ਸਪਾ ਦੇ ਸੰਸਦ ਮੈਂਬਰ ਰਾਮਜੀ ਲਾਲ ਸੁਮਨ ਘਰ ’ਚ ਨਜ਼ਰਬੰਦ
Friday, May 02, 2025 - 11:59 PM (IST)

ਆਗਰਾ- ਸਮਾਜਵਾਦੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਮਜੀ ਲਾਲ ਸੁਮਨ ਨੇ ਦੋਸ਼ ਲਾਇਆ ਹੈ ਕਿ ਪੁਲਸ ਨੇ ਮੈਨੂੰ ਆਗਰਾ ਸਥਿਤ ਘਰ ’ਚ ਨਜ਼ਰਬੰਦ ਕਰ ਦਿੱਤਾ ਹੈ। ਉਨ੍ਹਾਂ ਸਰਕਾਰ ’ਤੇ ਦੋਸ਼ ਲਾਇਆ ਕਿ ਦਲਿਤਾਂ ਦੀ ਆਵਾਜ਼ ਨੂੰ ਦਬਾਉਣ ਮੈਨੂੰ ਸੁਰੱਖਿਆ ਦੇ ਨਾਂ ’ਤੇ ਰੋਕਿਆ ਜਾ ਰਿਹਾ ਹੈ।
ਸੰਸਦ ਮੈਂਬਰ ਨੇ ਕਿਹਾ ਕਿ ਅਲੀਗੜ੍ਹ ’ਚ ਬਾਬਾ ਸਾਹਿਬ ਅੰਬੇਡਕਰ ਦੀ ਵੀਡੀਓ ਬਣਾਉਣ ਲਈ ਤਿੰਨ ਦਲਿਤ ਨੌਜਵਾਨਾਂ ਨੂੰ ਜਨਤਕ ਤੌਰ ਤੇ ਨੰਗਾ ਕਰ ਦਿੱਤਾ ਗਿਆ ਤੇ ਕੁੱਟਿਆ ਗਿਆ । ਮੈਂ ਉਸੇ ਘਟਨਾ ਦੇ ਵਿਰੋਧ ’ਚ ਇਕ ਮੀਟਿੰਗ ਲਈ ਜਾ ਰਿਹਾ ਸੀ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ’ਤੇ ਹਮਲਾ ਕਰਨ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੀ ਬਜਾਏ ਪੀੜਤਾਂ ਨੂੰ ਧਾਰਾ 151 ਅਧੀਨ ਜੇਲ ਭੇਜ ਦਿੱਤਾ ਗਿਆ।