ਬਨਾਰਸੀ ਸਾੜ੍ਹੀ ''ਤੇ ਬਣਾਇਆ ਗਿਆ ''ਰਾਮ ਮੰਦਰ'', ਸੀ. ਐੱਮ. ਯੋਗੀ ਰਾਮ ਲੱਲਾ ਨੂੰ ਕਰਨਗੇ ਭੇਟ
Saturday, Nov 28, 2020 - 05:50 PM (IST)
ਵਾਰਾਨਸੀ— ਵਾਰਾਨਸੀ ਵਿਚ ਬੁਣਕਰਾਂ ਨੇ ਬਨਾਰਸੀ ਸਾੜ੍ਹੀ 'ਤੇ ਰਾਮ ਮੰਦਰ ਦੀ ਤਸਵੀਰ ਉਤਾਰੀ ਹੈ। ਰੇਸ਼ਮੀ ਧਾਗਿਆਂ ਨਾਲ ਬਣੀ ਇਸ ਸਾੜ੍ਹੀ 'ਤੇ ਮਹੀਨਿਆਂ ਦੀ ਸਖਤ ਮਿਹਨਤ ਤੋਂ ਬਾਅਦ ਰਾਮ ਮੰਦਰ ਦਾ ਅਕਸ ਤਿਆਰ ਕੀਤਾ ਗਿਆ ਹੈ। ਬਨਾਰਸੀ ਸਾੜ੍ਹੀ 'ਤੇ ਰਾਮ ਮੰਦਰ ਬੁਣਕਰ ਦੇ ਕਰਘੇ 'ਤੇ ਬਣਾਇਆ ਗਿਆ ਹੈ। ਬੁਣਕਰ ਚਾਹੁੰਦੇ ਹਨ ਕਿ ਇਸ ਸਾੜ੍ਹੀ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਖ਼ੁਦ ਭਗਵਾਨ ਰਾਮ ਲੱਲਾ ਨੂੰ ਭੇਟ ਕਰਨਗੇ।
ਬੁਣਕਰਾਂ ਦਾ ਕਹਿਣਾ ਹੈ ਕਿ ਰਾਮ ਮੰਦਰ ਦੀ ਸਾੜ੍ਹੀ 'ਚ ਰਾਮ ਮੰਦਰ ਦੇ ਸ਼ਿਖਰ ਤੋਂ ਲੈ ਕੇ ਪਿੱਲਰ, ਖੰਭਿਆਂ ਅਤੇ ਕੰਧਾਂ ਤੱਕ ਨੂੰ ਹੂ-ਬ-ਹੂ ਰੇਸ਼ਮੀ ਧਾਗਿਆਂ ਨਾਲ ਉਕੇਰਿਆ ਗਿਆ ਹੈ। ਇਸ ਨੂੰ ਬਣਾਉਣ ਵਾਲੇ ਗੋਪਾਲ ਪਟੇਲ ਦੱਸਦੇ ਹਨ ਕਿ ਇਸ ਕਲਾ 'ਚ ਜਕਾਟ ਅਤੇ ਨਕਸ਼ੇ ਦੇ ਪੱਤਿਆਂ ਦੀ ਵਰਤੋਂ ਨਹੀਂ ਹੁੰਦੀ। ਸਿਰਫ ਸੂਈਆਂ ਨੂੰ ਚੁੱਕ-ਚੁੱਕ ਕੇ ਹੱਥ ਕਰਘੇ ਨਾਲ ਬੁਣਾਈ ਹੁੰਦੀ ਹੈ। ਓਧਰ ਬੁਣਕਰਾਂ ਦਾ ਕਹਿਣਾ ਹੈ ਕਿ ਇਸ ਲਈ ਕਾਫੀ ਇਕਾਗਰਤਾ ਦੀ ਲੋੜ ਹੁੰਦੀ ਹੈ। ਰਾਮ ਮੰਦਰ ਦੀ ਸਾੜ੍ਹੀ ਬਣਾਉਣ ਲਈ ਢਾਈ ਤੋਂ 3 ਮਹੀਨੇ ਰੋਜ਼ਾਨਾ 8 ਘੰਟਿਆਂ ਤੱਕ ਬੁਣਾਈ ਕਰਨੀ ਪਈ। ਰਾਮ ਮੰਦਰ ਦੀ ਸਾੜ੍ਹੀ ਨੂੰ ਬਣਾਉਣ ਲਈ ਡਿਜ਼ਾਈਨ ਅਤੇ ਰੰਗਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਸ ਤੋਂ ਪਹਿਲਾਂ ਗੋਪਾਲ ਬਨਾਰਸ ਦੀਆਂ ਤਮਾਮ ਪਹਿਚਾਣ ਨੂੰ ਆਪਣੀ ਸਾੜ੍ਹੀ 'ਤੇ ਆਰਟ ਜ਼ਰੀਏ ਉਕੇਰ ਚੁੱਕੇ ਅਤੇ ਮੇਕ ਇਨ ਇੰਡੀਆ ਦਾ ਇਕ ਦੁੱਪਟਾ ਪ੍ਰਧਾਨ ਮੰਤਰੀ ਮੋਦੀ ਨੂੰ ਪਹਿਲਾਂ ਭੇਟ ਕਰ ਚੁੱਕੇ ਹਨ।
ਰਾਮ ਮੰਦਰ ਸਾੜ੍ਹੀ ਨੂੰ ਤਿਆਰ ਕਰਵਾਉਣ ਵਾਲੇ ਸਾੜ੍ਹੀ ਕਾਰੋਬਾਰੀ ਸਰਵੇਸ਼ ਦੀ ਦਿਲੀ ਇੱਛਾ ਹੈ ਕਿ ਇਹ ਸਾੜ੍ਹੀ ਪਹਿਲਾਂ ਮੁੱਖ ਮੰਤਰੀ ਯੋਗੀ ਦੇ ਹੱਥੋਂ ਰਾਮਲੱਲਾ ਨੂੰ ਭੇਟ ਹੋਵੇ। ਇਸ ਸਾੜ੍ਹੀ ਨੂੰ ਬਣਾਉਣ ਲਈ ਲੱਗਭਗ 25 ਹਜ਼ਾਰ ਰੁਪਏ ਦੀ ਲਾਗਤ ਆਈ ਹੈ ਪਰ ਇਹ ਸਾੜ੍ਹੀ ਵਿਕਣ ਲਈ ਬਜ਼ਾਰ ਵਿਚ ਉਦੋਂ ਆਵੇਗੀ, ਜਦੋਂ ਅਯੁੱਧਿਆ 'ਚ ਮੁੱਖ ਮੰਤਰੀ ਯੋਗੀ ਦੇ ਹੱਥੋਂ ਰਾਮ ਲੱਲਾ ਨੂੰ ਭੇਟ ਕੀਤੀ ਜਾਵੇਗੀ।