ਸਵੇਰੇ ਗਿਆ ਅਤੇ ਸ਼ਾਮ ਨੂੰ ਵਾਪਸ ਸੁਨਾਰੀਆ ਜੇਲ੍ਹ ਪਹੁੰਚਿਆ ਰਾਮ ਰਹੀਮ

Saturday, May 22, 2021 - 10:00 AM (IST)

ਸਵੇਰੇ ਗਿਆ ਅਤੇ ਸ਼ਾਮ ਨੂੰ ਵਾਪਸ ਸੁਨਾਰੀਆ ਜੇਲ੍ਹ ਪਹੁੰਚਿਆ ਰਾਮ ਰਹੀਮ

ਗੁਰੂਗ੍ਰਾਮ (ਬਿਊਰੋ)- ਸੈਕਸ ਸ਼ੋਸ਼ਣ ਦੇ ਮਾਮਲੇ ’ਚ ਸਜ਼ਾ ਕੱਟ ਰਿਹਾ ਰਾਮ ਰਹੀਮ ਇਕ ਦਿਨ ਦੀ ਕਸਟਡੀ ਪੈਰੋਲ ਪੂਰੀ ਕਰ ਕੇ ਸ਼ਾਮ ਨੂੰ ਸੁਨਾਰੀਆ ਜੇਲ੍ਹ ’ਚ ਵਾਪਸ ਪਹੁੰਚ ਗਿਆ ਹੈ। ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਸ਼ੁੱਕਰਵਾਰ ਸਵੇਰੇ ਲਗਭਗ ਸਵਾ 6 ਵਜੇ ਸੁਨਾਰੀਆ ਜੇਲ੍ਹ ਤੋਂ ਪੈਰੋਲ ਦੇ ਦਿੱਤੀ ਗਈ ਸੀ। ਰਾਮ ਰਹੀਮ ਨੂੰ ਗੁਰੂਗ੍ਰਾਮ ਦੇ ਮਾਨੇਸਰ ਇਲਾਕੇ ਵਿਚ ਇਕ ਫਾਰਮ ਹਾਊਸ ’ਤੇ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਗੁਰਮੀਤ ਰਾਮ ਰਹੀਮ ਨੂੰ ਮਿਲੀ ਪੈਰੋਲ, ਪਹੁੰਚਿਆ ਗੁਰੂਗ੍ਰਾਮ

ਇਹ ਫਾਰਮ ਹਾਊਸ ਕਿਸੇ ਜਾਣਕਾਰ ਦਾ ਦੱਸਿਆ ਜਾ ਰਿਹਾ ਹੈ। ਇਸੇ ਫਾਰਮ ਹਾਊਸ ਵਿਚ ਰਾਮ ਰਹੀਮ ਦੀ ਮਾਂ ਵੀ ਉਸ ਦੇ ਨਾਲ ਰਹੀ, ਜਿਨ੍ਹਾਂ ਦਾ ਇਲਾਜ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਚੱਲ ਰਿਹਾ ਹੈ। ਸ਼ਾਮ ਲਗਭਗ ਸਾਢੇ 6 ਵਜੇ ਰਾਮ ਰਹੀਮ ਨੂੰ ਪੁਲਸ ਨੇ ਪੂਰੀ ਕਸਟਡੀ ਨਾਲ ਵਾਪਸ ਸੁਨਾਰੀਆ ਜੇਲ੍ਹ ਪਹੁੰਚਾ ਦਿੱਤਾ। ਸੂਤਰਾਂ ਅਨੁਸਾਰ ਰਾਮ ਰਹੀਮ ਨੂੰ ਗੁਰੂਗ੍ਰਾਮ ਦੀ ਇਕ ਗੁਪਤ ਥਾਂ ’ਤੇ ਮਾਂ ਨਾਲ ਮਿਲਵਾਇਆ ਗਿਆ ਸੀ। ਰਾਮ ਰਹੀਮ ਨੇ ਮਾਂ ਨੂੰ ਆਪਣੇ ਹੱਥਾਂ ਨਾਲ ਖਾਣਾ ਖੁਆਇਆ ਅਤੇ ਮਾਂ ਨੇ ਵੀ ਉਸ ਨੂੰ ਆਪਣੇ ਹੱਥਾਂ ਨਾਲ ਖਾਣਾ ਖੁਆਇਆ।

ਇਹ ਵੀ ਪੜ੍ਹੋ : ਭੁਲੇਖੇ ’ਚ ਨਾ ਰਹੇ ਸਰਕਾਰ, ‘ਕੋਰੋਨਾ ਕਾਰਨ ਖ਼ਤਮ ਨਹੀਂ ਹੋਵੇਗਾ ਕਿਸਾਨ ਅੰਦੋਨਲ’: ਟਿਕੈਤ


author

DIsha

Content Editor

Related News