ਰਾਜ ਸਭਾ ’ਚ ਵਿਦਾਈ ਭਾਸ਼ਣ ਦੌਰਾਨ ‘ਆਜ਼ਾਦ’ ਬੋਲੇ- ‘ਮੈਂ ਖੁਸ਼ਕਿਸਮਤ ਹਾਂ ਜੋ ਕਦੇ ਪਾਕਿਸਤਾਨ ਨਹੀਂ ਗਿਆ’

Tuesday, Feb 09, 2021 - 01:40 PM (IST)

ਰਾਜ ਸਭਾ ’ਚ ਵਿਦਾਈ ਭਾਸ਼ਣ ਦੌਰਾਨ ‘ਆਜ਼ਾਦ’ ਬੋਲੇ- ‘ਮੈਂ ਖੁਸ਼ਕਿਸਮਤ ਹਾਂ ਜੋ ਕਦੇ ਪਾਕਿਸਤਾਨ ਨਹੀਂ ਗਿਆ’

ਨਵੀਂ ਦਿੱਲੀ— ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਦਾ ਅੱਜ ਯਾਨੀ ਕਿ ਮੰਗਲਵਾਰ ਨੂੰ ਕਾਰਜਕਾਲ ਪੂਰਾ ਹੋ ਗਿਆ ਹੈ। ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਦਾ ਅੱਜ ਰਾਜ ਸਭਾ ’ਚ ਅੱਜ ਆਖ਼ਰੀ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਪਾਰਟੀ ਨੇਤਾਵਾਂ ਨੇ ਆਜ਼ਾਦ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਲਈ ਵਧਾਈ ਦਿੱਤੀ। ਆਜ਼ਾਦ ਨੇ ਵੀ ਸਾਰਿਆਂ ਦਾ ਧੰਨਵਾਦ ਕੀਤਾ। ਆਪਣੇ ਵਿਦਾਈ ਭਾਸ਼ਣ ਦੌਰਾਨ ਆਜ਼ਾਦ ਨੇ ਕਿਹਾ ਕਿ ਮੈਨੂੰ ਹਿੰਦੋਸਤਾਨੀ ਮੁਸਲਮਾਨ ਹੋਣ ਦਾ ਮਾਣ ਹੈ। ਉਨ੍ਹਾਂ ਕਿਹਾ ਕਿ ਮੈਂ ਸਦਨ ’ਚ ਬਹੁਤ ਕੁਝ ਸਿੱਖਿਆ ਹੈ। ਮੈਂ ਜਿੱਥੇ ਵੀ ਗਿਆ, ਉੱਥੇ ਪਿਆਰ ਮਿਲਿਆ। ਮੈਂ ਖੁਸ਼ਕਿਸਮਤ ਹਾਂ ਜੋ ਕਦੇ ਪਾਕਿਸਤਾਨ ਨਹੀਂ ਗਿਆ। ਜਦੋਂ ਮੈਂ ਪਾਕਿਸਤਾਨ ’ਚ ਹਲਾਤਾਂ ਬਾਰੇ ਪੜ੍ਹਦਾ ਹਾਂ, ਤਾਂ ਮੈਨੂੰ ਹਿੰਦੋਸਤਾਨੀ ਮੁਸਲਮਾਨ ਹੋਣ ’ਤੇ ਮਾਣ ਮਹਿਸੂਸ ਹੁੰਦਾ ਹੈ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕਰਦਿਆਂ ਆਜ਼ਾਦ ਨੇ ਕਿਹਾ ਕਿ ਅਟਲ ਜੀ ਤੋਂ ਬਹੁਤ ਕੁਝ ਸਿੱਖਿਆ, ਉਨ੍ਹਾਂ ਦੀ ਅਗਵਾਈ ’ਚ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ। 

