ਕਿਸਾਨ ਮਹਾਪੰਚਾਇਤ ''ਚ ਬੋਲੇ ਟਿਕੈਤ- ਮੈਂ ਕਿਸੇ ਵਿਸ਼ੇਸ਼ ਪਾਰਟੀ ਲਈ ਵੋਟ ਮੰਗਣ ਨਹੀਂ ਆਇਆ

03/14/2021 11:12:48 AM

ਕੋਲਕਾਤਾ/ਨੰਦੀਗ੍ਰਾਮ (ਪੱਛਮੀ ਬੰਗਾਲ)- ਸੰਯੁਕਤ ਕਿਸਾਨ ਮੋਰਚਾ ਦੀ ਅਪੀਲ 'ਤੇ ਕਿਸਾਨਾਂ ਨੇ ਸ਼ਨੀਵਾਰ ਨੂੰ ਕੋਲਕਾਤਾ ਅਤੇ ਨੰਦੀਗ੍ਰਾਮ 'ਚ ਮਹਾਪੰਚਾਇਤਾਂ ਨੂੰ ਆਯੋਜਨ ਕੀਤਾ ਅਤੇ ਲੋਕਾਂ ਤੋਂ ਪੱਛਮੀ ਬੰਗਾਲ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਵੋਟ ਨਹੀਂ ਦੇਣ ਦੀ ਅਪੀਲ ਕੀਤੀ। ਨੰਦੀਗ੍ਰਾਮ ਤੋਂ ਮੁੱਖ ਮੰਤਰੀ ਮਮਤਾ ਬੈਨਰਜੀ ਚੋਣ ਲੜ ਹੀ ਹੈ। ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਰਾਕੇਸ਼ ਟਿਕੈਤ ਮਹਾਪੰਚਾਇਤ 'ਚ ਸ਼ਾਮਲ ਹੋਣ ਲਈ ਦਿਨ 'ਚ ਸੂਬੇ ਪਹੁੰਚੇ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਡੋਲਾ ਸੇਨ ਨੇ ਹਵਾਈ ਅੱਡੇ 'ਤੇ ਟਿਕੈਤ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਟਿਕੈਤ ਨੇ ਸ਼ਹਿਰ 'ਚ ਅਤੇ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਨੰਦੀਗ੍ਰਾਮ 'ਚ ਸਮਾਜਿਕ ਵਰਕਰ ਮੇਧਾ ਪਾਟਕਰ ਨਾਲ ਕਿਸਾਨਾਂ ਨੂੰ ਸੰਬੋਧਨ ਕੀਤਾ। ਟਿਕੈਤ ਨੇ ਦੋਸ਼ ਲਗਾਇਆ ਕਿ ਕੇਂਦਰ 'ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਅਤੇ ਉਨ੍ਹਾਂ ਦੇ ਅੰਦੋਲਨ ਦੀ ਰੀੜ੍ਹ ਤੋੜਨ 'ਤੇ ਉਤਾਰੂ ਹੈ। ਉਨ੍ਹਾਂ ਕਿਹਾ ਕਿ ਇਹ 'ਜਨ ਵਿਰੋਧੀ' ਸਰਕਾਰ ਹੈ। ਉਨ੍ਹਾਂ ਕਿਹਾ,''ਭਾਜਪਾ ਨੂੰ ਵੋਟ ਨਾ ਦੇਣਾ। ਜੇਕਰ ਉਨ੍ਹਾਂ ਨੂੰ ਵੋਟ ਦਿੱਤਾ ਗਿਆ ਤਾਂ ਉਹ ਤੁਹਾਡੀ ਜ਼ਮੀਨ ਵੱਡੇ ਕਾਰਪੋਰੇਟਸ ਅਤੇ ਉਦਯੋਗਾਂ ਨੂੰ ਦੇ ਦੇਣਗੇ ਅਤੇ ਤੁਹਾਨੂੰ ਭੂਮੀਹੀਣ ਬਣਾ ਦੇਣਗੇ। ਉਹ ਤੁਹਾਡੀ ਰੋਜ਼ੀ-ਰੋਟੀ ਦਾਅ 'ਤੇ ਲਗਾ ਕੇ ਦੇਸ਼ ਦੇ ਵੱਡੇ ਉਦਯੋਗਪਤੀ ਸਮੂਹਾਂ ਨੂੰ ਜ਼ਮੀਨ ਸੌਂਪ ਦੇਣਗੇ ਅਤੇ ਤੁਹਾਨੂੰ ਖ਼ਤਰੇ 'ਚ ਪਾ ਦੇਣਗੇ।''

