ਰਾਸ਼ਟਰਪਤੀ ਨੇ ਜਗਨਨਾਥ ਧਾਮ ਦੇ ਕੀਤੇ ਦਰਸ਼ਨ, ਮੰਦਰ ਦੇ ਵਿਕਾਸ ਲਈ ਦਿੱਤਾ 1 ਲੱਖ ਦਾ ਦਾਨ
Monday, Mar 22, 2021 - 03:37 PM (IST)
![ਰਾਸ਼ਟਰਪਤੀ ਨੇ ਜਗਨਨਾਥ ਧਾਮ ਦੇ ਕੀਤੇ ਦਰਸ਼ਨ, ਮੰਦਰ ਦੇ ਵਿਕਾਸ ਲਈ ਦਿੱਤਾ 1 ਲੱਖ ਦਾ ਦਾਨ](https://static.jagbani.com/multimedia/2021_3image_15_35_591821402kovid.jpg)
ਪੁਰੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਥਮ ਮਹਿਲਾ ਸਵਿਤਾ ਕੋਵਿੰਦ ਨੇ ਸੋਮਵਾਰ ਯਾਨੀ ਕਿ ਅੱਜ ਪੁਰੀ ਦੇ ਜਗਨਨਾਥ ਮੰਦਰ ’ਚ ਦਰਸ਼ਨ ਕੀਤੇ। ਇਸ ਦੌਰਾਨ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਨੇ ਮੰਦਰ ’ਚ ਦੇਵੀ-ਦੇਵਤਿਆਂ ਦੀ ਪੂਜਾ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਮੰਦਰ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਜਗਨਨਾਥ ਮੰਦਰ ਵਿਚ ਦਰਸ਼ਨ ਤੋਂ ਬਾਅਦ ਰਾਸ਼ਟਰਪਤੀ ਨੇ ਜਗਨਨਾਥ ਧਾਮ ਦੇ ਵਿਕਾਸ ਲਈ 1 ਲੱਖ ਰੁਪਏ ਦਾ ਦਾਨ ਦਿੱਤਾ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਜਗਨਨਾਥ ਮੰਦਰ ਦੌਰੇ ਦੀ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਸੋਮਵਾਰ ਨੂੰ ਟਵਿੱਟਰ ’ਤੇ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ ਕਿ ਮਾਣਯੋਗ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਦੇਸ਼ ਦੀ ਪ੍ਰਥਮ ਮਹਿਲਾ ਸ਼੍ਰੀਮਤੀ ਸਵਿਤਾ ਕੋਵਿੰਦ ਨਾਲ ਅੱਜ ਮਹਾਪ੍ਰਭੂ ਜਗਨਨਾਥ ਦੇ ਦਰਸ਼ਨ ਕਰਨ ਦਾ ਸੌਭਾਗ ਮਿਲਿਆ।