ਰਾਮ ਰਹੀਮ ਅਸਲੀ ਜਾਂ ਨਕਲੀ ਮਾਮਲਾ: SC ਪੁੱਜਾ ਮਾਮਲਾ, ਹਾਈ ਕੋਰਟ ਨੇ ''ਠੁਕਰਾਈ'' ਅਰਜ਼ੀ
Thursday, Mar 02, 2023 - 12:46 PM (IST)
ਸਿਰਸਾ (ਭਾਰਦਵਾਜ)– ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਅਸਲੀ ਜਾਂ ਨਕਲੀ ਹੋਣ ਦਾ ਮਾਮਲਾ ਹੁਣ ਸੁਪਰੀਮ ਕੋਰਟ ਵਿਚ ਪਹੁੰਚ ਗਿਆ ਹੈ। 13 ਮਾਰਚ ਨੂੰ ਇਸ ਮਾਮਲੇ ’ਚ ਸੁਣਵਾਈ ਹੋਵੇਗੀ। ਪਟੀਸ਼ਨ ਦਾਇਰ ਕਰਨ ਵਾਲਿਆਂ ਨੇ ਇਸ ਮਸਲੇ ’ਚ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਪਾਰਟੀ ਬਣਾਇਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਹ ਪਟੀਸ਼ਨ 22 ਨਵੰਬਰ, 2022 ਨੂੰ ਦਾਇਰ ਕੀਤੀ ਗਈ ਸੀ।
ਇਹ ਵੀ ਪੜ੍ਹੋ- ਰਾਮ ਰਹੀਮ ਹਾਰਡ ਕੋਰ ਅਪਰਾਧੀ ਨਹੀਂ, ਜੇਲ੍ਹ 'ਚ ਆਚਰਨ ਚੰਗਾ ਸੀ ਤਾਂ ਦਿੱਤੀ ਪੈਰੋਲ: ਹਰਿਆਣਾ ਸਰਕਾਰ
ਪੰਜਾਬ ਐਂਡ ਹਰਿਆਣਾ ਹਾਈ ਕੋਰਟ ਠੁਕਰਾਈ ਅਰਜ਼ੀ
ਸੁਪਰੀਮ ਕੋਰਟ ਨੇ ਬੀਤੇ ਕੱਲ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ ਅਤੇ 13 ਮਾਰਚ ਨੂੰ ਇਸ ਮਾਮਲੇ ਦੀ ਸੁਣਵਾਈ ਹੋਵੇਗੀ। ਸਿਰਸਾ ਦੇ ਮੋਹਿਤ ਇੰਸਾਂ ਸਮੇਤ ਕੁਲ 19 ਵਿਅਕਤੀਆਂ ਨੇ ਇਸ ਮਾਮਲੇ ’ਤੇ ਜੁਲਾਈ 2022 ਵਿਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਸੀ ਪਰ ਹਾਈ ਕੋਰਟ ਨੇ ‘ਇਹ ਕੋਈ ਫਿਲਮ ਨਹੀਂ ਚੱਲ ਰਹੀ’ ਦੀ ਟਿੱਪਣੀ ਕਰਦਿਆਂ ਇਸ ਨੂੰ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਸਬੰਧਤ ਲੋਕ ਸੁਪਰੀਮ ਕੋਰਟ ਵਿਚ ਪਹੁੰਚੇ ਸਨ। ਉੱਧਰ ਡੇਰਾ ਮੁਖੀ ’ਤੇ ਅਸਲੀ-ਨਕਲੀ ਦੀ ਕਹਾਣੀ ਘੜਨ ਵਾਲੇ ਮੋਹਿਤ ਇੰਸਾਂ ਖਿਲਾਫ਼ ਡੇਰਾ ਸੱਚਾ ਸੌਦਾ ਦੇ ਟਰੱਸਟੀ ਨੇ ਵੀ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੋਇਆ ਹੈ, ਜਦੋਂਕਿ ਸਿਰਸਾ ਦੀ ਅਦਾਲਤ ’ਚ ਵੀ ਮੋਹਿਤ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਵਿਚਾਰ ਅਧੀਨ ਹੈ।
ਇਹ ਵੀ ਪੜ੍ਹੋ- ਵਿਧਾਨ ਸਭਾ ਚੋਣ ਨਤੀਜੇ 2023: ਰੁਝਾਨਾਂ 'ਚ ਤ੍ਰਿਪੁਰਾ 'ਚ ਭਾਜਪਾ ਨੂੰ ਲੀਡ, ਜਾਣੋ ਨਾਗਾਲੈਂਡ ਤੇ ਮੇਘਾਲਿਆ ਦਾ ਹਾਲ
ਮੋਹਿਤ ਇੰਸਾਂ ਨੇ ਹਾਈ ਕੋਰਟ 'ਚ ਦਾਇਰ ਕੀਤੀ ਸੀ ਪਟੀਸ਼ਨ
ਅਸਲ ’ਚ ਮੋਹਿਤ ਇੰਸਾਂ ਤੇ ਹੋਰ ਲੋਕਾਂ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਪੈਰੋਲ ’ਤੇ ਬਾਹਰ ਆਇਆ ਡੇਰਾ ਮੁਖੀ ਨਕਲੀ ਹੈ, ਜਦੋਂਕਿ ਅਸਲੀ ਡੇਰਾ ਮੁਖੀ ਨੂੰ ਕਿਤੇ ਹੋਰ ਅਗਵਾ ਕਰ ਲਿਆ ਗਿਆ ਹੈ। ਇਸ ਗੱਲ ’ਤੇ ਡੇਰਾ ਮੁਖੀ ਵੀ ਕਾਫੀ ਨਾਰਾਜ਼ ਹੋਇਆ ਅਤੇ ਉਸ ਨੇ ਕਿਹਾ ਸੀ ਕਿ ਮੈਂ ਪਤਲਾ ਕੀ ਹੋਇਆ, ਲੋਕਾਂ ਨੇ ਨਕਲੀ ਕਹਿਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- 'ਅਗਨੀਵੀਰ' ਭੈਣ-ਭਰਾ ਦੀ ਜੋੜੀ ਸੁਮਿਤ ਅਤੇ ਅਨੁਜਾ, ਪੜ੍ਹੋ ਸਫ਼ਲਤਾ ਦੀ ਕਹਾਣੀ
ਪੈਰੋਲ 'ਤੇ ਹੈ ਰਾਮ ਰਹੀਮ
ਦੱਸ ਦੇਈਏ ਕਿ ਡੇਰਾ ਮੁਖੀ ਦੀ ਪੈਰੋਲ 2 ਮਾਰਚ ਨੂੰ ਖਤਮ ਹੋ ਜਾਵੇਗੀ। ਬੀਤੀ 21 ਜਨਵਰੀ ਨੂੰ ਉਹ 40 ਦਿਨ ਦੀ ਪੈਰੋਲ ’ਤੇ ਸੁਨਾਰੀਆ ਜੇਲ ’ਚੋਂ ਬਾਹਰ ਆਇਆ ਸੀ। ਬਾਹਰ ਆਉਣ ਮਗਰੋਂ ਰਾਮ ਰਹੀਮ ਉੱਤਰ ਪ੍ਰਦੇਸ਼ ’ਚ ਸਥਿਤ ਬਰਨਾਵਾ ਆਸ਼ਰਮ ਵਿਚ ਹੈ।