ਰਾਕੇਸ਼ ਟਿਕੈਤ ਦੀ ਸਰਕਾਰ ਨੂੰ ਚਿਤਾਵਨੀ, ਕਿਹਾ- ਲੋੜ ਪਈ ਤਾਂ 40 ਲੱਖ ਟਰੈਕਟਰਾਂ ਨਾਲ ਜਾਵਾਂਗੇ ਦਿੱਲੀ

02/18/2021 4:18:04 PM

ਨਵੀਂ ਦਿੱਲੀ- ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਅੱਜ ਯਾਨੀ ਵੀਰਵਾਰ ਨੂੰ ਰੇਲ ਰੋਕੋ ਅੰਦੋਲਨ ਕਰ ਰਹੇ ਹਨ। ਅਜਿਹੇ 'ਚ ਦੇਸ਼ ਦੀਆਂ ਵੱਖ-ਵੱਖ ਥਾਂਵਾਂ 'ਤੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਪੱਟੜੀਆਂ 'ਤੇ ਬੈਠੇ ਹਨ। ਇਸ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਹਾ ਕਿ ਕੇਂਦਰ ਕਿਸੇ ਵੀ ਗਲਤ ਧਾਰਨਾ 'ਚ ਨਾ ਰਹੇ ਕਿ ਕਿਸਾਨ ਫ਼ਸਲ ਦੀ ਕਟਾਈ ਲਈ ਵਾਪਸ ਆਪਣੇ ਘਰ ਜਾਣਗੇ। ਜੇਕਰ ਉਹ ਜ਼ੋਰ ਦਿੰਦੇ ਹਨ ਤਾਂ ਅਸੀਂ ਆਪਣੀਆਂ ਫ਼ਸਲਾਂ ਵੀ ਸਾੜ ਦੇਵਾਂਗੇ। ਰਾਕੇਸ਼ ਟਿਕੈਤ ਨੇ ਹਰਿਆਣਾ ਦੇ ਖਰਕ ਪੁਨੀਆ 'ਚ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਕੇਂਦਰ ਕਿਸੇ ਵੀ ਗਲਤ ਧਾਰਨਾ 'ਚ ਨਾ ਰਹੇ ਕਿ ਕਿਸਾਨ ਫ਼ਸਲ ਦੀ ਕਟਾਈ ਲਈ ਵਾਪਸ ਆਪਣੇ ਘਰ ਜਾਣਗੇ। ਜੇਕਰ ਉਨ੍ਹਾਂ ਨੇ ਜ਼ੋਰ ਦਿੱਤਾ ਤਾਂ ਅਸੀਂ ਆਪਣੀਆਂ ਫ਼ਸਲਾਂ ਸਾੜ ਦੇਵਾਂਗੇ। ਉਨ੍ਹਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅੰਦੋਲਨ 2 ਮਹੀਨਿਆਂ 'ਚ ਖ਼ਤਮ ਹੋ ਜਾਵੇਗਾ। ਅਸੀਂ ਫ਼ਸਲ ਕੱਟਣ ਦੇ ਨਾਲ-ਨਾਲ ਵਿਰੋਧ ਕਰਾਂਗੇ।

PunjabKesari

ਅਗਲਾ ਟੀਚਾ 40 ਲੱਖ ਟਰੈਕਟਰਾਂ ਦਾ ਹੈ- ਟਿਕੈਤ
ਹਿਸਾਰ 'ਚ ਟਿਕੈਤ ਨੇ ਕਿਹਾ,''ਅਗਲਾ ਟੀਚਾ 40 ਲੱਖ ਟਰੈਕਟਰਾਂ ਦਾ ਹੈ, ਦੇਸ਼ ਭਰ 'ਚ ਜਾ ਕੇ 40 ਲੱਖ ਟਰੈਕਟਰ ਇਕੱਠੇ ਕਰਾਂਗੇ। ਜ਼ਿਆਦਾ ਸਮੱਸਿਆ ਹੋਈ ਤਾਂ ਇਹ ਟਰੈਕਟਰ ਵੀ ਉਹੀ ਹਨ, ਇਹ ਕਿਸਾਨ ਵੀ ਉਹੀ ਹਨ, ਇਹ ਫਿਰ ਦਿੱਲੀ ਜਾਣਗੇ। ਇਸ ਵਾਰ ਹੱਲ ਕ੍ਰਾਂਤੀ ਹੋਵੇਗੀ, ਜੋ ਖੇਤ 'ਚ ਔਜਾਰ ਇਸਤੇਮਾਲ ਹੁੰਦੇ ਹਨ, ਉਹ ਸਭ ਜਾਣਗੇ। ਦੱਸਣਯੋਗ ਹੈ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜਾਰੀ ਕਿਸਾਨ ਅੰਦੋਲਨ ਅੱਜ 85ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਹੈ। ਨਵੇਂ ਕਾਨੂੰਨ ਮੁੱਦੇ 'ਤੇ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਕੀਤਾ। 


DIsha

Content Editor

Related News