ਮੈਡੀਕਲ ਟੂਰਿਜ਼ਮ ’ਚ ਗਿਰਾਵਟ ’ਤੇ ਕੇਂਦਰ ਸਰਕਾਰ ਦਾ ਐਕਸ਼ਨ

Wednesday, Sep 09, 2026 - 09:51 AM (IST)

ਮੈਡੀਕਲ ਟੂਰਿਜ਼ਮ ’ਚ ਗਿਰਾਵਟ ’ਤੇ ਕੇਂਦਰ ਸਰਕਾਰ ਦਾ ਐਕਸ਼ਨ

ਪਿਛਲੇ 3 ਸਾਲਾਂ ’ਚ ‘ਮੈਡੀਕਲ ਟੂਰਿਜ਼ਮ’ ਸ਼੍ਰੇਣੀ ਅਧੀਨ ਭਾਰਤ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਆਈ ਗਿਰਾਵਟ ਤੋਂ ਚਿੰਤਤ ਕੇਂਦਰ ਸਰਕਾਰ ਨੇ ਕਾਰਵਾਈ ਕੀਤੀ ਹੈ ਤੇ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਅਧਿਕਾਰਤ ਸੂਤਰਾਂ ਅਨੁਸਾਰ ਮੈਡੀਕਲ ਟੂਰਿਜ਼ਮ ਸ਼੍ਰੇਣੀ ਅਧੀਨ 2023 ’ਚ ਭਾਰਤ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 6.59 ਲੱਖ ਸੀ। ਇਹ ਗਿਣਤੀ 2024 ’ਚ ਘੱਟ ਕੇ 6.44 ਲੱਖ ਹੋ ਗਈ ਤੇ 2025 ’ਚ ਹੋਰ ਘਟ ਕੇ 5.08 ਲੱਖ ਰਹਿ ਗਈ।

ਹਾਲਾਂਕਿ ਕੇਂਦਰ ਸਰਕਾਰ ਵੱਖ-ਵੱਖ ਪਹਿਲਕਦਮੀਆਂ ਰਾਹੀਂ ਮੈਡੀਕਲ ਤੇ ਕਲਿਆਨ ਟੂਰਿਜ਼ਮ ਨੂੰ ਉਤਸ਼ਾਹਿਤ ਕਰਦੀ ਹੈ ਪਰ ਗਿਣਤੀ ’ਚ ਤੇਜ਼ੀ ਨਾਲ ਗਿਰਾਵਟ ਨੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਇਸ ਨਾਲ ਸਰਕਾਰ ਅੰਦਰ ਸਵਾਲ ਉੱਠ ਰਹੇ ਹਨ ਕਿ ਇਹ ਗਿਣਤੀ ਕਿਉਂ ਘਟ ਰਹੀ ਹੈ ਕਿਉਂਕਿ ਮੈਡੀਕਲ ਟੂਰਿਜ਼ਮ ਇਕ ਤੇਜ਼ੀ ਨਾਲ ਵਧ ਰਿਹਾ ਖੇਤਰ ਹੈ ਜੋ ਵਿਸ਼ਵ ਪੱਧਰ ਦਾ ਹੈ।

ਸਰਕਾਰ ਨਿੱਜੀ ਖੇਤਰ ਦੇ ਹਸਪਤਾਲਾਂ ਦੇ ਨਾਲ-ਨਾਲ ਵਪਾਰਕ ਅਦਾਰਿਆਂ ਰਾਹੀਂ ਆਪਣੇ ਯਤਨਾਂ ਨੂੰ ਚੈਨਲਾਈਜ਼ ਕਰ ਰਹੀ ਹੈ। ਵਿਦੇਸ਼ ਮੰਤਰਾਲਾ ਨੇ ਵਿਦੇਸ਼ਾਂ ’ਚ ਭਾਰਤੀ ਮਿਸ਼ਨਾਂ ਤੇ ਪੋਸਟਾਂ ’ਤੇ ਐਮਰਜੈਂਸੀ ਵੀਜ਼ਾ ਸੇਵਾਵਾਂ ਸ਼ੁਰੂ ਕੀਤੀਆਂ ਹਨ। ਹਾਲਾਂਕਿ ਇਹ ਗ੍ਰਹਿ ਮੰਤਰਾਲਾ ਵੱਲੋਂ ਨਿਰਧਾਰਤ ਸ਼ਰਤਾਂ ਨੂੰ ਪੂਰਾ ਕਰਨ ’ਤੇ ਨਿਰਭਰ ਹੈ।

ਦੱਸਿਆ ਗਿਆ ਹੈ ਕਿ ਕੁਝ ਸਮਾਂ ਪਹਿਲਾਂ ਵੀਜ਼ਾ ਪ੍ਰਣਾਲੀ ਨੂੰ ਸਖ਼ਤ ਕੀਤਾ ਗਿਆ ਸੀ। ਗ੍ਰਹਿ ਮੰਤਰਾਲਾ ਨੇ ਹੁਣ ਈ-ਮੈਡੀਕਲ ਵੀਜ਼ਾ ਦੀ ਵੈਲਿਡਿਟੀ 60 ਦਿਨਾਂ ਤੋਂ ਵਧਾ ਕੇ ਇਕ ਸਾਲ ਕਰ ਦਿੱਤੀ ਹੈ। ਜਿਵੇਂ ਕਿ ਇਹ ਕਾਫ਼ੀ ਨਹੀਂ ਸੀ, ਈ-ਮੈਡੀਕਲ ਵੀਜ਼ਾ ’ਤੇ ਐਂਟਰੀਆਂ ਦੀ ਗਿਣਤੀ 3 ਤੋਂ ਵਧਾ ਕੇ ਕਈ ਐਂਟਰੀਆਂ ਕਰ ਦਿੱਤੀ ਗਈ ਹੈ। ਈ-ਮੈਡੀਕਲ ਵੀਜ਼ਾ ਸਹੂਲਤ 176 ਦੇਸ਼ਾਂ ਦੇ ਨਾਗਰਿਕਾਂ ਲਈ ਵਧਾ ਦਿੱਤੀ ਗਈ ਹੈ। ਭਾਰਤੀ ਈ-ਵੀਜ਼ਾ ਪ੍ਰਣਾਲੀ ਹੁਣ ਆਯੁਸ਼ ਪ੍ਰਣਾਲੀ ਆਫ਼ ਮੈਡੀਸਨ ਤੇ ਈ-ਆਯੁਸ਼ ਅਟੈਂਡੈਂਟ (ਐੱਮ-4) ਵੀਜ਼ਾ ਅਧੀਨ ਕਈ ਸੇਵਾਵਾਂ ਨੂੰ ਕਵਰ ਕਰਦੀ ਹੈ।

ਸਾਲ

ਵਿਦੇਸ਼ੀ ਮਰੀਜ਼ਾਂ ਦੀ ਗਿਣਤੀ

2023 : 6,59,191

2024 : 6,44,429

2025 : 5,08,330


author

Harpreet SIngh

Content Editor

Related News