ਰਾਮ ਮੰਦਰ ਟਰੱਸਟ ਕਰੇਗਾ ਆਕਸੀਜਨ ਸਪਲਾਈ, ਦਸ਼ਰਥ ਮੈਡੀਕਲ ਕਾਲਜ ''ਚ ਲੱਗਣਗੇ 2 ਪਲਾਂਟ
Thursday, Apr 22, 2021 - 09:08 PM (IST)
ਨਵੀਂ ਦਿੱਲੀ - ਦੇਸ਼ ਵਿੱਚ ਕੋਰੋਨਾ ਮਹਾਮਾਰੀ ਕਾਰਨ ਵਿਗੜ ਰਹੇ ਹਾਲਾਤਾਂ ਨੂੰ ਲੈ ਕੇ ਸ਼੍ਰੀ ਰਾਮ ਜਨਮ ਸਥਾਨ ਤੀਰਥ ਖੇਤਰ ਟਰੱਸਟ ਵੀ ਅੱਗੇ ਆਇਆ ਹੈ। ਅਯੁੱਧਿਆ ਵਿੱਚ ਭਗਵਾਨ ਰਾਮ ਦੇ ਸ਼ਾਨਦਾਰ ਮੰਦਰ ਨਿਰਮਾਣ ਅਤੇ ਅਯੁੱਧਿਆ ਖੇਤਰ ਦੇ ਵਿਕਾਸ ਲਈ ਕੰਮ ਕਰਣ ਵਾਲੇ ਸ਼੍ਰੀਰਾਮ ਜਨਮ ਸਥਾਨ ਤੀਰਥ ਖੇਤਰ ਟਰੱਸਟ ਨੇ ਕੋਰੋਨਾ ਪੀੜਤ ਮਰੀਜ਼ਾਂ ਦੀ ਮਦਦ ਕਰਣ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ- ਮੈਡੀਕਲ ਕਾਲਜ 'ਤੇ ਲਾਪਰਵਾਹੀ ਦਾ ਦੋਸ਼ ਲਗਾਉਣ ਵਾਲੇ ਲੈਬ ਟੈਕਨੀਸ਼ੀਅਨ ਦੀ ਕੋਰੋਨਾ ਨਾਲ ਮੌਤ
ਸ਼੍ਰੀਰਾਮ ਜਨਮ ਸਥਾਨ ਤੀਰਥ ਖੇਤਰ ਟਰੱਸਟ ਨੇ ਟਵੀਟ ਕਰ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਦ੍ਰਿਸ਼ਟੀਮਾਨ ਅਯੁੱਧਿਆ ਜ਼ਿਲ੍ਹੇ ਦੀ ਆਕਸੀਜਨ ਸੰਬੰਧੀ ਜ਼ਰੂਰਤਾਂ ਦੀ ਸਪਲਾਈ ਲਈ, ਸ਼੍ਰੀਰਾਮ ਜਨਮ ਸਥਾਨ ਤੀਰਥ ਖੇਤਰ ਟਰੱਸਟ ਨੇ ਇਹ ਫ਼ੈਸਲਾ ਲਿਆ ਹੈ ਕਿ ਅਯੁੱਧਿਆ ਸਥਿਤ ਦਸ਼ਰਥ ਮੈਡੀਕਲ ਕਾਲਜ ਵਿੱਚ 2 ਆਕਸੀਜਨ ਪਲਾਂਟ ਲਗਾਏ ਜਾਣਗੇ, ਜਿਨ੍ਹਾਂ ਦਾ ਸਾਰਾ ਖਰਚ ਟਰੱਸਟ ਦੁਆਰਾ ਚੁੱਕਿਆ ਜਾਵੇਗਾ।
ਸ਼੍ਰੀਰਾਮ ਜਨਮ ਸਥਾਨ ਤੀਰਥ ਖੇਤਰ ਟਰੱਸਟ ਦੇ ਟਰੱਸਟੀ ਡਾਕਟਰ ਅਨਿਲ ਮਿਸ਼ਰਾ ਨੇ ਕਿਹਾ ਕਿ ਇਸ ਸਮੇਂ ਦੇਸ਼ ਕੋਰੋਨਾ ਮਹਾਮਾਰੀ ਤੋਂ ਪ੍ਰੇਸ਼ਾਨ ਹੈ। ਅਜਿਹੇ ਵਿੱਚ ਟਰੱਸਟ ਨੇ 55 ਲੱਖ ਰੁਪਏ ਦਾ ਆਕਸੀਜਨ ਪਲਾਂਟ ਲਗਾਉਣ ਦਾ ਫੈਸਲਾ ਲਿਆ ਹੈ। ਇਹ ਪਲਾਂਟ ਅਯੁੱਧਿਆ ਦੇ ਦਸ਼ਰਥ ਮੈਡੀਕਲ ਕਾਲਜ ਵਿੱਚ ਸਥਾਪਤ ਕੀਤਾ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।