ਸੁਫ਼ਨੇ ''ਚ ਆ ਕੇ ਬੋਲੇ ਰਾਮ ਜੀ, 22 ਜਨਵਰੀ ਨੂੰ ਨਹੀਂ ਆਉਣਗੇ ਅਯੁੱਧਿਆ : ਤੇਜ ਪ੍ਰਤਾਪ ਯਾਦਵ
Monday, Jan 15, 2024 - 11:20 AM (IST)
ਨਵੀਂ ਦਿੱਲੀ- ਅਯੁੱਧਿਆ 'ਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਲਈ ਤਿਆਰੀਆਂ ਜ਼ੋਰਾਂ 'ਤੇ ਹਨ। ਪੂਰੇ ਦੇਸ਼ 'ਚ ਰਾਮ ਨਾਂ ਦੀ ਗੂੰਜ ਸੁਣਾਈ ਦੇ ਰਹੀ ਹੈ। ਇਸ ਵਿਚ ਲਾਲੂ ਪ੍ਰਸਾਦ ਯਾਦਵ ਦੇ ਪੁੱਤ ਤੇਜ ਪ੍ਰਤਾਪ ਯਾਦਵ ਨੇ ਕਿਹਾ ਕਿ 22 ਜਨਵਰੀ ਨੂੰ ਅਯੁੱਧਿਆ 'ਚ ਰਾਮ ਜੀ ਨਹੀਂ ਆਉਣਗੇ। ਤੇਜ ਪ੍ਰਤਾਪ ਨੇ ਦਾਅਵਾ ਕੀਤਾ ਹੈ ਕਿ ਭਗਵਾਨ ਰਾਮ ਨੇ ਉਨ੍ਹਾਂ ਨੂੰ ਸੁਫ਼ਨੇ 'ਚ ਕਿਹਾ ਹੈ ਕਿ ਉਹ 22 ਜਨਵਰੀ ਨੂੰ ਅਯੁੱਧਿਆ ਰਾਮ ਮੰਦਰ ਦੇ ਵਿਸ਼ੇਸ਼ ਅਭਿਸ਼ੇਕ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋਣਗੇ।
ਇਹ ਵੀ ਪੜ੍ਹੋ : ਲੋਕਾਂ ਨੂੰ ਚੜ੍ਹੀ 'ਰਾਮ ਨਾਮ' ਦੀ ਖੁਮਾਰੀ, ਹਰ ਸ਼ੁਭ ਕੰਮ ਲਈ ਕਢਵਾ ਰਹੇ 22 ਜਨਵਰੀ ਦਾ ਮਹੂਰਤ
ਤੇਜ ਪ੍ਰਤਾਪ ਨੇ ਕਿਹਾ,''ਚੋਣਾਂ ਖ਼ਤਮ ਹੁੰਦੇ ਹੀ ਰਾਮ ਨੂੰ ਭੁਲਾ ਦਿੱਤਾ ਗਿਆ ਹੈ, ਕੀ ਇਹ ਜ਼ਰੂਰੀ ਹੈ ਕਿ ਉਹ 22 ਜਨਵਰੀ ਨੂੰ ਆਉਣਗੇ? ਰਾਮ ਚਾਰ ਸ਼ੰਕਰਾਚਾਰੀਆ ਦੇ ਸੁਫ਼ਨੇ 'ਚ ਆਏ ਸਨ। ਰਾਮ ਜੀ ਮੇਰੇ ਸੁਫ਼ਨੇ 'ਚ ਵੀ ਆਏ ਅਤੇ ਕਿਹਾ ਕਿ ਉਹ ਨਹੀਂ ਆਉਣਗੇ, ਕਿਉਂਕਿ ਇਹ ਪਾਖੰਡ ਹੈ।'' ਤੇਜ਼ ਪ੍ਰਤਾਪ ਦੇ ਭਰਾ ਅਤੇ ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਅਜੇ ਤੱਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉੱਥੇ ਹੀ ਵਿਰੋਧੀ ਧਿਰ ਭਾਜਪਾ ਦਾ ਵੀ ਇਸ ਮੁੱਦੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉੱਥੇ ਹੀ ਵਿਰੋਧੀ ਭਾਜਪਾ ਦਾ ਵੀ ਇਸ ਮੁੱਦੇ ਨਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਲੈ ਕੇ ਦੇਸ਼ ਭਰ 'ਚ ਰਾਜਨੀਤੀ ਹੋ ਰਹੀ ਹੈ। ਭਾਜਪਾ ਅਤੇ ਕੇਂਦਰ ਸਰਕਾਰ 'ਤੇ ਦੋਸ਼ ਵੀ ਲਗਾਏ ਜਾ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8