ਰਮਜਾਨ ਦੌਰਾਨ ਪੂਰੇ ਮਹੀਨੇ ਲਈ ਚੋਣ ਪ੍ਰਕਿਰਿਆ ਨਹੀਂ ਰੋਕੀ ਜਾ ਸਕਦੀ : ਚੋਣ ਕਮਿਸ਼ਨ

03/11/2019 4:22:29 PM

ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਰਮਜਾਨ ਦੇ ਮਹੀਨੇ 'ਚ ਚੋਣਾਂ ਕਰਵਾਉਣ ਦੇ ਫੈਸਲੇ 'ਤੇ ਉੱਠ ਰਹੇ ਸਵਾਲਾਂ ਨੂੰ ਨਕਾਰਦੇ ਹੋਏ ਕਿਹਾ ਕਿ ਚੋਣ ਪ੍ਰੋਗਰਾਮ 'ਚ ਮੁੱਖ ਤਿਉਹਾਰ ਅਤੇ ਸ਼ੁੱਕਰਵਾਰ ਦਾ ਧਿਆਨ ਰੱਖਿਆ ਗਿਆ ਹੈ। ਇਸ ਮਾਮਲੇ 'ਚ ਕਮਿਸ਼ਨ ਵਲੋਂ ਸੋਮਵਾਰ ਨੂੰ ਜਾਰੀ ਪ੍ਰਤੀਕਿਰਿਆ 'ਚ ਕਿਹਾ ਗਿਆ ਹੈ ਕਿ ਰਮਜਾਨ ਦੌਰਾਨ ਪੂਰੇ ਮਹੀਨੇ ਲਈ ਚੋਣ ਪ੍ਰਕਿਰਿਆ ਰੋਕੀ ਨਹੀਂ ਜਾ ਸਕਦੀ। ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਇਸ ਦੌਰਾਨ ਈਦ ਦੇ ਮੁੱਖ ਤਿਉਹਾਰ ਅਤੇ ਸ਼ੁੱਕਰਵਾਰ ਨੂੰ ਧਿਆਨ 'ਚ ਰੱਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ 'ਆਪ' ਅਤੇ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਨੇ ਰਮਜਾਨ ਦੌਰਾਨ ਚੋਣਾਂ ਕਰਵਾਉਣ ਨੂੰ ਲੈ ਕੇ ਕਮਿਸ਼ਨ ਦੀ ਮੰਸ਼ਾ 'ਤੇ ਸਵਾਲ ਚੁੱਕਦੇ ਹੋਏ ਜਾਣ ਬੁੱਝ ਕੇ ਅਜਿਹਾ ਚੋਣ ਪ੍ਰੋਗਰਾਮ ਬਣਾਉਣ ਦਾ ਦੋਸ਼ ਲਗਾਇਆ ਹੈ। ਚੋਣ ਕਮਿਸ਼ਨ ਐਲਾਨ ਕੀਤੇ ਜਾਣ ਤੋਂ ਬਾਅਦ 'ਆਪ' ਵਿਧਾਇਕ ਅਮਾਨਤੁੱਲਾਹ ਖਾਨ ਨੇ ਕਿਹਾ ਸੀ ਕਿ 12 ਮਈ ਦਾ ਦਿਨ ਹੋਵੇਗਾ ਦਿੱਲੀ 'ਚ ਰਮਜਾਨ ਹੋਵੇਗਾ, ਮੁਸਲਮਾਨ ਵੋਟ ਘੱਟ ਕਰੇਗਾ, ਇਸ ਦਾ ਸਿੱਧਾ ਫਾਇਦਾ ਭਾਜਪਾ ਨੂੰ ਹੋਵੇਗਾ।

ਦੱਸਣਯੋਗ ਹੈ ਕਿ ਚੋਣ ਕਮਿਸ਼ਨ ਨੇ ਐਤਵਾਰ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ। 7 ਪੜਾਵਾਂ 'ਚ ਹੋਣ ਵਾਲੀਆਂ ਆਮ ਚੋਣਾਂ ਦਾ ਪਹਿਲਾ ਪੜਾਅ 11 ਅਪ੍ਰੈਲ ਨੂੰ ਹੋਵੇਗਾ, ਉੱਥੇ ਹੀ 7ਵਾਂ ਅਤੇ ਆਖਰੀ ਪੜਾਅ 19 ਮਈ ਨੂੰ ਹੋਵੇਗਾ। ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ 23 ਮਈ ਨੂੰ ਹੋਵੇਗਾ।


DIsha

Content Editor

Related News