ਓਡਿਸ਼ਾ ’ਚ 2 ਆਦੀਵਾਸੀ ਕੁੜੀਆਂ ਨਾਲ ਸਮੂਹਿਕ ਜਬਰ-ਜ਼ਨਾਹ
Sunday, Oct 26, 2025 - 11:17 AM (IST)
ਨੈਸ਼ਨਲ ਡੈਸਕ -ਓਡਿਸ਼ਾ ਦੇ ਮਯੂਰਭੰਜ ਜ਼ਿਲੇ ਵਿਚ 2 ਆਦੀਵਾਸੀ ਕੁੜੀਆਂ ਨਾਲ 5 ਲੋਕਾਂ ਨੇ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਨਾਹ ਕੀਤਾ। ਕੁੜੀਆਂ ਆਪਣੇ ਦੋਸਤਾਂ ਨਾਲ ਘਰ ਪਰਤ ਰਹੀਆਂ ਸਨ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ ਪਰ ਸ਼ੁੱਕਰਵਾਰ ਨੂੰ ਰਸਗੋਵਿੰਦਪੁਰ ਪੁਲਸ ਥਾਣੇ ਵਿਚ ਉਨ੍ਹਾਂ ਦੇ ਮਾਤਾ-ਪਿਤਾ ਵੱਲੋਂ ਸ਼ਿਕਾਇਤ ਦਰਜ ਕਰਾਏ ਜਾਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ। ਪੁਲਸ ਨੇ ਦੱਸਿਆ ਕਿ 13 ਅਤੇ 14 ਸਾਲ ਦੀਆਂ ਕੁੜੀਆਂ 2 ਮੁੰਡਿਆਂ ਨਾਲ ਨੇੜਲੇ ਪਿੰਡ ਵਿਚ ‘ਜਾਤਰਾ’ ਜਾਂ ਥੀਏਟਰ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਗਈਆਂ ਸਨ। ਘਰ ਵਾਪਸ ਆਉਂਦੇ ਸਮੇਂ ਕੁਝ ਨੌਜਵਾਨਾਂ ਨੇ ਉਨ੍ਹਾਂ ਦਾ ਮੋਟਰਸਾਈਕਲ ਰੋਕ ਲਿਆ ਅਤੇ ਉਨ੍ਹਾਂ ਦੇ ਦੋਸਤਾਂ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਚੁੱਕ ਕੇ ਲੈ ਗਏ ਅਤੇ ਉਨ੍ਹਾਂ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ।
