ਰਾਜਨਾਥ ਸਿੰਘ ਤੇ ਯੋਗੀ ਨੇ ਮਾਤਾ ਅੰਨਪੂਰਨਾ ਮੰਦਰ ''ਤੇ ਲਹਿਰਾਇਆ ਧਾਰਮਿਕ ਝੰਡਾ, ਰਾਮਲੱਲਾ ਦੀ ਕੀਤੀ ਆਰਤੀ

Wednesday, Dec 31, 2025 - 01:57 PM (IST)

ਰਾਜਨਾਥ ਸਿੰਘ ਤੇ ਯੋਗੀ ਨੇ ਮਾਤਾ ਅੰਨਪੂਰਨਾ ਮੰਦਰ ''ਤੇ ਲਹਿਰਾਇਆ ਧਾਰਮਿਕ ਝੰਡਾ, ਰਾਮਲੱਲਾ ਦੀ ਕੀਤੀ ਆਰਤੀ

ਅਯੁੱਧਿਆ- ਰਾਮ ਜਨਮ ਭੂਮੀ ਕੰਪਲੈਕਸ 'ਚ ਅੱਜ 'ਪ੍ਰਾਣ ਪ੍ਰਤਿਸ਼ਠਾ ਦੁਆਦਸ਼ੀ' ਯਾਨੀ (ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ) ਦੇ ਸ਼ੁੱਭ ਮੌਕੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਰੱਖਿਆ ਮੰਤਰੀ ਨੇ ਮੰਦਰ ਕੰਪਲੈਕਸ 'ਚ ਸਥਿਤ 7 ਮੰਦਰਾਂ 'ਚੋਂ ਇਕ ਮਾਤਾ ਅੰਨਪੂਰਨਾ ਮੰਦਰ 'ਚ ਪੂਜਾ-ਅਰਚਨਾ ਕਰਨ ਤੋਂ ਬਾਅਦ ਮੰਦਰ ਦੇ ਸਿਖਰ 'ਤੇ ਧਾਰਮਿਕ ਝੰਡਾ ਲਹਿਰਾਇਆ।

ਰਾਜਨਾਥ ਸਿੰਘ ਨੇ ਰਾਮਲੱਲਾ ਦੀ ਕੀਤੀ ਪੂਜਾ 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਮਲੱਲਾ ਦੀ ਪੂਜਾ ਕੀਤੀ ਅਤੇ ਰਾਮ ਮੰਦਰ 'ਚ ਆਯੋਜਿਤ ਪ੍ਰਾਣ ਪ੍ਰਤਿਸ਼ਠਾ ਦੁਆਦਸ਼ੀ ਪ੍ਰੋਗਰਾਮ 'ਚ ਹਿੱਸਾ ਲਿਆ। ਪੂਜਾ ਤੋਂ ਬਾਅਦ ਜਦੋਂ ਦੋਵੇਂ ਆਗੂ ਮੰਦਰ ਤੋਂ ਬਾਹਰ ਆਏ ਤਾਂ ਸ਼ਰਧਾਲੂਆਂ ਨੇ 'ਜੈ ਸ਼੍ਰੀ ਰਾਮ' ਦੇ ਨਾਅਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ, ਜਿਸ ਦਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹੱਥ ਹਿਲਾ ਕੇ ਅਭਿਵਾਦਨ ਸਵੀਕਾਰ ਕੀਤਾ।

ਹਨੂੰਮਾਨਗੜ੍ਹੀ ਵਿਖੇ ਟੇਕਿਆ ਮੱਥਾ 

ਅਯੁੱਧਿਆ ਪਹੁੰਚਣ 'ਤੇ ਸਭ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਸਵਾਗਤ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੀਤਾ। ਉੱਥੋਂ ਦੋਵੇਂ ਆਗੂ ਹਨੂੰਮਾਨਗੜ੍ਹੀ ਮੰਦਰ ਗਏ ਅਤੇ ਦਰਸ਼ਨ-ਪੂਜਾ ਕਰਨ ਤੋਂ ਬਾਅਦ ਹੀ ਰਾਮ ਜਨਮ ਭੂਮੀ ਕੰਪਲੈਕਸ ਪਹੁੰਚੇ।

5 ਤੋਂ 6 ਲੱਖ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ 

ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਅਧਿਕਾਰੀਆਂ ਅਨੁਸਾਰ, ਇਹ ਧਾਰਮਿਕ ਅਨੁਸ਼ਠਾਨ ਪਿਛਲੇ ਸ਼ਨੀਵਾਰ ਤੋਂ ਜਾਰੀ ਹਨ ਅਤੇ ਸ਼ੁੱਕਰਵਾਰ ਤੱਕ ਚੱਲਣਗੇ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਲਗਭਗ 5 ਤੋਂ 6 ਲੱਖ ਸ਼ਰਧਾਲੂਆਂ ਦੇ ਅਯੁੱਧਿਆ ਪਹੁੰਚਣ ਦੀ ਉਮੀਦ ਜਤਾਈ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 22 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਰਾਮ ਮੰਦਰ 'ਚ ਰਾਮਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਸੀ। ਅੱਜ ਦਾ ਇਹ ਧਾਰਮਿਕ ਝੰਡਾ ਲਹਿਰਾਉਣ ਦਾ ਪ੍ਰੋਗਰਾਮ 25 ਨਵੰਬਰ ਦੇ ਉਸ ਆਯੋਜਨ ਤੋਂ ਬਾਅਦ ਹੋਇਆ ਹੈ, ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਰਾਮ ਮੰਦਰ ਦੇ ਸਿਖਰ 'ਤੇ ਰਸਮੀ ਤੌਰ 'ਤੇ ਕੇਸਰੀ ਧਾਰਮਿਕ ਝੰਡਾ ਲਹਿਰਾਇਆ ਸੀ, ਜੋ ਮੰਦਰ ਦੇ ਨਿਰਮਾਣ ਦੇ ਮੁਕੰਮਲ ਹੋਣ ਦਾ ਪ੍ਰਤੀਕ ਮੰਨਿਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News