ਵੱਡੀ ਖ਼ਬਰ : ਰਾਜ ਸਭਾ ’ਚ ਵੀ ਪਾਸ ਹੋਇਆ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ

Monday, Nov 29, 2021 - 02:11 PM (IST)

ਵੱਡੀ ਖ਼ਬਰ : ਰਾਜ ਸਭਾ ’ਚ ਵੀ ਪਾਸ ਹੋਇਆ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ

ਨਵੀਂ ਦਿੱਲੀ (ਭਾਸ਼ਾ)- ਰਾਜ ਸਭਾ ਦੀ ਬੈਠਕ ਸੋਮਵਾਰ ਨੂੰ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਤਿੰਨ ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸੰਬੰਧੀ ਖੇਤੀ ਕਾਨੂੰਨ ਵਾਪਸੀ ਬਿੱਲ, 2021 ਨੂੰ ਬਿਨਾਂ ਚਰਚਾ ਦੇ ਹੀ ਮਨਜ਼ੂਰੀ ਦੇਣ ਤੋਂ ਬਾਅਦ ਦੁਪਹਿਰ 2.10 ਮਿੰਟ ’ਤੇ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉੱਚ ਸਦਨ ਦੀ ਬੈਠਕ 2 ਵਾਰ ਮੁਲਤਵੀ ਕੀਤੀ ਗਈ ਸੀ। ਉੱਚ ਸਦਨ ’ਚ ਹੰਗਾਮੇ ਕਾਰਨ ਅੱਜ ਪ੍ਰਸ਼ਨਕਾਲ ਨਹੀਂ ਹੋ ਸਕਿਆ। 2 ਵਾਰ ਦੀ ਮੁਲਤਵੀ ਤੋਂ ਬਾਅਦ ਜਦੋਂ ਦੁਪਹਿਰ 2 ਵਜੇ ਕਾਰਵਾਈ ਸ਼ੁਰੂ ਹੋਈ, ਉਦੋਂ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਖੇਤੀ ਕਾਨੂੰਨ ਵਾਪਸੀ ਬਿੱਲ 2021 ਸਦਨ ’ਚ ਪੇਸ਼ ਕੀਤਾ। ਇਸੇ ਦੌਰਾਨ ਵਿਰੋਧੀ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਤੋਮਰ ਨੇ ਕਿਹਾ ਕਿ ਸਰਕਾਰ ਬਹੁਤ ਵਿਚਾਰ ਤੋਂ ਕਿਸਾਨਾਂ ਦੇ ਕਲਿਆਣ ਲਈ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਆਈ ਸੀ। ਉਨ੍ਹਾਂ ਕਿਹਾ,‘‘ਪਰ ਦੁਖ਼ ਦੀ ਗੱਲ ਹੈ ਕਿ ਕਈ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਸਰਕਾਰ ਕਿਸਾਨਾਂ ਨੂੰ ਨਹੀਂ ਸਮਝਾ ਸਕੀ।’’

ਇਹ ਵੀ ਪੜ੍ਹੋ : ਵੱਡੀ ਖ਼ਬਰ: ਲੋਕ ਸਭਾ ’ਚ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪਾਸ

ਤੋਮਰ ਨੇ ਕਾਂਗਰਸ ’ਤੇ ਦੋਹਰਾ ਰੁਖ ਅਪਣਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਿਰੋਧੀ ਦਲ ਨੇ ਇਨ੍ਹਾਂ ਕਾਨੂੰਨਾਂ ਨੂੰ ਲਿਆਉਣ ਦਾ ਆਪਣੇ ਐਲਾਨ ਪੱਤਰ ’ਚ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਬਿੱਲ ਵਾਪਸ ਲਏ ਜਾ ਰਹੇ ਹਨ। ਵਿਰੋਧੀ ਮੈਂਬਰਾਂ ਦੇ ਹੰਗਾਮੇ ਦਰਮਿਆਨ ਹੀ ਬਿੱਲ ਨੂੰ ਆਵਾਜ਼ ਮਤ ਨਾਲ ਮਨਜ਼ੂਰੀ ਦਿੱਤੀ ਗਈ, ਜਿਸ ਤੋਂ ਬਾਅਦ 2.10 ਵਜੇ ਡਿਪਟੀ ਸਪੀਕਰ ਹਰੀਵੰਸ਼ ਨੇ ਬੈਠਕ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ। ਬਿੱਲ ਪੇਸ਼ ਹੋਣ ਤੋਂ ਬਾਅਦ ਡਿਪਟੀ ਸਪੀਕਰ ਨੇ ਉੱਚ ਸਦਨ ’ਚ ਨੇਤਾ ਵਿਰੋਧੀ ਮਲਿਕਾਰਜੁਨ ਖੜਗੇ ਨੇ ਖੜਗੇ ’ਚ ਆਪਣੀ ਗੱਲ ਰੱਖਣ ਲਈ ਕਿਹਾ। ਖੜਗੇ ਨੇ ਕਿਹਾ ਕਿ ਜਦੋਂ ਇਨ੍ਹਾਂ ਤਿੰਨਾਂ ਬਿੱਲਾਂ ਨੂੰ ਲਿਆਂਦਾ ਗਿਆ ਸੀ, ਉਦੋਂ ਹੀ ਇਨ੍ਹਾਂ ਦਾ ਹਰ ਵਰਗ ਨੇ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਇਕ ਸਾਲ ਤੋਂ ਵੱਧ ਸਮੇਂ ਤੱਕ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਅੰਦੋਲਨ ਕੀਤਾ ਅਤੇ 700 ਤੋਂ ਵੱਧ ਕਿਸਾਨਾਂ ਨੇ ਇਸ ਦੌਰਾਨ ਆਪਣੀ ਜਾਨ ਗੁਆ ਦਿੱਤੀ। ਖੜਗੇ ਨੇ ਕਿਹਾ,‘‘ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣਾ ਹੀ ਸੀ। ਪੂਰੇ ਦੇਸ਼ ’ਚ ਇਨ੍ਹਾਂ ਕਾਨੂੰਨਾਂ ਵਿਰੁੱਧ ਮਾਹੌਲ ਬਣ ਗਿਆ ਸੀ।’’ 

ਇਹ ਵੀ ਪੜ੍ਹੋ : ਕਿਸਾਨ ਮੁੱਦੇ ’ਤੇ ਸੰਸਦ ਦੇ ਬਾਹਰ ਕਾਂਗਰਸ ਦਾ ਹੱਲਾ-ਬੋਲ, ਕਿਸਾਨਾਂ ਨਾਲ ਨਿਆਂ ਕਰੋ ਦੇ ਲਾਏ ਨਾਅਰੇ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News