ਆਰ. ਪੀ. ਐੱਫ. ਦੇ ਜਵਾਨ ਨੇ ਇੱਕੋ ਪਰਿਵਾਰ ਦੇ 5 ਮੈਂਬਰਾਂ ਨੂੰ ਮਾਰੀਆਂ ਗੋਲੀਆਂ, 3 ਦੀ ਮੌਤ

Sunday, Aug 18, 2019 - 09:05 AM (IST)

ਆਰ. ਪੀ. ਐੱਫ. ਦੇ ਜਵਾਨ ਨੇ ਇੱਕੋ ਪਰਿਵਾਰ ਦੇ 5 ਮੈਂਬਰਾਂ ਨੂੰ ਮਾਰੀਆਂ ਗੋਲੀਆਂ, 3 ਦੀ ਮੌਤ

ਰਾਂਚੀ—ਝਾਰਖੰਡ 'ਚ ਆਰ. ਪੀ. ਐੱਫ. ਦੇ ਜਵਾਨ ਵੱਲੋਂ ਇਕੋ ਪਰਿਵਾਰ ਦੇ 5 ਮੈਂਬਰਾਂ ਨੂੰ ਗੋਲੀਆਂ ਮਾਰ ਦਿੱਤੀਆ, ਜਿਸ ਕਾਰਨ 3 ਦੀ ਮੌਕੇ 'ਤੇ ਮੌਤ ਹੋ ਗਈ ਜਦਕਿ 2 ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਝਾਰਖੰਡ ਦੇ ਰਾਮਗੜ੍ਹ ਜ਼ਿਲੇ ਦੇ ਬਰਕਾਕਾਨਾ ਓਪੀ ਤਹਿਤ ਰੇਲਵੇ ਕਾਲੋਨੀ 'ਚ ਸ਼ਨੀਵਾਰ ਰਾਤ ਨੂੰ ਆਰ. ਪੀ. ਐੱਫ. ਜਵਾਨ ਪਵਨ ਕੁਮਾਰ ਸਿੰਘ ਨਸ਼ੇ 'ਚ ਧੁੱਤ ਹੋ ਕੇ ਰੇਲਵੇ ਕਰਮਚਾਰੀ ਅਸ਼ੋਕ ਕੁਮਾਰ ਦੇ ਘਰ ਦੁੱਧ ਲੈਣ ਆਇਆ, ਜਿੱਥੇ ਅਸ਼ੋਕ ਕੁਮਾਰ ਨੇ ਕਿਹਾ ਕਿ ਦੁੱਧ ਖਤਮ ਹੋ ਗਿਆ ਹੈ। ਇਸ ਗੱਲ ਨੂੰ ਲੈ ਕੇ ਦੋਸ਼ੀ ਪਵਨ ਕੁਮਾਰ ਨੇ ਅਸ਼ੋਕ ਕੁਮਾਰ ਨਾਲ ਗਾਲੀ ਗਲੋਚ ਕਰਨ ਲੱਗਾ ਅਤੇ ਫਿਰ ਆਪਣੀ ਪਿਸਟਲ ਕੱਢ ਕੇ ਪਰਿਵਾਰ 'ਤੇ ਗੋਲੀਆਂ ਚਲਾ ਦਿੱਤੀਆਂ, ਮੌਕੇ 'ਤੇ ਅਸ਼ੋਕ ਕੁਮਾਰ, ਉਸ ਦੀ ਪਤਨੀ ਲੀਲਾ ਦੇਵੀ ਅਤੇ ਵੱਡੀ ਬੇਟੀ ਮੀਨਾ ਦੇਵੀ ਨੂੰ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਜਦਕਿ ਅਸ਼ੋਕ ਕੁਮਾਰ ਦੀ ਛੋਟੀ ਬੇਟੀ ਪ੍ਰਿਯੰਕਾ ਕੁਮਾਰੀ ਅਤੇ ਬੇਟਾ ਸੰਜੈ ਰਾਮ ਗੰਭੀਰ ਰੂਪ 'ਚ ਜ਼ਖਮੀ ਹੋ ਗਏ।

PunjabKesari

ਮੌਕੇ 'ਤੇ ਜਾਣਕਾਰੀ ਮਿਲਦਿਆਂ ਹੀ ਪੁਲਸ ਪਹੁੰਚੀ ਅਤੇ ਦੋਸ਼ੀ ਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗੋਲੀਆਂ ਦੀ ਆਵਾਜ਼ ਸੁਣ ਕੇ ਕਾਲੋਨੀ 'ਚ ਹਫੜਾ-ਦਫੜੀ ਮੱਚ ਗਈ। ਸਥਾਨਿਕ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ।


author

Iqbalkaur

Content Editor

Related News