2 ਸੂਬਿਆਂ ''ਚ ਫੈਲਿਆ ਹੈ ਮੰਦਰ, ਨਹੀਂ ਚੜ੍ਹਦਾ ਕੋਈ ਚੜ੍ਹਾਵਾ!
Friday, Feb 21, 2025 - 04:35 PM (IST)

ਝੁੰਝੁਨੂੰ- ਰਾਜਸਥਾਨ ਦੇ ਬਸਈ ਪਿੰਡ 'ਚ ਸਥਿਤ ਰਾਮੇਸ਼ਵਰਦਾਸ ਧਾਮ ਮੰਦਰ ਦੇਸ਼ ਦਾ ਇਕ ਅਜਿਹਾ ਮੰਦਰ ਹੈ, ਜਿਸ ਦਾ ਅਗਲਾ ਹਿੱਸਾ ਰਾਜਸਥਾਨ ਅਤੇ ਪਿਛਲਾ ਹਿੱਸਾ ਹਰਿਆਣਾ 'ਚ ਫੈਲਿਆ ਹੋਇਆ ਹੈ। ਇੱਥੇ ਸਾਰੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਇਕੱਠੇ ਸਥਾਪਿਤ ਕੀਤੀਆਂ ਗਈਆਂ ਹਨ। ਇਸ 'ਚ ਮਾਂ ਅੰਨਪੂਰਨਾ, ਨਵ ਦੁਰਗਾ, ਮਾਂ ਲਕਸ਼ਮੀ, ਭਗਵਾਨ ਗਣੇਸ਼, ਭਗਵਾਨ ਸ਼ਿਵ ਤੇ ਹਨੂੰਮਾਨ ਜੀ ਸਣੇ ਸੈਂਕੜੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹਨ। ਇਹ ਮੰਦਰ ਆਪਣੀ ਵਿਸ਼ੇਸ਼ਤਾ ਅਤੇ ਧਾਰਮਿਕ ਮਹੱਤਵ ਲਈ ਮਸ਼ਹੂਰ ਹੈ। ਖ਼ਾਸ ਗੱਲ ਇਹ ਹੈ ਕਿ ਮੰਦਰ 'ਚ ਕੋਈ ਨਕਦ ਦਾਨ ਨਹੀਂ ਲਿਆ ਜਾਂਦਾ, ਇੱਥੇ ਆਉਣ ਵਾਲੇ ਹਰ ਭਗਤ ਨੂੰ ਮਿਸ਼ਰੀ ਅਤੇ ਰੁੱਖਾਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ।
ਰਾਮੇਸ਼ਵਰਦਾਸ ਧਾਮ ਮੰਦਰ ਦੀ ਸਥਾਪਨਾ ਰਾਮੇਸ਼ਵਰਦਾਸ ਵਲੋਂ ਕੀਤੀ ਗਈ ਸੀ। ਮੰਦਰ ਦਾ ਅਗਲਾ ਹਿੱਸਾ ਰਾਜਸਥਾਨ ਦੇ ਬਸਈ ਪਿੰਡ 'ਚ ਹੈ ਜਦੋਂ ਕਿ ਇਸ ਦਾ ਪਿਛਲਾ ਹਿੱਸਾ ਹਰਿਆਣਾ ਦੇ ਬ੍ਰਾਹਮਣਵਾਸ 'ਚ ਪੈਂਦਾ ਹੈ। ਰਾਜਸਥਾਨ-ਹਰਿਆਣਾ ਸਰਹੱਦ ਦੇ ਅੰਤਿਮ ਛੋਰ 'ਤੇ ਸਥਿਤ ਟੀਬਾ ਬਸਈ ਪਿੰਡ 'ਚ ਦੁਗਧਭਾਗਾ ਨਦੀ ਦੇ ਕਿਨਾਰੇ ਬਣਿਆ ਰਾਮੇਸ਼ਵਰਦਾਸ ਧਾਮ ਦੇਸ਼ ਦੇ ਅਨੋਖੇ ਮੰਦਰਾਂ 'ਚੋਂ ਇਕ ਹੈ। ਹਰ ਸਾਲ ਰਾਮਨੌਮੀ ਦੇ ਮੌਕੇ ਮੰਦਰ 'ਚ ਮੇਲਾ ਲੱਗਦਾ ਹੈ, ਜਿੱਥੇ ਸ਼ਰਧਾਲੂਆਂ ਦਾ ਲਗਾਤਾਰ ਭੀੜ ਲੱਗੀ ਰਹਿੰਦਾ ਹੈ। ਇਹ ਮੇਲਾ ਇਸ ਮੰਦਰ ਦਾ ਇਕ ਮਹੱਤਵਪੂਰਨ ਸਮਾਗਮ ਹੈ। ਬਸਈ ਪਿੰਡ ਲਗਭਗ 400 ਸਾਲ ਪਹਿਲਾਂ ਸਥਾਪਿਤ ਹੋਇਆ ਸੀ।
