ਵੱਡੀ ਅੱਤਵਾਦੀ ਸਾਜਿਸ਼ ਨਾਕਾਮ! ਫੜੇ ਗਏ ISIS ਦੇ 2 ਅੱਤਵਾਦੀ, ID ਧਮਾਕੇ ਦੀ ਕਰ ਰਹੇ ਸਨ ਤਿਆਰੀ
Friday, Oct 24, 2025 - 10:47 AM (IST)
ਨੈਸ਼ਨਲ ਡੈਸਕ : ਦਿੱਲੀ ਪੁਲਸ ਨੇ ਇੱਕ ਵੱਡੇ ਆਪਰੇਸ਼ਨ ਨੂੰ ਅੰਜਾਮ ਦਿੰਦੇ ਹੋਏ ਇਸਲਾਮਿਕ ਸਟੇਟ (ISIS) ਤੋਂ ਪ੍ਰੇਰਿਤ ਇੱਕ ਮਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਸ ਨੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦਿੱਲੀ ਪੁਲਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਇਹ ਦੋਵੇਂ ਸ਼ੱਕੀ ਕਥਿਤ ਤੌਰ 'ਤੇ ਆਤਮਘਾਤੀ ਹਮਲਿਆਂ ਦੀ ਸਿਖਲਾਈ ਲੈ ਰਹੇ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਆਈ.ਡੀ. ਬਲਾਸਟ ਦੀ ਤਿਆਰੀ ਕਰ ਰਹੇ ਸਨ। ਗ੍ਰਿਫਤਾਰ ਕੀਤੇ ਗਏ ਦੋ ਅੱਤਵਾਦੀਆਂ ਵਿੱਚੋਂ ਇੱਕ ਸ਼ੱਕੀ ਦਿੱਲੀ ਦਾ ਰਹਿਣ ਵਾਲਾ ਹੈ, ਜਦੋਂ ਕਿ ਦੂਸਰਾ ਮੱਧ ਪ੍ਰਦੇਸ਼ ਦਾ ਵਸਨੀਕ ਹੈ। ਦਿੱਲੀ ਪੁਲਸ ਨੇ ਆਈ.ਐਸ.ਆਈ. ਦੇ ਮਡਿਊਲ ਦਾ ਪਰਦਾਫਾਸ਼ ਇੱਕ ਵੱਡੇ ਆਪਰੇਸ਼ਨ ਤਹਿਤ ਕੀਤਾ ਹੈ। ਇਸ ਮਾਮਲੇ ਸੰਬੰਧੀ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ
