ਰਾਮ ਮੰਦਰ ਟਰੱਸਟ ਬਣਨ ਤੋਂ ਪਹਿਲਾਂ ਮਹੰਤ ਗੋਪਾਲ ਦਾਸ ਨੂੰ ਮਿਲੀ ''ਜ਼ੈੱਡ ਪਲੱਸ'' ਸੁਰੱਖਿਆ

01/10/2020 4:21:50 PM

ਅਯੁੱਧਿਆ— ਅਯੁੱਧਿਆ ਜ਼ਮੀਨ ਵਿਵਾਦ ਨੂੰ ਲੈ ਕੇ 9 ਨਵੰਬਰ ਨੂੰ ਆਏ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਾਮ ਮੰਦਰ ਟਰੱਸਟ ਬਣਨ ਤੋਂ ਪਹਿਲਾਂ ਹੀ ਸ਼੍ਰੀ ਰਾਮ ਜਨਮ ਭੂਮੀ ਨਿਆਸ ਦੇ ਮੁਖੀ ਮਹੰਤ ਨਰਿਤਿਯ ਗੋਪਾਲ ਦਾਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਮਹੰਤ ਨਰਿਤਿਯ ਗੋਪਾਲ ਦਾਸ ਨੂੰ 'ਜ਼ੈੱਡ ਪਲੱਸ' ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਅਜਿਹੇ 'ਚ ਕਿਆਸ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਨੂੰ ਰਾਮ ਮੰਦਰ ਟਰੱਸਟ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਰਾਮ ਜਨਮ ਭੂਮੀ ਨਿਆਸ ਦੇ ਮੁਖੀ ਮਹੰਤ ਨਰਿਤਿਯ ਗੋਪਾਲ ਦਾਸ ਨੂੰ 'ਵਾਈ ਸ਼੍ਰੇਣੀ' ਦੀ ਸੁਰੱਖਿਆ ਮਿਲੀ ਹੋਈ ਸੀ।

PunjabKesariਗ੍ਰਹਿ ਮੰਤਰਾਲੇ ਤੋਂ ਸੁਰੱਖਿਆ ਮੰਗੀ ਸੀ
ਦੱਸਣਯੋਗ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਮਹੰਤ ਗੋਪਾਲ ਦਾਸ ਲਈ ਗ੍ਰਹਿ ਮੰਤਰਾਲੇ ਤੋਂ ਸੁਰੱਖਿਆ ਮੰਗੀ ਸੀ। ਦਰਅਸਲ ਸੁਪਰੀਮ ਕੋਰਟ ਵਲੋਂ ਰਾਮ ਜਨਮ ਭੂਮੀ 'ਤੇ ਫੈਸਲੇ ਤੋਂ ਬਾਅਦ ਲਖਨਊ 'ਚ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਮੰਦਰ-ਮਸਜਿਦ ਨਾਲ ਜੁੜੇ ਪੱਖਕਾਰ ਅਤੇ ਪੈਰੋਕਾਰ ਦੀ ਸੁਰੱਖਿਆ ਰੀਵਿਊ ਕੀਤਾ ਸੀ। ਯੋਗੀ ਦੇ ਸੁਰੱਖਿਆ ਰੀਵਿਊ ਤੋਂ ਬਾਅਦ ਮੰਦਰ-ਮਸਜਿਦ ਨਾਲ ਜੁੜੇ 18 ਪੱਖਕਾਰ ਅਤੇ ਪੈਰੋਕਾਰਾਂ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਲਿਆ ਸੀ। ਅਯੁੱਧਿਆ ਜ਼ਿਲਾ ਪ੍ਰਸ਼ਾਸਨ ਨੇ ਸਾਰੇ 18 ਲੋਕਾਂ ਨੂੰ ਗਨਰ ਉਪਲੱਬਧ ਕਰਵਾਇਆ ਸੀ।

ਰਾਮ ਮੰਦਰ ਦਾ ਨਿਰਮਾਣ ਰਾਮ ਨੌਮੀ ਦੇ ਸ਼ੁੱਭ ਮੌਕੇ ਸ਼ੁਰੂ ਹੋਣਾ ਚਾਹੀਦਾ
ਦੂਜੇ ਪਾਸੇ ਰਾਮ ਜਨਮ ਭੂਮੀ ਨਿਆਸ ਦੇ ਮੁਖੀ ਗੋਪਾਲ ਦਾਸ ਨੇ ਕਿਹਾ ਕਿ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਅਤੇ ਪ੍ਰਬੰਧਨ ਲਈ ਟਰੱਸਟ ਦਾ ਐਲਾਨ ਜ਼ਰੂਰੀ ਹੈ। 16 ਜਨਵਰੀ ਤੋਂ ਬਾਅਦ ਟਰੱਸਟ ਦੇ ਸੰਬੰਧ 'ਚ ਕਿਸੇ ਵੀ ਦਿਨ ਐਲਾਨ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵਾਸ ਦੇ ਬਿਨਾਂ ਕੋਈ ਕੰਮ ਨਹੀਂ ਹੋ ਸਕਦਾ। ਅਸੀਂ ਸਾਰੇ ਸੰਤ ਚਾਹੁੰਦੇ ਹਾਂ ਕਿ ਰਾਮ ਮੰਦਰ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ। ਗੋਪਾਲ ਦਾਸ ਨੇ ਕਿਹਾ ਕਿ ਰਾਮ ਨੌਮੀ ਤੋਂ ਪਹਿਲਾਂ ਟਰੱਸਟ ਬਣਾਏ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਰਾਮ ਮੰਦਰ ਦਾ ਨਿਰਮਾਣ ਰਾਮ ਨੌਮੀ ਦੇ ਸ਼ੁੱਭ ਮੌਕੇ ਸ਼ੁਰੂ ਹੋਣਾ ਚਾਹੀਦਾ।


DIsha

Content Editor

Related News