ਇਹ ਵੀ ਪੜ੍ਹੋ : 58 ਕਰੋੜ ਲੋਕਾਂ ਦੀ ਡੁਬਕੀ ਤੋਂ ਬਾਅਦ ਵੀ ਕਿੰਨਾ ਸ਼ੁੱਧ ਹੈ ਗੰਗਾ ਜਲ, ਵਿਗਿਆਨੀ ਨੇ ਕੀਤਾ ਵੱਡਾ ਦਾਅਵਾ
ਪਿੰਡ ਦੇ ਕੁਝ ਪ੍ਰਮੁੱਖ ਲੋਕਾਂ ਜਿਵੇਂ ਕਿ ਫਤਿਹ ਚੰਦ ਸ਼ਰਮਾ, ਕੈਪਟਨ ਰਾਮਜੀਵਨ ਸਿੰਘ ਸ਼ੇਖਾਵਤ, ਸ਼ਯੋਲਾਲ ਸਿੰਘ ਸ਼ੇਖਾਵਤ ਅਤੇ ਰਾਮ ਸਿੰਘ ਸ਼ੇਖਾਵਤ ਦੇ ਅਨੁਸਾਰ, ਬਟੇਰੀ (ਬਾਂਸੂਰ) ਤੋਂ 2 ਭਰਾ ਸਾਂਗਾ ਸਿੰਘ ਅਤੇ ਸਿਲੇਦੀ ਸਿੰਘ ਆਏ ਸਨ। ਇਨ੍ਹਾਂ 'ਚੋਂ, ਸਾਂਗਾ ਸਿੰਘ ਨੇ ਬਸਾਈ ਪਿੰਡ ਦੀ ਸਥਾਪਨਾ ਕੀਤੀ ਸੀ ਜਦੋਂ ਕਿ ਸਿਲੇਦੀ ਸਿੰਘ ਨੇ ਨੰਗਲੀਸਿਲੇਦੀ ਪਿੰਡ ਦੀ ਸਥਾਪਨਾ ਕੀਤੀ ਸੀ। ਬਸਈ ਪਿੰਡ ਨੂੰ ਕਦੇ ਪੰਚਪਾਨਾ ਵਜੋਂ ਜਾਣਿਆ ਜਾਂਦਾ ਸੀ ਕਿਉਂਕਿ ਇੱਥੇ 5 ਵੱਖ-ਵੱਖ ਟਿਕਾਣਿਆਂ 'ਤੇ ਥਾਣੇ ਸਨ। ਇਨ੍ਹਾਂ ਟਿਕਾਣਿਆਂ ਦੀਆਂ ਇਮਾਰਤਾਂ ਅੱਜ ਵੀ ਮੌਜੂਦ ਹਨ। ਪਿੰਡ ਦੇ ਮੁੱਖ ਸਥਾਨਾਂ 'ਚ ਖੇਤੜੀ, ਜੈਪੁਰ, ਮੰਡਾਵਾ, ਪਰਸਰਾਮਪੁਰਾ ਅਤੇ ਮਹਿਨਸਰ ਸ਼ਾਮਲ ਸਨ। ਬਸਈ ਪਿੰਡ 'ਚ ਵੱਖ-ਵੱਖ ਜਾਤੀਆਂ ਦੇ ਲੋਕ ਰਹਿੰਦੇ ਹਨ ਜਿਵੇਂ ਕਿ ਰਾਜਪੂਤ, ਬ੍ਰਾਹਮਣ, ਜਾਟ, ਸੋਨੀ, ਜੰਗੀਦ, ਮੇਘਵਾਲ, ਮੀਨਾ, ਅਹੀਰ, ਖਟੀਕ, ਕੁਮਹਾਰ ਅਤੇ ਹੋਰ। ਇਸ ਪਿੰਡ ਦੀ ਕੁੱਲ ਆਬਾਦੀ ਲਗਭਗ 6,540 ਹੈ ਅਤੇ ਇੱਥੇ ਵੋਟਰਾਂ ਦੀ ਗਿਣਤੀ 4,669 ਹੈ।
ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8