ਜੇਲ੍ਹ ''ਚੋਂ ਆਈ ਰਾਮ ਰਹੀਮ ਦੀ 13ਵੀਂ ਚਿੱਠੀ, ਲਿਖਿਆ- ਮੈਂ ਹੀ ਗੁਰੂ ਸੀ, ਹਾਂ ਅਤੇ ਰਹਾਂਗਾ

Monday, Jan 02, 2023 - 12:15 PM (IST)

ਜੇਲ੍ਹ ''ਚੋਂ ਆਈ ਰਾਮ ਰਹੀਮ ਦੀ 13ਵੀਂ ਚਿੱਠੀ, ਲਿਖਿਆ- ਮੈਂ ਹੀ ਗੁਰੂ ਸੀ, ਹਾਂ ਅਤੇ ਰਹਾਂਗਾ

ਸਿਰਸਾ- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਖ਼ੁਦ ਹੀ ਐਲਾਨ ਕਰ ਦਿੱਤਾ ਹੈ ਕਿ ਉਹ ਹੀ ਡੇਰੇ ਦੇ ਚੀਫ਼ ਸਨ ਅਤੇ ਆਉਣ ਵਾਲੇ ਸਮੇਂ 'ਚ ਵੀ ਡੇਰਾ ਦੀ ਗੱਦੀ ਰਹਿਣਗੇ। ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਰਾਮ ਰਹੀਮ ਵਲੋਂ ਨਵੇਂ ਸਾਲ 'ਤੇ ਜਾਰੀ 13ਵੀਂ ਚਿੱਠੀ ਵਿਚ ਅਜਿਹਾ ਦਾਅਵਾ ਕੀਤਾ ਗਿਆ। ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਕਿਸੇ ਦੀਆਂ ਗੱਲਾਂ 'ਤੇ ਭਰੋਸਾ ਨਾ ਕਰਨ ਲਈ ਕਿਹਾ। 

ਰਾਮ ਰਹੀਮ ਨੇ ਕਿਹਾ ਚਿੱਠੀ 'ਚ ਕਿਹਾ ਕਿ ਉਹ ਪਹਿਲਾਂ ਹੀ ਗੱਦੀ 'ਤੇ ਬਣੇ ਹੋਏ ਸਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਉਹ ਡੇਰਾ ਮੁਖੀ ਬਣੇ ਰਹਿਣਗੇ। ਇਸ ਤੋਂ ਇਲਾਵਾ ਰਾਮ ਰਹੀਮ ਨੇ ਕੋਰੋਨਾ ਤੋਂ ਬਚਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਚਿੱਠੀ 'ਚ ਲਿਖਿਆ ਕਿ ਕੋਰੋਨਾ ਫਿਰ ਤੋਂ ਸਿਰ ਚੁੱਕ ਰਿਹਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਚੌਕਸ ਰਹਿਣ ਦੀ ਲੋੜ ਹੈ, ਮਾਸਕ ਪਹਿਨੋ। ਨਿੰਬੂ, ਸੰਤਰਾ, ਮੌਸਮੀ, ਆਂਵਲਾ ਅਤੇ ਪਨੀਰ ਦੀ ਵਰਤੋਂ ਕਰੋ। ਇਸ ਤੋਂ ਇਲਾਵ ਗੁਰਮੀਤ ਰਾਮ ਰਹੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਦੇ ਦਿਹਾਂਤ 'ਤੇ ਸੋਗ ਜਤਾਇਆ। 

PunjabKesari

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਡੇਰਾ ਸੱਚਾ ਸੌਦਾ ਦੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਵਿਚ ਸ਼ਾਮਲ ਡੇਰਾ ਚੀਫ਼ ਦੀਆਂ ਧੀਆਂ ਚਰਨਪ੍ਰੀਤ ਅਤੇ ਅਮਰਪ੍ਰੀਤ ਦਾ ਪਰਿਵਾਰ ਵਿਦੇਸ਼ ਵਿਚ ਵਸ ਚੁੱਕਾ ਹੈ। ਇਸ ਤੋਂ ਬਾਅਦ ਡੇਰਾ ਸੱਚਾ ਸੌਦਾ ਦੀ ਗੱਦੀ ਵਿਚ ਬਦਲਾਅ ਨੂੰ ਲੈ ਕੇ ਚਰਚਾਵਾਂ ਲਗਾਤਾਰ ਜਾਰੀ ਸਨ ਪਰ ਹੁਣ ਡੇਰਾ ਚੀਫ਼ ਰਾਮ ਰਹੀਮ ਨੇ ਜੇਲ੍ਹ ਵਿਚੋਂ 13ਵੀਂ ਚਿੱਠੀ ਵਿਚ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹੀ ਡੇਰੇ ਦੇ ਚੀਫ਼ ਬਣੇ ਰਹਿਣਗੇ। 


author

Tanu

Content Editor

Related News