ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਦੀ ਸਿਹਤ ਖਰਾਬ, PGI ਦੇ ਨਿਊਰਾਲੋਜੀ ਵਾਰਡ ’ਚ ਦਾਖਲ

Wednesday, Oct 16, 2024 - 09:00 PM (IST)

ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਦੀ ਸਿਹਤ ਖਰਾਬ, PGI ਦੇ ਨਿਊਰਾਲੋਜੀ ਵਾਰਡ ’ਚ ਦਾਖਲ

ਲਖਨਊ- ਅਯੁੱਧਿਆ ’ਚ ਸ਼੍ਰੀ ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਨੂੰ ਸਿਹਤ ਖਰਾਬ ਹੋਣ ਕਾਰਨ ਸਥਾਨਕ ਸੰਜੇ ਗਾਂਧੀ ਪੀ. ਜੀ. ਆਈ. ਦੇ ਨਿਊਰਾਲੋਜੀ ਵਾਰਡ ’ਚ ਦਾਖਲ ਕਰਵਾਇਆ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਹਤ ਸੰਬੰਧੀ ਵੱਖ-ਵੱਖ ਸਮੱਸਿਆਵਾਂ ਕਾਰਨ ਡਾਕਟਰ ਪ੍ਰਕਾਸ਼ ਚੰਦਰ ਪਾਂਡੇ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਸੰਸਥਾ ਦੇ ਡਾਇਰੈਕਟਰ ਪ੍ਰੋਫੈਸਰ ਆਰ. ਕੇ. ਧੀਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਇਦ ਕੋਈ ਦਿਮਾਗੀ ਸਮੱਸਿਆ ਹੈ ਜਿਸ ਲਈ ਜ਼ਰੂਰੀ ਟੈਸਟ ਕਰਵਾਏ ਜਾਣਗੇ।

86 ਸਾਲਾ ਆਚਾਰੀਆ ਸਤੇਂਦਰ ਦਾਸ 1992 ਤੋਂ ਰਾਮ ਜਨਮ ਭੂਮੀ ਮੰਦਰ ’ਚ ਰਾਮਲੱਲਾ ਦੇ ਪੁਜਾਰੀ ਹਨ।


author

Rakesh

Content Editor

Related News