PunjabKesari

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਨੰਦੀਗ੍ਰਾਮ 'ਚ ਕਰਨਗੇ ਮਹਾਪੰਚਾਇਤ, ਕਿਸਾਨਾਂ ਨੂੰ ਪੁੱਛਣਗੇ ਕੀ MSP ਮਿਲ ਰਹੀ ਹੈ

ਟਿਕੈਤ ਨੇ ਭਾਜਪਾ ਨੂੰ ਧੋਖੇਬਾਜ਼ਾਂ ਦੀ ਪਾਰਟੀ ਕਹਿੰਦੇ ਹੋਏ ਕਿਹਾ,''ਅਸੀਂ ਭਾਜਪਾ ਦਾ ਵਿਰੋਧ ਕਰਨ ਵਾਲਿਆਂ ਅਤੇ ਕਿਸਾਨਾਂ ਅਤੇ ਗਰੀਬਾਂ ਨਾਲ ਖੜ੍ਹੇ ਹੋਣ ਵਾਲਿਆਂ ਦੇ ਪਾਲੇ 'ਚ ਰਹਿਣਗੇ।'' ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਬੰਗਾਲ 'ਚ ਕਿਸਾਨ ਮਹਾਪੰਚਾਇਤ ਦਾ ਮਤਲਬ ਸੂਬੇ 'ਚ ਕਿਸੇ ਵਿਸ਼ੇਸ਼ ਗੈਰ-ਭਾਜਪਾ ਪਾਰਟੀ ਨੂੰ ਸਮਰਥਨ ਦੇਣਾ ਨਹੀਂ ਹੈ। ਉਨ੍ਹਾਂ ਕਿਹਾ,''ਮੈਂ ਇੱਥੇ ਕਿਸੇ ਵਿਸ਼ੇਸ਼ ਪਾਰਟੀ ਲਈ ਵੋਟ ਮੰਗਣ ਲਈ ਨਹੀਂ ਆਇਆ ਹਾਂ। ਅਸੀਂ ਇੱਥੇ ਬੰਗਾਲ 'ਚ ਕਿਸਾਨਾਂ ਵਲੋਂ ਭਾਜਪਾ ਵਿਰੁੱਧ  ਲੜਾਈ ਸ਼ੁਰੂ ਕਰਨ ਲਈ ਅਪੀਲ ਕਰ ਰਹੇ ਹਨ।'' ਨੰਦੀਗ੍ਰਾਮ ਦੀ ਚਰਚਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਦੀ ਇਹ ਭੂਮੀ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਨੂੰ ਇਕ ਨਵੀਂ ਦਿਸ਼ਾ ਦੇਵੇਗੀ। ਦਿੱਲੀ ਦੀਆਂ ਸਰਹੱਦਾਂ 'ਤੇ ਜਾਰੀ ਅੰਦੋਲਨ 'ਤੇ ਉਨ੍ਹਾਂ ਕਿਹਾ ਕਿ ਅੰਦੋਲਨਕਾਰੀ ਲੰਬੇ ਸਮੇਂ ਤੱਕ ਆਪਣਾ ਅੰਦੋਲਨ ਜਾਰੀ ਰੱਖਣ ਲਈ ਤਿਆਰ ਹਨ, ਕਿਉਂਕਿ ਉਨ੍ਹਾਂ ਦਾ ਮਨੋਬਲ ਉੱਚਾ ਹੈ।

ਇਹ ਵੀ ਪੜ੍ਹੋ : ਜ਼ਰੂਰਤ ਪਈ ਤਾਂ ਲੱਖਾਂ ਦੀ ਗਿਣਤੀ 'ਚ ਟਰੈਕਟਰਾਂ 'ਤੇ ਸੰਸਦ ਪਹੁੰਚਣਗੇ ਕਿਸਾਨ : ਰਾਕੇਸ਼ ਟਿਕੈਤ

ਨੋਟ : ਟਿਕੈਤ ਦੇ ਇਸ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News