ਰਾਕੇਸ਼ ਟਿਕੈਤ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਦੋਸ਼ੀ ਗ੍ਰਿਫਤਾਰ

Saturday, May 29, 2021 - 05:10 AM (IST)

ਰਾਕੇਸ਼ ਟਿਕੈਤ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਦੋਸ਼ੀ ਗ੍ਰਿਫਤਾਰ

ਗਾਜ਼ੀਆਬਾਦ (ਰਾਕੇਸ਼) – ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੂੰ ਇਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਕਈ ਦਿਨ ਪਹਿਲਾਂ ਮਿਲੀ ਧਮਕੀ ਦੇ ਕਾਂਡ ਦਾ ਪਤਾ ਲੱਗਦੇ ਹੀ ਜਿਥੇ ਗਾਜ਼ੀਆਬਾਦ ਪੁਲਸ ਨੇ ਕੌਸ਼ਾਂਬੀ ਥਾਣੇ ਵਿਚ ਧਮਕੀ ਦੇਣ ਵਾਲੇ ਖ਼ਿਲਾਫ਼ ਰਿਪੋਰਟ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਉਥੇ ਹੀ ਸੀ. ਓ. ਇੰਦਰਾਪੁਰਮ ਅੰਸ਼ੂ ਜੈਨ ਮੁਤਾਬਕ, ਜਿਸ ਵਿਅਕਤੀ ਨੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੂੰ ਧਮਕੀ ਦਿੱਤੀ ਹੈ, ਉਸ ਦੀ ਲੋਕੇਸ਼ਨ ਮੁਜ਼ੱਫਰਨਗਰ ਦੀ ਮਿਲੀ ਹੈ। ਲੋਕੇਸ਼ਨ ਦਾ ਪਤਾ ਲੱਗਦੇ ਹੀ ਮੁਜ਼ੱਫਰਨਗਰ ਪੁਲਸ ਨੇ ਦੇਰੀ ਨਾ ਲਗਾਉਂਦੇ ਹੋਏ ਧਮਕੀ ਦੇਣ ਵਾਲੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਕੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਪਿਛਲੇ ਕਈ ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ ਅਤੇ ਧਰਨੇ ਦੌਰਾਨ ਭਾਕਿਯੂ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੂੰ ਕਈ ਵਾਰ ਧਮਕੀ ਮਿਲ ਚੁੱਕੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News