ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੋਰੋਨਾ ਖ਼ਿਲਾਫ਼ ਜੰਗ ’ਚ ਲੋਕ ਸੇਵਕਾਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ

04/21/2021 6:33:11 PM

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲੋਕ ਸੇਵਾ ਦਿਵਸ ’ਤੇ ਬੁੱਧਵਾਰ ਯਾਨੀ ਕਿ ਅੱਜ ਲੋਕ ਸੇਵਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕੋਵਿਡ-19 ਖ਼ਿਲਾਫ਼ ਲੜਾਈ ਵਿਚ ਭਾਰਤੀ ਨੌਕਰਸ਼ਾਹੀ ਆਧਾਰ ਸੰਤਭ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਪ੍ਰਤੀ ਸਾਲ 21 ਅਪ੍ਰੈਲ ਨੂੰ ‘ਲੋਕ ਸੇਵਾ ਦਿਵਸ’ ਦੇ ਰੂਪ ’ਚ ਮਨਾਉਂਦੀ ਹੈ। ਅੱਜ ਦੇ ਹੀ ਦਿਨ 1947 ਵਿਚ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਨੇ ਰਾਜਧਾਨੀ ਸਥਿਤ ਮੇਟਕੋਫ ਹਾਊਸ ਵਿਚ ਪ੍ਰਸ਼ਾਸਨਿਕ ਸੇਵਾ ਅਧਿਕਾਰੀਆਂ ਨੂੰ ਸੰਬੋਧਿਤ ਕੀਤਾ ਸੀ। ਸਰਦਾਰ ਵੱਲਭ ਭਾਈ ਪਟੇਲ ਨੇ ਲੋਕ ਸੇਵਕਾਂ ਨੂੰ ਦੇਸ਼ ਦਾ ਲੌਹ ਢਾਂਚਾ ਕਰਾਰ ਦਿੱਤਾ ਸੀ।

PunjabKesari

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕੀਤਾ ਕਿ ਲੋਕ ਸੇਵਾ ਦਿਵਸ ’ਤੇ ਸਾਰੇ ਮੌਜੂਦਾ ਅਤੇ ਸਾਬਕਾ ਲੋਕ ਸੇਵਕਾਂ ਨੂੰ ਸ਼ੁੱਭਕਾਮਨਾਵਾਂ। ਸਾਡੀ ਨੌਕਰਸ਼ਾਹੀ ਨੂੰ ਸਹੀ ਅਰਥਾਂ ਵਿਚ ਲੌਹ ਢਾਂਚਾ ਕਿਹਾ ਗਿਆ ਹੈ ਅਤੇ ਤੁਸੀਂ ਕੋਵਿਡ-19 ਖ਼ਿਲਾਫ਼ ਲੜਾਈ ਵਿਚ ਆਧਾਰ ਸੰਭਤ ਰਹੇ ਹੋ। ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਪੇਸ਼ੇਵਰ ਉੱਤਮਤਾ ਅਤੇ ਲੋਕ ਸੇਵਾ ਪ੍ਰਤੀ ਸਮਰਪਣ ਦੇ ਮਾਪਦੰਡਾਂ ਨੂੰ ਉੱਚਾ ਕੀਤਾ। 


Tanu

Content Editor

Related News