ਰਾਮ ਰਹੀਮ ਦੇ ਨਾਮ ਚਰਚਾ ਘਰ ''ਚ ਲੱਗੀ ਅੱਗ
Saturday, Oct 21, 2017 - 04:21 PM (IST)
ਝੱਜਰ— ਬਲਾਤਕਾਰ ਦੇ ਦੋਸ਼ 'ਚ ਜੇਲ ਕੱਟ ਰਹੇ ਰਾਮ ਰਹੀਮ ਦੇ ਨਾਮ ਚਰਚਾ ਘਰ 'ਚ ਰਾਤ ਦੇ ਸਮੇਂ ਅਚਾਨਕ ਅੱਗ ਲੱਗ ਗਈ। ਜਿਸ ਨਾਲ ਨਾਮ ਚਰਚਾ ਘਰ 'ਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਦੀ ਜਾਣਕਾਰੀ ਚੌਕੀਦਾਰ ਦੇ ਉੱਥੇ ਪੁੱਜਣ 'ਤੇ ਮਿਲੀ। ਇਹ ਨਾਂ ਚਰਚਾ ਘਰ ਬਹਾਦਰਗੜ੍ਹ ਦੇ ਡਾਬੌਦਾ ਪਿੰਡ ਕੋਲ ਖੇਤਾਂ 'ਚ ਬਣਿਆ ਹੋਇਆ ਹੈ। ਕਰੀਬ 20 ਦਿਨ ਪਹਿਲਾਂ ਵੀ ਇਸ ਨਾਮ ਚਰਚਾ ਘਰ 'ਚ ਚੋਰੀ ਹੋਈ ਸੀ।
ਡੇਰਾ ਸ਼ਰਧਾਲੂ ਪ੍ਰੇਮ ਕਾਠਪਾਲੀਆ ਦਾ ਕਹਿਣਾ ਹੈ ਕਿ ਅਣਪਛਾਤੇ ਸ਼ਰਾਰਤੀ ਤੱਤਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਨੇ ਪਹਿਲਾਂ ਤਾਂ ਕਮਰੇ ਦਾ ਦਰਵਾਜ਼ਾ ਤੋੜਿਆ ਅਤੇ ਬਾਅਦ 'ਚ ਅੱਗ ਲਾ ਦਿੱਤੀ। ਉਨ੍ਹਾਂ ਨੇ ਪੁਲਸ ਤੋਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਹੀ ਜ਼ਿਲਾ ਪ੍ਰਸ਼ਾਸਨ ਨੇ ਇਸ ਨਾਮ ਚਰਚਾ ਘਰ 'ਚ ਡੇਰਾ ਸਮਰਥਕਾਂ ਦੇ ਸਾਰੇ ਤਰ੍ਹਾਂ ਦੇ ਪ੍ਰੋਗਰਾਮਾਂ 'ਤੇ ਰੋਕ ਲਾ ਰੱਖੀ ਹੈ। ਹੁਣ ਇੱਥੇ ਤਾਲਾ ਲਟਕਿਆ ਰਹਿੰਦਾ ਹੈ। ਫਿਲਹਾਲ ਪੁਲਸ ਨੇ ਡੇਰਾ ਸਮਰਥਕਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
