ਰਮੇਸ਼ ਕੁਮਾਰ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੇ ਨਵੇਂ CEO

12/3/2019 10:31:39 AM

ਜੰਮੂ (ਉਦੇ)- ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਗਿਰੀਸ਼ ਚੰਦਰ ਮੁਰਮੂ ਦੇ ਨਿਰਦੇਸ਼ 'ਤੇ ਜਨਰਲ ਪ੍ਰਸ਼ਾਸਨਿਕ ਵਿਭਾਗ ਦੇ 3 ਆਈ.ਏ.ਐੱਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ। ਨਵੇਂ ਆਦੇਸ਼ ਤਹਿਤ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੇ ਨਵੇ ਸੀ.ਈ.ਓ. ਹੁਣ ਰਮੇਸ਼ ਕੁਮਾਰ ਹੋਣਗੇ। ਇਸ ਤੋਂ ਪਹਿਲਾਂ ਉਹ ਸੂਬਾ ਪ੍ਰਸ਼ਾਸਨ ਦੇ ਅਡੀਸ਼ਨਲ ਸਕੱਤਰ ਦੇ ਅਹੁਦੇ 'ਤੇ ਨਿਯੁਕਤ ਸਨ।ਰਮੇਸ਼ ਤੋਂ ਪਹਿਲਾਂ ਸਿਮਰਨਦੀਪ ਸਿੰਘ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੇ ਸੀ. ਈ. ਓ. ਸਨ।  ਉਨ੍ਹਾਂ ਨੂੰ ਸਰਕਾਰ ਦੇ ਵਿਸ਼ੇਸ਼ ਸਕੱਤਰ ਵਜੋਂ ਟਰਾਂਸਫਰ ਕੀਤਾ ਗਿਆ ਹੈ ਅਤੇ ਆਫਤ ਪ੍ਰਬੰਧਨ ਵਿਭਾਗ, ਰਾਹਤ, ਮੁੜ ਵਸੇਬੇ ਵਿਭਾਗ 'ਚ ਨਿਯੁਕਤ ਕੀਤਾ ਗਿਆ ਹੈ। ਉਹ ਪ੍ਰਸ਼ਾਸਨਿਕ ਸਕੱਤਰ ਦਾ ਕਾਰਜਭਾਰ ਵੀ ਸੰਭਾਲਣਗੇ।


Tanu

Edited By Tanu