ਪੈਰੋਲ ''ਤੇ ਜੇਲ੍ਹ ''ਚੋਂ ਬਾਹਰ ਆਏ ਰਾਮ ਰਹੀਮ ਨੇ ਤਲਵਾਰ ਨਾਲ ਕੱਟਿਆ ਕੇਕ
Wednesday, Jan 25, 2023 - 05:57 PM (IST)
ਸਿਰਸਾ- 40 ਦਿਨ ਦੀ ਪੈਰੋਲ 'ਤੇ ਬਾਹਰ ਆਏ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਮੁੜ ਸੁਰਖੀਆਂ ਵਿਚ ਹੈ। ਪੈਰੋਲ ਮਿਲਣ ਮਗਰੋਂ ਰਾਮ ਰਹੀਮ ਬਾਗਪਤ ਵਿਚ ਸਥਿਤ ਆਪਣੇ ਬਰਨਾਵਾ ਆਸ਼ਰਮ ਪੁੱਜਾ। ਇਸ ਦੌਰਾਨ ਉਸ ਨੇ ਤਲਵਾਰ ਨਾਲ ਕੇਕ ਕੱਟਿਆ ਅਤੇ ਪੈਰੋਲ ਮਿਲਣ ਦਾ ਜਸ਼ਨ ਮਨਾਇਆ। ਰਾਮ ਰਹੀਮ ਦੇ ਜਸ਼ਨ 'ਚ ਉਸ ਦੇ ਕਈ ਚੇਲੇ ਵੀ ਸ਼ਾਮਲ ਹੋਏ ਹਨ।
ਇਹ ਵੀ ਪੜ੍ਹੋ- 40 ਦਿਨਾਂ ਤਕ ਹਨੀਪ੍ਰੀਤ ਨਾਲ ਬਰਨਾਵਾ ਆਸ਼ਰਮ ’ਚ ਰਹੇਗਾ ਰਾਮ ਰਹੀਮ, ਕੱਲ੍ਹ ਹੀ ਆਇਆ ਸੀ ਜੇਲ੍ਹ ’ਚੋਂ ਬਾਹਰ
ਤਲਵਾਰ ਨਾਲ ਕੇਕ ਕੱਟਣ 'ਤੇ ਪਾਬੰਦੀ ਹੈ। ਹਥਿਆਰਬੰਦ ਐਕਟ ਤਹਿਤ ਹਥਿਆਰਾਂ ਦਾ ਜਨਤਕ ਪ੍ਰਦਰਸ਼ਨ ਕਰਨ 'ਤੇ ਮਨਾਹੀ ਹੈ। ਦੱਸ ਦੇਈਏ ਕਿ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਜਬਰ-ਜ਼ਿਨਾਹ ਅਤੇ ਕਤਲ ਦੇ ਮਾਮਲੇ 'ਚ ਸਜ਼ਾ ਕੱਟ ਰਿਹਾ ਹੈ। ਪੈਰੋਲ 'ਤੇ ਬਾਹਰ ਆਉਣ ਮਗਰੋਂ ਰਾਮ ਰਹੀਮ ਤੋਂ ਆਸ਼ੀਰਵਾਦ ਲੈਣ ਲਈ ਨੇਤਾਵਾਂ ਦਾ ਤਾਂਤਾ ਵੀ ਲੱਗਿਆ ਹੈ।
ਇਹ ਵੀ ਪੜ੍ਹੋ- ਮਿਸਰ ਦੇ ਰਾਸ਼ਟਰਪਤੀ ਨੇ PM ਮੋਦੀ ਦੀ ਕੀਤੀ ਤਾਰੀਫ਼, ਕਿਹਾ- ਭਰੋਸਾ ਸੀ ਭਾਰਤ ਨੂੰ ਅੱਗੇ ਲੈ ਕੇ ਜਾਣਗੇ
ਰਾਮ ਰਹੀਮ ਨੂੰ ਤੀਜੀ ਵਾਰ ਪੈਰੋਲ ਮਿਲੀ ਹੈ। ਸਾਧਵੀ ਯੌਨ ਸ਼ੋਸ਼ਣ ਅਤੇ ਪੱਤਰਕਾਰ ਦੇ ਕਤਲ ਦੇ ਦੋਸ਼ 'ਚ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਨੂੰ ਤੀਜੀ ਵਾਰ ਪੈਰੋਲ ਦਿੱਤੇ ਜਾਣ ਨੂੰ ਲੈ ਕੇ ਹਰਿਆਣਾ ਸਰਕਾਰ 'ਤੇ ਵੀ ਸਵਾਲ ਉਠ ਰਹੇ ਹਨ। ਇਨ੍ਹਾਂ ਸਵਾਲਾਂ ਦਰਮਿਆਨ ਰਾਮ ਰਹੀਮ ਇਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ।