ਰਾਜਸਭਾ 'ਚ ਲਗਾਤਾਰ 10ਵੇਂ ਦਿਨ ਵੀ ਹੰਗਾਮਾ ਜਾਰੀ, ਕਾਰਵਾਈ ਸੋਮਵਾਰ ਤੱਕ ਮੁਲਤਵੀ

Friday, Dec 28, 2018 - 02:00 PM (IST)

ਰਾਜਸਭਾ 'ਚ ਲਗਾਤਾਰ 10ਵੇਂ ਦਿਨ ਵੀ ਹੰਗਾਮਾ ਜਾਰੀ, ਕਾਰਵਾਈ ਸੋਮਵਾਰ ਤੱਕ ਮੁਲਤਵੀ

ਨਵੀਂ ਦਿੱਲੀ- ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ, ਤਾਮਿਲਨਾਡੂ 'ਚ ਕਾਵੇਰੀ ਡੈਮ ਦੇ ਨਿਰਮਾਣ ਸਮੇਤ ਵੱਖ-ਵੱਖ ਮੁੱਦਿਆਂ 'ਤੇ ਵਿਰੋਧੀ ਪਾਰਟੀਆਂ ਦੇ ਕਾਰਨ ਸ਼ੁੱਕਰਵਾਰ ਨੂੰ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ 'ਤੇ 10 ਮਿੰਟ ਬਾਅਦ ਹੀ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਸਵੇਰੇ 11 ਵਜੇ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸੁਖਦੇਵ ਸਿੰਘ ਢੀਂਢਸਾ ਨੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਵੱਲੋਂ ਸਦਨ ਦਾ ਧਿਆਨ ਆਕਰਸ਼ਿਤ ਕਰਵਾਇਆ ਅਤੇ ਉਨ੍ਹਾਂ ਦੀ ਸ਼ਹਾਹਤ ਨੂੰ ਯਾਦ ਕੀਤਾ ਗਿਆ। ਇਸ 'ਤੇ ਸਭਾਪਤੀ ਐੱਮ. ਵੈਕਿਊ ਨਾਇਡੂ ਨੇ ਕਿਹਾ ਹੈ ਕਿ ਤੁਸੀਂ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਚੁੱਕਿਆ ਹੈ। ਪੂਰਾ ਦੇਸ਼ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੀ ਸ਼ਹਾਹਤ ਦੇ ਬਾਰੇ 'ਚ ਜਾਣਦਾ ਹੈ। ਦੇਸ਼ ਉਨ੍ਹਾਂ ਦੇ ਤਿਆਗ ਨੂੰ ਨਹੀਂ ਭੁੱਲ ਸਕਦਾ। ਇਸ ਤੋਂ ਬਾਅਦ ਸਭਾਪਤੀ ਨੇ ਸਦਨ 'ਚ ਜ਼ਰੂਰੀ ਦਸਤਾਵੇਜ ਰੱਖਵਾਏ। ਇਸ ਤੋਂ ਬਾਅਦ ਮੈਂਬਰਾਂ ਨੇ ਸਦਨ ਦੇ ਨੇਤਾ ਅਰੁਣ ਜੇਤਲੀ ਅਤੇ ਕਾਂਗਰਸ ਦੇ ਸੀਨੀਅਰ ਮੈਂਬਰ ਏ. ਕੇ. ਐਂਟਨੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਦੋਵਾਂ ਨੇਤਾਵਾਂ ਨੂੰ ਜਨਮਦਿਨ ਦੀ ਵਧਾਈ ਦੇਣ ਦੇ ਤਰੁੰਤ ਬਾਅਦ ਸਦਨ 'ਚ ਹੰਗਾਮਾ ਸ਼ੁਰੂ ਹੋ ਗਿਆ।

ਅੰਨਾਦਰਮੁਕ, ਵਾਈ. ਐੱਸ. ਆਰ. ਕਾਂਗਰਸ, ਤੇਦੇਪਾ ਸਮੇਤ ਕਈ ਹੋਰ ਪਾਰਟੀਆਂ ਦੇ ਮੈਂਬਰ ਕਾਵੇਰੀ ਨਦੀ ਦੇ ਡੈਮ ਬਣਾਉਣ,ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਸਮੇਤ ਵੱਖ-ਵੱਖ ਅੰਨਾਦਰਮੁਕ, ਵਾਈ. ਐੱਸ. ਆਰ. ਕਾਂਗਰਸ ਆਦਿ ਪਾਰਟੀਆਂ ਦੇ ਮੈਂਬਰ ਅੱਗੇ ਆ ਗਏ। ਸਭਾਪਤੀ ਨੇ ਸਾਰੇ ਮੈਂਬਰਾਂ ਨੂੰ ਵਿਵਸਥਾ ਬਣਾਏ ਰੱਖਣ ਅਤੇ ਜਨਹਿਤ ਮੁੱਦਿਆਂ 'ਤੇ ਚਰਚਾ ਦੀ ਅਪੀਲ ਕੀਤੀ। ਸੰਸਦੀ ਕਾਰਜ ਰਾਜ ਮੰਤਰੀ ਵਿਜੈ ਗੋਇਲ ਨੇ ਅਪੀਲ ਕਰਦੇ ਹੋਏ ਕਿਹਾ ਕਿ ਸਦਨ ਦੀ ਕਾਰਵਾਈ ਦੇ ਲਈ ਹੁਣ ਮੁਸ਼ਕਿਲ ਨਾਲ ਸਿਰਫ 7 ਦਿਨ ਹੀ ਰਹਿ ਗਏ ਹਨ। ਤਿੰਨ ਤਲਾਕ ਸਮੇਤ ਹੋਰ ਬਿੱਲ ਪਾਸ ਹੋਣੇ ਹਨ ਤਾਂ ਅਜਿਹੇ 'ਚ ਸਾਰੀਆਂ ਪਾਰਟੀਆਂ ਨੂੰ ਬੇਨਤੀ ਹੈ ਕਿ ਸਦਨ ਚੱਲਣ ਦੇਣ। ਰਾਫੇਲ ਸਮੇਤ ਕਈ ਮੁੱਦੇ 'ਤੇ ਚਰਚਾ ਬਾਕੀ ਹੈ ਪਰ ਸਦਨ 'ਚ ਜਾਰੀ ਹੰਗਾਮੇ ਕਾਰਨ ਸਭਾਪਤੀ ਨੇ 11.15 ਵਜੇ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ।


author

Iqbalkaur

Content Editor

Related News