ਰਿਹਾਨਾ ਨੇ ਗਣੇਸ਼ ਦਾ ਲੌਕਿਟ ਪਾ ਕੇ ਸਾਂਝੀ ਕੀਤੀ ਟਾਪਲੈੱਸ ਤਸਵੀਰ, ਭਾਜਪਾ MLA ਨੇ ਕਾਂਗਰਸ ਨੂੰ ਪੁੱਛਿਆ ਇਹ ਸਵਾਲ

Tuesday, Feb 16, 2021 - 04:16 PM (IST)

ਰਿਹਾਨਾ ਨੇ ਗਣੇਸ਼ ਦਾ ਲੌਕਿਟ ਪਾ ਕੇ ਸਾਂਝੀ ਕੀਤੀ ਟਾਪਲੈੱਸ ਤਸਵੀਰ, ਭਾਜਪਾ MLA ਨੇ ਕਾਂਗਰਸ ਨੂੰ ਪੁੱਛਿਆ ਇਹ ਸਵਾਲ

ਨਵੀਂ ਦਿੱਲੀ: ਕਿਸਾਨ ਅੰਦੋਲਨ ’ਤੇ ਅੰਤਰਰਾਸ਼ਟਰੀ ਪੌਪ ਸਟਾਰ ਰਿਹਾਨਾ ਦੇ ਟਵੀਟ ਦੇ ਬਾਅਦ ਤੋਂ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਰਿਹਾਨਾ ਇਕ ਵਾਰ ਫਿਰ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ। ਇਸ ਵਾਰ ਰਿਹਾਨਾ ਆਪਣੀ ਇਕ ਟਾਪਲੈਸ ਤਸਵੀਰ ਨੂੰ ਲੈ ਕੇ ਸੁਰਖ਼ੀਆਂ ਵਿਚ ਬਣੀ ਹੋਈ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਗਲੇ ਵਿਚ ਭਗਵਾਨ ਗਣੇਸ਼ ਦਾ ਲੌਕਿਟ ਪਾਇਆ ਹੋਇਆ ਹੈ। 

ਇਹ ਵੀ ਪੜ੍ਹੋ: ‘ਬਿਗ ਬੌਸ’ ਫੇਮ ਸੋਨਾਲੀ ਫੋਗਾਟ ਦੇ ਘਰ ਚੋਰੀ, ਨਕਦੀ ਸਮੇਤ ਲਾਇਸੈਂਸੀ ਰਿਵਾਲਵਰ ਵੀ ਲੈ ਗਏ ਚੋਰ

PunjabKesari

ਇਸ ਤਸਵੀਰ ਨੂੰ ਲੈ ਕੇ ਮੁੰਬਈ ਤੋਂ ਭਾਜਪਾ ਵਿਧਾਇਕ ਰਾਮ ਕਦਮ ਨੇ ਇਤਰਾਜ਼ ਜਤਾਉਂਦੇ ਹੋਏ ਕਾਂਗਰਸ ਪਾਰਟੀ ਨੂੰ ਸਵਾਲ ਪੁੱਛਿਆ ਹੈ। ਰਾਮ ਕਦਮ ਨੇ ਟਵੀਟ ਕੀ ਤਾ, ‘ਸਾਜਿਸ਼ ਤਹਿਤ ਰਿਹਾਨਾ ਨੇ ਨਗਨ ਅਵਸਥਾ ਵਿਚ ਭਗਵਾਨ ਗਣੇਸ਼ ਜੀ ਦਾ ਲੌਕਿਟ ਪਾ ਕੇ ਦੇਵਤਿਆਂ ਦਾ ਅਪਮਾਨ। ਕੀ ਹੁਣ ਵੀ ਕਾਂਗਰਸ ਰਿਹਾਨਾ ਦਾ ਸਮਰਥਨ ਕਰੇਗੀ? ਜਾਂ ਵਿਰੋਧ?’

ਇਹ ਵੀ ਪੜ੍ਹੋ: ਕੰਗਨਾ ਰਣੌਤ ਨੇ ਅਦਾਲਤ ਨੂੰ ਕਿਹਾ- ਮੇਰੇ ਕਿਸੇ ਟਵੀਟ ਨਾਲ ਹਿੰਸਾ ਨਹੀਂ ਭੜਕੀ

ਦੱਸ ਦੇਈਏ ਕਿ ਬੀਤੇ ਦਿਨੀਂ ਰਿਹਾਨਾ ਨੇ ਟਵਿੱਟਰ ’ਤੇ ਕਿਸਾਨ ਅੰਦੋਲਨ ਨਾਲ ਸਬੰਧਤ ਇਕ ਖ਼ਬਰ ਸਾਂਝੀ ਕਰਦੇ ਹੋਏ ਲਿਖਿਆ ਸੀ, ‘ਅਸੀਂ ਇਸ ਬਾਰੇ ਵਿਚ ਗੱਲ ਕਿਉਂ ਨਹੀਂ ਕਰ ਰਹੇ?’ ਰਿਹਾਨਾ ਦੇ ਟਵੀਟ ਦੇ ਬਾਅਦ ਸਵੀਡਨ ਦੀ ਵਾਤਾਵਰਨ ਵਰਕਰ ਗੇ੍ਰੇਟਾ ਥਨਬਰਗ, ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਅਤੇ ਪੇਸ਼ੇ ਤੋਂ ਵਕੀਲ ਮੀਨਾ ਹੈਰਿਸ, ਅਦਾਕਾਰਾ ਅਮਾਂਡਾ ਸੇਰਨੀ, ਗਾਇਕ ਜੇ ਸਿਏਨ, ਡਾਕਟਰ ਜਿਊਸ ਅਤੇ ਸਾਬਕਾ ਪੌਰਨ ਸਟਾਰ ਮਿਆ ਖ਼ਲੀਫਾ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਸਮਰਥਨ ਵਿਚ ਆਵਾਜ਼ ਚੁੱਕੀ ਸੀ।

ਇਹ ਵੀ ਪੜ੍ਹੋ: ਵਧ ਸਕਦੇ ਹਨ ਫਲਾਂ ਅਤੇ ਸਬਜ਼ੀਆਂ ਦੇ ਰੇਟ, ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਕਾਰਣ ਟ੍ਰਾਂਸਪੋਰਟਰਾਂ ਦੀ ਹੜਤਾਲ ਸੰਭਵ!

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


author

cherry

Content Editor

Related News