ਈਸਾ ਦੇ ਜਨਮ ਤੋਂ 57 ਸਾਲ ਪਹਿਲਾਂ ਬਣਿਆ ਸੀ ਰਾਮ ਮੰਦਰ : ਸੀ.ਐੱਸ. ਵੈਦਿਆਨਾਥਨ

Wednesday, Aug 14, 2019 - 07:03 PM (IST)

ਈਸਾ ਦੇ ਜਨਮ ਤੋਂ 57 ਸਾਲ ਪਹਿਲਾਂ ਬਣਿਆ ਸੀ ਰਾਮ ਮੰਦਰ : ਸੀ.ਐੱਸ. ਵੈਦਿਆਨਾਥਨ

ਨਵੀਂ ਦਿੱਲੀ— ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ’ਚ ਚੱਲ ਰਹੀ ਸੁਣਵਾਈ ਦੌਰਾਨ ਬੁੱਧਵਾਰ ਰਾਮ ਲੱਲਾ ਦੇ ਵਕੀਲ ਨੇ ਕਿਹਾ ਕਿ ਈਸਾ-ਮਸੀਹ ਦੇ ਜਨਮ ਤੋਂ 57 ਸਾਲ ਪਹਿਲਾਂ ਰਾਮ ਮੰਦਰ ਬਣਿਆ ਸੀ। ਵਕੀਲ ਸੀ. ਐੱਸ. ਵੈਦਿਆਨਾਥਨ ਨੇ ਕਿਹਾ ਕਿ ਬ੍ਰਿਟਿਸ਼ ਸਰਵਾਈਵਰ ਮਾਰਟੀਨ ਦੇ ਸਕੈੱਚ ’ਚ 1838 ਦੌਰਾਨ ਦੇ ਮੰਦਰ ਦੇ ਪਿੱਲਰ ਵਿਖਾਏ ਗਏ ਸਨ। ਉਨ੍ਹਾਂ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰਾਮ ਜਨਮ ਭੂਮੀ ’ਤੇ ਮੰਦਰ ਈਸਾ ਮਸੀਹ ਦੇ ਜਨਮ ਤੋਂ 57 ਸਾਲ ਭਾਵ ਹੁਣ ਤੋਂ ਲਗਭਗ 2076 ਸਾਲ ਪਹਿਲਾਂ ਬਣਿਆ ਸੀ।

ਵਕੀਲ ਨੇ ਕਿਹਾ ਕਿ ਰਾਜਾ ਵਿਕਰਮ ਨੇ ਅਯੁੱਧਿਆ ’ਚ 368 ਮੰਦਰ ਬਣਾਏ ਸਨ। ਇਨ੍ਹਾਂ ’ਚ ਰਾਮ ਜਨਮ ਭੂਮੀ ’ਤੇ ਬਣਾਇਆ ਗਿਆ ਨਵਾਂ ਮੰਦਰ ਹੀ ਸ਼ਾਮਲ ਸੀ। ਉਨ੍ਹਾਂ ਅਯੁੱਧਿਆ ਦਾ ਨਵੀਨੀਕਰਨ ਵੀ ਕਰਵਾਇਆ ਸੀ। ਵਕੀਲ ਨੇ ਕਿਹਾ ਕਿ ਹਿੰਦੂ ਹਮੇਸ਼ਾ ਰਾਜਾ ਵਿਕਰਮ ’ਚ ਭਰੋਸਾ ਕਰਦੇ ਹਨ। ਉਨ੍ਹਾਂ ਦੇ ਨਾਮ ’ਤੇ ਬਿਕਰਮੀ ਸੰਮਤ ਕੈਲੰਡਰ ਬਣਾਇਆ ਗਿਆ।

ਹਿੰਦੂਆਂ ਦਾ ਇਹ ਮੰਨਣਾ ਹੈ ਕਿ ਮੁਗਲਾਂ ਵਲੋਂ ਮੰਦਰ ਨੂੰ ਤੋੜ ਦਿੱਤਾ ਗਿਆ ਸੀ। ਯੂਰਪ ਦੇ ਇਤਿਹਾਸ ’ਚ ਵੱਖ-ਵੱਖ ਮਿਤੀਆਂ ਦਾ ਜ਼ਿਕਰ ਅਹਿਮ ਹੈ ਪਰ ਸਾਡੇ ਇਤਿਹਾਸ ’ਚ ਘਟਨਾ ਅਹਿਮ ਹੈ। ਮਾਣਯੋਗ ਜੱਜ ਬੋਬੜੇ ਨੇ ਪੁੱਛਿਆ ਕਿ ਇਸ ਥਾਂ ਨੂੰ ਬਾਬਰੀ ਮਸਜਿਦ ਕਦੋਂ ਕਹਿਣਾ ਸ਼ੁਰੂ ਕੀਤਾ ਗਿਆ ਸੀ? ਉਨ੍ਹਾਂ ਪੁੱਛਿਆ ਕਿ ਇਸ ਦਾ ਕੀ ਸਬੂਤ ਹੈ ਕਿ ਬਾਬਰ ਨੇ ਹੀ ਮਸਜਿਦ ਬਣਾਉਣ ਦਾ ਹੁਕਮ ਦਿੱਤਾ ਸੀ? ਕੀ ਇਸ ਦਾ ਕੋਈ ਸਬੂਤ ਹੈ ਕਿ ਮੰਦਰ ਨੂੰ ਬਾਬਰ ਜਾਂ ਉਸ ਦੇ ਕਿਸੇ ਜਰਨੈਲ ਦੇ ਹੁਕਮ ’ਤੇ ਢਾਹ ਦਿੱਤਾ ਗਿਆ ਸੀ।


author

Inder Prajapati

Content Editor

Related News