ਰਾਮ ਰਹੀਮ ਨੂੰ ਜੇਲ ''ਚ ਮਿਲਣ ਪੁੱਜਾ ਪਰਿਵਾਰ, ਦੀਵਾਲੀ ''ਤੇ ਨਹੀਂ ਆਇਆ ਸੀ ਕੋਈ ਵੀ ਮੈਂਬਰ
Monday, Oct 23, 2017 - 06:00 PM (IST)
ਰੋਹਤਕ(ਦੀਪਕ ਭਾਰਦਵਾਜ)— ਬਲਾਤਕਾਰ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਮਿਲਣ ਉਨ੍ਹਾਂ ਦਾ ਪਰਿਵਾਰ ਰੋਹਤਕ ਜੇਲ ਪੁੱਜਾ। ਮਾਂ ਨਸੀਬਕੌਰ, ਬੇਟੀ ਅਮਰਪ੍ਰੀਤ, ਬੇਟਾ ਜਸਮੀਤ ਅਤੇ ਜੁਆਈ ਸਨਮੀਤ ਨੇ ਰਾਮ ਰਹੀਮ ਨਾਲ ਮੁਲਾਕਾਤ ਕੀਤੀ। ਡੇਰਾ ਮੁਖੀ ਦਾ ਪਰਿਵਾਰ ਲਗਭਗ 2 ਵਜੇ ਤੋਂ ਪੌਣੇ 4 ਵਜੇ ਤੱਕ ਜੇਲ 'ਚ ਰਿਹਾ। ਪਰਿਵਾਰ ਵਾਲਿਆਂ ਦੀ ਜਾਂਚ ਦੇ ਬਾਅਦ ਹੀ ਉਨ੍ਹਾਂ ਨੂੰ ਰਾਮ ਰਹੀਮ ਨਾਲ ਮਿਲਣ ਦਿੱਤਾ ਗਿਆ। ਡੇਰਾ ਮੁਖੀ ਤੋਂ ਦੀਵਾਲੀ 'ਤੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਮਿਲਣ ਨਹੀਂ ਆਇਆ ਸੀ।
ਇਸ ਤੋਂ ਪਹਿਲੇ ਰਾਮ ਰਹੀਮ ਨੇ ਪਤਨੀ ਹਰਜੀਤ ਕੌਰ, ਬੇਟਾ ਜਸਮੀਤ ਇੰਸਾ, ਨੂੰਹ ਉਸਨਮੀਤ, ਬੇਟੀ ਚਰਨਪ੍ਰੀਤ, ਜੁਆਈ ਰੂਹਮੀਤ ਨਾਲ ਮੁਲਾਕਾਤ ਕੀਤੀ ਸੀ। ਉਸ ਦੌਰਾਨ ਰਾਮ ਰਹੀਮ ਪਤਨੀ ਨਾਲ ਗੱਲ ਕਰਦੇ ਸਮੇਂ ਰੌਣ ਲੱਗ ਪਏ। ਡੇਰਾ ਮੁਖੀ ਨੇ ਆਪਣੇ ਪਰਿਵਾਰ ਦੇ ਮੈਬਰਾਂ ਅਤੇ ਪਹਿਲੇ ਮਿਲਣ ਆਈ ਆਪਣੀ ਮਾਂ ਤੋਂ ਵੀ ਪਿੱਠ ਦਰਦ ਦੀ ਗੱਲ ਕੀਤੀ ਸੀ।
