ਐਲੋਪੈਥੀ ਟਿੱਪਣੀ ਮਾਮਲੇ ''ਚ ਸੁਪਰੀਮ ਕੋਰਟ ਪਹੁੰਚੇ ਸਵਾਮੀ ਰਾਮਦੇਵ

Wednesday, Jun 23, 2021 - 04:25 PM (IST)

ਐਲੋਪੈਥੀ ਟਿੱਪਣੀ ਮਾਮਲੇ ''ਚ ਸੁਪਰੀਮ ਕੋਰਟ ਪਹੁੰਚੇ ਸਵਾਮੀ ਰਾਮਦੇਵ

ਨਵੀਂ ਦਿੱਲੀ- ਐਲੋਪੈਥੀ ਨੂੰ ਲੈ ਕੇ ਕੀਤੀ ਗਈ ਆਪਣੀ ਹਾਲੀਆ ਟਿੱਪਣੀ ਕਾਰਨ ਦੇਸ਼ ਦੇ ਵੱਖ-ਵੱਖ ਸੂਬਿਆ 'ਚ ਦਰਜ ਸ਼ਿਕਾਇਤਾਂ ਨੂੰ ਦਿੱਲੀ ਟਰਾਂਸਫਰ ਕੀਤੇ ਜਾਣ ਨੂੰ ਲੈ ਕੇ ਸਵਾਮੀ ਰਾਮਦੇਵ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਯੋਗ ਗੁਰੂ ਸਵਾਮੀ ਰਾਮਦੇਵ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਵੱਖ-ਵੱਖ ਸੂਬਿਆਂ 'ਚ ਦਰਜ ਸ਼ਿਕਾਇਤ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਦੰਡਕਾਰੀ ਕਾਰਵਾਈ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਬਾਬਾ ਰਾਮਦੇਵ ਦੀਆਂ ਵਧੀਆਂ ਮੁਸ਼ਕਲਾਂ, ਇਕ ਹੋਰ ਮਾਮਲਾ ਹੋਇਆ ਦਰਜ

ਰਾਮਦੇਵ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਦਰਜ ਸ਼ਿਕਾਇਤ ਨੂੰ ਇਕੱਠਾ ਕਰਨ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦੀ ਪਟਨਾ ਅਤੇ ਰਾਏਪੁਰ ਇਕਾਈ ਵਲੋਂ ਦਰਜ ਮੁਕੱਦਮਿਆਂ 'ਚ ਕੋਈ ਵੀ ਕਾਰਵਾਈ ਨਾ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਰਾਮਦੇਵ ਬੋਲੇ- ਐਲੋਪੈਥੀ ’ਤੇ ਮੁਆਫ਼ੀ ਮੰਗ ਚੁੱਕਿਆ ਹਾਂ, ਆਯੂਰਵੈਦ ਦਾ ਵੀ ਹੋਵੇ ਸਨਮਾਨ


author

DIsha

Content Editor

Related News