26/11 ਅੱਤਵਾਦੀ ਹਮਲੇ: ਰਾਮਨਾਥ ਕੋਵਿੰਦ ਅਤੇ ਅਮਿਤ ਸ਼ਾਹ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

11/26/2021 11:36:51 AM

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 26/11 ਮੁੰਬਈ ਹਮਲਿਆਂ ’ਚ ਮਾਰੇ ਗਏ ਲੋਕਾਂ ਅਤੇ ਸ਼ਹੀਦਾਂ ਨੂੰ ਸ਼ੁੱਕਰਵਾਰ ਨੂੰ ਸ਼ਰਧਾਂਜਲੀ ਦਿੱਤੀ। ਰਾਸ਼ਟਰਪਤੀ ਕੋਵਿੰਦ ਨੇ ਟਵੀਟ ਕੀਤਾ,‘‘26/11 ਮੁੰਬਈ ਹਮਲਿਆਂ ਦੇ ਸ਼ਹੀਦਾਂ ਅਤੇ ਮ੍ਰਿਤਕਾਂ ਨੂੰ ਮੇਰੀ ਸ਼ਰਧਾਂਜਲੀ। ਦੇਸ਼ ਸੁਰੱਖਿਆ ਫ਼ੋਰਸਾਂ ਦੀ ਵੀਰਤਾ ਅਤੇ ਬਲੀਦਾਨ ਲਈ ਹਮੇਸ਼ਾ ਆਭਾਰੀ ਰਹੇਗਾ। ਜਿਨ੍ਹਾਂ ਨੇ ਰਾਸ਼ਟਰ ਸੇਵਾ ਕਰਦੇ ਹੋਏ ਆਪਣੀ ਜਾਨ ਗੁਆ ਦਿੱਤੀ।’’

PunjabKesari

ਉੱਥੇ ਹੀ ਅਮਿਤ ਸ਼ਾਹ ਨੇ ਟਵੀਟ ਕਰ ਕੇ ਕਿਹਾ,‘‘ਮੁੰਬਈ 26/11 ਅੱਤਵਾਦੀ ਹਮਲਿਆਂ ’ਚ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਅਤੇ ਉਨ੍ਹਾਂ ਸਾਰੇ ਸੁਰੱਖਿਆ ਕਰਮੀਆਂ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਕਾਇਰਤਾਪੂਰਨ ਹਮਲਿਆਂ ’ਚ ਅੱਤਵਾਦੀਆਂ ਦਾ ਡਟ ਕੇ ਸਾਹਮਣੇ ਕੀਤਾ। ਪੂਰੇ ਦੇਸ਼ ਨੂੰ ਤੁਹਾਡੀ ਵੀਰਤਾ ’ਤੇ ਮਾਣ ਰਹੇਗਾ। ਪੂਰਾ ਰਾਸ਼ਟਰ ਹਮੇਸ਼ਾ ਤੁਹਾਡੇ ਬਲੀਦਾਨ ਦਾ ਕਰਜ਼ਾਈ ਰਹੇਗਾ।’’ 

PunjabKesari

ਦੱਸਣਯੋਗ ਹੈ ਕਿ 26 ਨਵੰਬਰ 2008 ਨੂੰ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀ ਸਮੁੰਦਰੀ ਮਾਰਗ ਰਾਹੀਂ ਮੁੰਬਈ ਦੇ ਵੱਖ-ਵੱਖ ਇਲਾਕਿਆਂ ’ਚ ਦਾਖ਼ਲ ਹੋ ਗਏ ਸਨ ਅਤੇ ਉਨ੍ਹਾਂ ਨੇ ਵੱਖ-ਵੱਖ ਥਾਂਵਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਸੁਰੱਖਿਆ ਕਰਮੀਆਂ ਨੇ ਇਨ੍ਹਾਂ ’ਚੋਂ 9 ਅੱਤਵਾਦੀਆਂ ਨੂੰ ਮਾਰ ਸੁੱਟਿਆ, ਜੋਠਂ ਕਿ ਇਕ ਨੂੰ ਜਿਊਂਦਾ ਫੜਨ ’ਚ ਸਫ਼ਲਤਾ ਹਾਸਲ ਕੀਤੀ ਸੀ। ਇਸ ਹਮਲੇ ’ਚ 18 ਸੁਰੱਖਿਆ ਕਰਮੀਆਂ ਸਮੇਤ 166 ਲੋਕ ਮਾਰੇ ਗਏ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News