ਇਹ ਵੀ ਪੜ੍ਹੋ: ਰਾਜ ਸਭਾ ’ਚ 4 ਸੰਸਦ ਮੈਂਬਰਾਂ ਦੀ ਵਿਦਾਈ, ਭਾਵੁਕ ਹੋਏ ਪੀ. ਐੱਮ. ਮੋਦੀ

ਜੰਮੂ ਖੇਤਰ ਤੋਂ ਆਉਣ ਵਾਲੇ ਗੁਲਾਮ ਨਬੀ ਆਜ਼ਾਦ ਨੇ ਦੱਸਿਆ ਕਿ ਉਨ੍ਹਾਂ ਨੇ ਦੇਸ਼ ਭਗਤੀ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਮੌਲਾਨਾ ਆਜ਼ਾਦ ਨੂੰ ਪੜ੍ਹ ਕੇ ਸਿੱਖੀ ਹੈ। ਆਜ਼ਾਦ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸੰਜੈ ਗਾਂਧੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੀ ਵਜ੍ਹਾ ਤੋਂ ਮੈਂ ਇੱਥੋਂ ਤੱਕ ਪਹੁੰਚ ਸਕਿਆ। 

ਇਹ ਵੀ ਪੜ੍ਹੋ:  ਰਾਜ ਸਭਾ 'ਚ ਪ੍ਰਧਾਨ ਮੰਤਰੀ ਦਾ ਪ੍ਰਤਾਪ ਬਾਜਵਾ 'ਤੇ ਵਿਅੰਗ, ਕਿਹਾ '84 ਦੀ ਗੱਲ ਕਰਨੀ ਕਿਵੇਂ ਭੁੱਲ ਗਏ

ਆਜ਼ਾਦ ਨੇ ਅੱਗੇ ਕਿਹਾ ਕਿ ਲੋਕਾਂ ਨੇ ਸਾਨੂੰ ਕਾਨੂੰਨ ਬਣਾਉਣ ਲਈ ਚੁਣਿਆ, ਜੇਕਰ ਅਸੀਂ ਆਪਸ ’ਚ ਹੀ ਲੜਦੇ ਰਹੇ ਤਾਂ ਜਨਤਾ ਦਾ ਭਰੋਸਾ ਉਠ ਜਾਵੇਗਾ। ਸੰਸਦ ’ਚ ਲੜਾਈ ਨਾਲ ਕਾਨੂੰਨ ਨਹੀਂ ਰੁਕਣੇ ਚਾਹੀਦੇ। ਆਪਸ ’ਚ ਲੜਨ ਨਾਲ ਕੋਈ ਹੱਲ ਨਹੀਂ ਨਿਕਲਦਾ। ਮੈਂ ਵੇਖਿਆ ਕਿ ਮੁਸਲਮਾਨ ਦੇਸ਼ ਆਪਸ ’ਚ ਲੜ ਕੇ ਖਤਮ ਹੋ ਰਹੇ ਹਨ। ਪਿਛਲੇ 30-34 ਸਾਲਾਂ ਵਿਚ ਅਫ਼ਗਾਨਿਸਤਾਨ ਤੋਂ ਲੈ ਕੇ ਇਰਾਕ ਤੱਕ, ਮੈਂ ਵੇਖਿਆ ਕਿ ਮੁਸਲਿਮ ਦੇਸ਼ ਇਕ-ਦੂਜੇ ਨਾਲ ਲੜਾਈ ਕਰਦਿਆਂ ਖਤਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ’ਚੋਂ ਅੱਤਵਾਦ ਖਤਮ ਹੋਣਾ ਚਾਹੀਦਾ ਹੈ। ਇਸ ਦੌਰਾਨ ਗੁਲਾਮ ਨਬੀ ਆਜ਼ਾਦ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਮੇਰੇ ਬਹੁਤ ਸਾਰੇ ਦੋਸਤ ਕਸ਼ਮੀਰੀ ਪੰਡਤ ਹਨ। 

ਇਹ ਵੀ ਪੜ੍ਹੋ: ਰਾਜ ਸਭਾ ਵਿਚ ਬੋਲੇ ਪ੍ਰਧਾਨ ਮੰਤਰੀ ਮੋਦੀ, MSP ਸੀ, MSP ਹੈ ਅਤੇ MSP ਰਹੇਗਾ

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ


author

Tanu

Content Editor

Related News