ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਦਿੱਤਾ ''Tripple-T'' ਦਾ ਫਾਰਮੂਲਾ, ਕਿਹਾ ਇਵੇਂ ਜਿੱਤਾਂਗੇ ''ਜੰਗ''
Wednesday, Jun 23, 2021 - 10:36 PM (IST)
ਨਵੀਂ ਦਿੱਲੀ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਕਰੀਬ 7 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹੋਏ ਹਨ ਅਤੇ ਅੰਦੋਲਨ ਜਾਰੀ ਹੈ। ਇਸ ਦੌਰਾਨ ਟਿਕੈਤ ਨੇ ਕਿਸਾਨਾਂ ਨੂੰ 'ਟ੍ਰਿਪਲ ਟੀ' ਦਾ ਫਾਰਮੂਲਾ ਦਿੱਤਾ ਹੈ। ਜਿਸ ਦਾ ਮਤਲਬ ਹੈ ਟੈਂਕ, ਟਰੈਕਟਰ ਅਤੇ ਟਵਿੱਟਰ। ਰਾਕੇਸ਼ ਟਿਕੈਤ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਦੇਸ਼ ਨੂੰ ਲੁਟੇਰਿਆਂ ਤੋਂ ਬਚਾਉਣ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ। ਸਰਹੱਦ 'ਤੇ ਟੈਂਕ, ਖੇਤ 'ਚ ਟਰੈਕਟਰ, ਨੌਜਵਾਨਾਂ ਦੇ ਹੱਥ 'ਚ ਟਵਿੱਟਰ।
ਦੱਸਣਯੋਗ ਹੈ ਕਿ ਟਿਕੈਤ ਨੇ 19 ਜੂਨ ਨੂੰ ਵੀ ਇਕ ਟਵੀਟ ਕੀਤਾ ਸੀ, ਜਿਸ 'ਚ ਲਿਖਿਆ ਸੀ,''ਕੇਂਦਰ ਸਰਕਾਰ ਇਹ ਗਲਤਫਹਿਮੀ ਆਪਣੇ ਦਿਮਾਗ਼ 'ਚੋਂ ਕੱਢ ਦੇਵੇ ਕਿ ਕਿਸਾਨ ਵਾਪਸ ਜਾਣਗੇ, ਕਿਸਾਨ ਉਦੋਂ ਵਾਪਸ ਜਾਣਗੇ, ਜਦੋਂ ਮੰਗਾਂ ਪੂਰੀਆਂ ਹੋ ਜਾਣਗੀਆਂ। ਸਾਡੀ ਮੰਗ ਹੈ ਕਿ ਤਿੰਨੋਂ ਕਾਨੂੰਨ ਰੱਦ ਹੋਣਗੇ।'' ਦੱਸ ਦੇਈਏ ਕਿ ਕੋਰੋਨਾ ਆਫ਼ਤ ਦੌਰਾਨ ਪਿਛਲੇ 200 ਤੋਂ ਵੱਧ ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਵਲੋਂ ਪਾਸ ਤਿੰਨੋਂ ਖੇਤੀ ਕਾਨੂੰਨ ਵਾਪਸ ਲਏ ਜਾਣ।