ਮੈਨਪੁਰੀ 'ਚ ਮਹਾਗਠਜੋੜ ਦੀ ਸਾਂਝੀ ਰੈਲੀ ਸ਼ੁਰੂ, 26 ਸਾਲਾਂ ਬਾਅਦ ਮੰਚ 'ਤੇ ਇੱਕਠੇ ਹੋਏੇ ਮਾਇਆਵਤੀ-ਮੁਲਾਇਮ
Friday, Apr 19, 2019 - 01:40 PM (IST)

ਲਖਨਊ-ਉਤਰ ਪ੍ਰਦੇਸ਼ ਦੀ ਰਾਜਨੀਤੀ 'ਚ ਇੱਕ ਦੂਜੇ ਦੇ ਵਿਰੋਧੀ ਰਹੇ ਮਾਇਆਵਤੀ ਅਤੇ ਮੁਲਾਇਮ ਅੱਜ ਸਾਲਾਂ ਪਹਿਲਾਂ ਦੀ ਕੜਵਾਹਟ ਭੁਲਾ ਕੇ ਇਕੱਠੇ ਚੋਣ ਮੰਚ 'ਤੇ ਹੋਏੇ। ਸਵ. ਕਾਂਸ਼ੀਰਾਮ ਦੀ ਗੈਰ-ਮੌਜੂਦਗੀ 'ਚ ਇਸ ਵਾਰ ਮਾਇਆਵਤੀ ਅਤੇ ਮੁਲਾਇਮ ਸਿੰਘ ਯਾਦਵ ਇੱਕ ਮੰਚ 'ਤੇ ਇਕੱਠੇ ਹੋਏ, ਜੋ ਕਿ 26 ਸਾਲਾਂ ਬਾਅਦ ਮੰਚ 'ਤੇ ਇਕੱਠੇ ਦਿਸੇ। ਜਦੋਂ ਦੋਵੇਂ ਨੇਤਾ ਮੰਚ 'ਤੇ ਪਹੁੰਚੇ ਤਾਂ ਰੈਲੀ ਸਥਾਨ 'ਤੇ ਸਪਾ-ਬਸਪਾ ਦੇ ਮੌਜੂਦ ਵਰਕਰ ਅਤੇ ਜਨਤਾ ਖੁਸ਼ੀ ਨਾਲ ਨਾਅਰੇ ਲਾਉਣ ਲੱਗੀ।
ਦੱਸ ਦੇਈਏ ਕਿ ਮੈਨਪੁਰੀ ਦੇ ਕ੍ਰਿਸ਼ਚੀਅਨ ਗ੍ਰਾਊਂਡ 'ਚ ਬਸਪਾ ਮੁਖੀ ਅੱਜ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਮੁਲਾਇਮ ਸਿੰਘ ਯਾਦਵ ਦੇ ਪੱਖ 'ਚ ਚੋਣ ਸਭਾ ਨੂੰ ਸੰਬੋਧਿਤ ਕਰਨ ਪਹੁੰਚੀ ਹੈ। ਮਾਇਆਵਤੀ ਦੇ ਨਾਲ ਮੰਚ 'ਤੇ ਪਹੁੰਚੇ ਮੁਲਾਇਮ ਸਿੰਘ ਯਾਦਵ ਨੇ ਜਨਤਾ ਦਾ ਸਵਾਗਤ ਕੀਤਾ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਨਾਲ ਮਾਇਆਵਤੀ ਦਾ ਭਤੀਜਾ ਆਕਾਸ਼ ਆਨੰਦ ਅਤੇ ਸਤੀਸ਼ ਚੰਦਰ ਮਿਸ਼ਰਾ ਵੀ ਮੰਚ 'ਤੇ ਪਹੁੰਚੇ।