ਜੇਲ੍ਹ ਚੋਂ ਬਾਹਰ ਆਉਂਦਿਆਂ ਹੀ  ਰਾਮ ਰਹੀਮ ਨੇ ਡੇਰਾ ਪ੍ਰੇਮੀਆਂ ਨੂੰ ਦਿੱਤਾ ਖ਼ਾਸ ਸੰਦੇਸ਼

Friday, Jun 17, 2022 - 04:57 PM (IST)

ਜੇਲ੍ਹ ਚੋਂ ਬਾਹਰ ਆਉਂਦਿਆਂ ਹੀ  ਰਾਮ ਰਹੀਮ ਨੇ ਡੇਰਾ ਪ੍ਰੇਮੀਆਂ ਨੂੰ ਦਿੱਤਾ ਖ਼ਾਸ ਸੰਦੇਸ਼

ਬਾਗਪਤ– ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ 1 ਮਹੀਨੇ ਦੀ ਪੈਰੋਲ ’ਤੇ ਜੇਲ੍ਹ ’ਚੋਂ ਬਾਹਰ ਆ ਗਿਆ ਹੈ। ਅੱਜ ਸ਼ੁੱਕਰਵਾਰ ਸਵੇਰੇ ਰਾਮ ਰਹੀਮ ਨੂੰ ਭਾਰੀ ਸੁਰੱਖਿਆ ਵਿਚਕਾਰ ਜੇਲ੍ਹ ’ਚੋਂ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਪੈਰੋਲ ਮਿਆਦ ਦੌਰਾਨ ਯੂ.ਪੀ. ਦੇ ਬਾਗਪਤ ਆਸ਼ਰਮ ’ਚ ਰਹੇਗਾ। ਇਹ ਆਸ਼ਰਮ ਬਾਗਪਤ ਦੇ ਪਿੰਡ ਬਰਨਾਵਾ ’ਚ ਸਥਿਤ ਹੈ ਅਤੇ ਇਹੀ ਰਾਮ ਰਹੀਮ ਦਾ ਡੇਰਾ ਹੋਵੇਗਾ। ਰਾਮ ਰਹੀਮ ਦੇ ਜੇਲ੍ਹ ’ਚੋਂ ਬਾਹਰ ਆਉਣ ਦੀ ਖ਼ਬਰ ਸੁਣਦੇ ਹੀ ਬਾਗਪਤ ਆਸ਼ਰਮ ਦੇ ਬਾਹਰ ਉਸਦੇ ਸ਼ਰਧਾਲੂਆਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ– ਜਦੋਂ ATM ’ਚੋਂ 100 ਰੁਪਏ ਦੀ ਥਾਂ ਨਿਕਲਣ ਲੱਗੇ 500 ਦੇ ਨੋਟ, ਪੈਸੇ ਕਢਵਾਉਣ ਵਾਲਿਆਂ ਦੀ ਲੱਗੀ ਭੀੜ

ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਦੀ ਪਹਿਲੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਨ੍ਹਾਂ ਡੇਰਾ ਪ੍ਰੇਮੀਆਂ ਲਈ ਸੰਦੇਸ਼ ਜਾਰੀ ਕੀਤਾ ਹੈ। ਰਾਮ ਰਹੀਮ ਨੇ ਵੀਡੀਓ ਸੰਦੇਸ਼ ’ਚ ਕਿਹਾ ਕਿ ਸੰਗਤ ਬਹੁਤ ਸਮੇਂ ਤੋਂ ਇਹ ਸਵਾਲ ਪੁੱਛ ਰਹੀ ਸੀ ਕਿ ਬਾਬਾ ਜੀ ਬਾਹਰ ਕਦੋਂ ਆਓਗੇ। ਉਸਨੇ ਕਿਹਾ ਕਿ ਸੰਗਤ ਨੇ ਹਮੇਸ਼ਾ ਮੇਰੀ ਗੱਲ ਮੰਨੀ ਹੈ। ਮੈਂ ਜੇਲ੍ਹ ’ਚੋਂ 10 ਚਿੱਠੀਆਂ ਭੇਜੀਆਂ ਸਨ ਜਿਸਦਾ ਸਭ ਨੇ ਪਾਲਣ ਕੀਤਾ ਹੈ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ-ਆਪਣੇ ਘਰਾਂ ’ਚ ਰਹੋ, ਜਿਨ੍ਹਾਂ ਸੇਵਾਦਾਰਾਂ ਨੂੰ ਤੁਹਾਡੇ ਕੋਲ ਭੇਜਿਆ ਜਾਵੇਗਾ, ਉਨ੍ਹਾਂ ਮੁਤਾਬਕ ਚਲਣਾ ਹੈ। ਖੁਦ ਕਿਤੇ ਵੀ ਭੱਜ-ਦੌੜ ਨਹੀਂ ਕਰਨੀ। ਸੇਵਾਦਾਰਾਂ ਦੀ ਗੱਲ ਮੰਨ ਕੇ ਉਸ ’ਤੇ ਅਮਲ ਕਰਨਾ ਹੈ।

ਇਹ ਵੀ ਪੜ੍ਹੋ– ਕੋਰੋਨਾ ਤੋਂ ਬਾਅਦ ਹੁਣ ਸੋਨੀਆ ਗਾਂਧੀ ਨੂੰ ਸਾਹ ਨਲੀ ’ਚ ਹੋਇਆ ‘ਫੰਗਲ ਇਨਫੈਕਸ਼ਨ’

ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਫਰਵਰੀ ਮਹੀਨੇ ’ਚ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਸੀ। ਇਸ ਦੌਰਾਨ ਸਰਕਾਰ ਨੇ ਰਾਮ ਰਹੀਮ ਦੀ ਜਾਨ ਨੂੰ ਖਤਰਾ ਦੱਸਦੇ ਹੋਏ ਉਸਨੂੰ ਜ਼ੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਸੀ। ਫਰਲੋ ਦੌਰਾਨ ਰਾਮ ਰਹੀਮ ਜ਼ਿਆਦਾਤਰ ਸਮਾਂ ਆਪਣੇ ਗੁਰੂਗ੍ਰਾਮ ਸਥਿਤ ਆਸ਼ਰਮ ’ਚ ਹੀ ਰਿਹਾ ਸੀ। ਰਾਮ ਰਹੀਮ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਕੋਰਟ ਨੇ 2 ਸਾਧਵੀਆਂ ਨਾਲ ਜਬਰ-ਜ਼ਨਾਹ ਦੇ ਮਾਮਲੇ ’ਚ 25 ਅਗਸਤ 2017 ਨੂੰ ਸਜ਼ਾ ਸੁਣਾਈ ਸੀ। ਪੰਚਕੂਲਾ ’ਚ ਹਿੰਸਾ ਤੋਂ ਬਾਅਦ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਭੇਜਿਆ ਗਿਆ ਸੀ, ਉਦੋਂ ਤੋਂ ਹੀ ਉਹ ਜੇਲ੍ਹ ’ਚ ਬੰਦ ਹੈ। ਉਸ ਤੋਂ ਬਾਅਦ ਉਸਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲਕਾਂਡ ’ਚ ਵੀ ਸਜ਼ਾ ਸੁਣਾਈ ਗਈ ਸੀ। 

ਇਹ ਵੀ ਪੜ੍ਹੋ– ਮੁੰਬਈ: 75 ਸਾਲਾ ਬਿਜ਼ਨੈੱਸਮੈਨ ਨੇ ਜਨਾਨੀ ਨਾਲ ਕੀਤਾ ਰੇਪ, ਦਾਊਦ ਦੇ ਨਾਂ ’ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ


author

Rakesh

Content Editor

Related News