ਵਿਧਾਨ ਸਭਾ ਚੋਣਾਂ ਤੋਂ ਬਾਅਦ ਅੱਗੇ ਇਕ ਹੋਰ ਲੜਾਈ
Sunday, Mar 27, 2022 - 10:52 AM (IST)
ਨੈਸ਼ਨਲ ਡੈਸਕ- ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀ ਧੂੜ ਅਜੇ ਬੈਠੀ ਵੀ ਨਹੀਂ ਸੀ ਅਤੇ ਦੇਸ਼ ’ਚ ਇਕ ਵਾਰ ਫਿਰ ਚੋਣਾਂ ਹੋਣ ਵਾਲੀਆਂ ਹਨ। 13 ਸੀਟਾਂ ਲਈ ਦੋ ਸਾਲਾਂ ਬਾਅਦ ਹੋਣ ਵਾਲੀਆਂ ਚੋਣਾਂ ਖਤਮ ਹੋਣ ਤੋਂ ਬਾਅਦ ਰਾਜ ਸਭਾ ਦੀਆਂ 62 ਹੋਰ ਸੀਟਾਂ ਖਾਲੀ ਹੋ ਰਹੀਆਂ ਹਨ। 7 ਨਾਮਜ਼ਦ ਸੰਸਦ ਮੈਂਬਰ- ਸੁਬਰਾਮਣੀਅਮ ਸਵਾਮੀ, ਡਾ. ਨਰਿੰਦਰ ਜਾਧਵ, ਛਤਰਪਤੀ ਸੰਭਾਜੀ, ਐੱਮ. ਸੀ. ਮੈਰੀ ਕਾਮ, ਸਵਪਨ ਦਾਸਗੁਪਤਾ, ਰੂਪਾ ਗਾਂਗੁਲੀ ਅਤੇ ਸੁਰੇਸ਼ ਗੋਪੀ ਵਰਗੇ ਨਾਮਜ਼ਦ ਸੰਸਦ ਮੈਂਬਰ ਅਗਲੇ ਮਹੀਨੇ ਸੇਵਾ-ਮੁਕਤ ਹੋ ਰਹੇ ਹਨ।
ਇਹ ਵੀ ਪੜ੍ਹੋ: ਰਾਘਵ ਚੱਢਾ ਨੇ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ, ਜਾਣੋ ਕੀ ਹੈ ਵਜ੍ਹਾ
ਹਾਲਾਂਕਿ ਆਪਣੇ ਪ੍ਰਚੰਡ ਲੋਕ ਫਤਵੇ ਦੇ ਬਾਵਜੂਦ, ਭਾਜਪਾ ਨੂੰ ਰਾਜ ਸਭਾ ’ਚ ਬਹੁਮਤ ਨਹੀਂ ਮਿਲੇਗਾ। ਉਹ 100 ਸੀਟਾਂ ਦਾ ਅੰਕੜਾ ਪਾਰ ਕਰ ਜਾਵੇਗੀ ਪਰ ਬਹੁਮਤ ਲਈ ਭਾਜਪਾ ਨੂੰ 122 ਸੀਟਾਂ ਦੀ ਜ਼ਰੂਰਤ ਹੈ। ਐੱਨ. ਡੀ. ਏ. ਦੇ ਕੋਲ ਵੀ ਬਹੁਮਤ ਨਹੀਂ ਹੈ। ਸਾਰੇ ਸੂਬਿਆਂ ’ਚੋਂ ਸਭ ਤੋਂ ਦਿਲਚਸਪ ਲੜਾਈ ਮਹਾਰਾਸ਼ਟਰ ’ਚ ਦੇਖਣ ਨੂੰ ਮਿਲੇਗੀ ਜਿੱਥੇ ਛੇਤੀ ਹੀ ਰਾਜ ਸਭਾ ਦੀਆਂ 6 ਸੀਟਾਂ ਖਾਲੀ ਹੋ ਰਹੀਆਂ ਹਨ। ਭਾਜਪਾ ਛਤਰਪਤੀ ਸੰਭਾਜੀ ਨੂੰ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦ ਕਰਨ ਦੀ ਬਜਾਏ ਫਿਰ ਤੋਂ ਰਾਜ ਸਭਾ ਲਈ ਨਾਮਜ਼ਦ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ- ਰਾਜ ਸਭਾ ਦੀਆਂ ਚੋਣਾਂ ਲਈ ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ
ਭਾਜਪਾ ਸਿਰਫ ਦੋ ਰਾਜ ਸਭਾ ਸੀਟਾਂ ਜਿੱਤ ਸਕਦੀ ਹੈ ਅਤੇ ਦੂਜੀ ਸੀਟ ਰਾਜ ਸਭਾ ਦੇ ਨੇਤਾ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਮਿਲ ਸਕਦੀ ਹੈ। ਅਜਿਹੇ ’ਚ ਵਿਨੇ ਸਹਤਰਬੁੱਧੇ ਅਤੇ ਡਾ. ਵਿਕਾਸ ਮਹਾਤਮੇ ਨੂੰ ਐਡਜਸਟ ਕਰਨਾ ਮੁਸ਼ਕਲ ਹੋਵੇਗਾ, ਜੋ ਕਿ ਸੇਵਾ-ਮੁਕਤ ਹੋ ਰਹੇ ਹਨ। ਰਾਕਾਂਪਾ ਅਤੇ ਸ਼ਿਵ ਸੈਨਾ ਪ੍ਰਫੁੱਲ ਪਟੇਲ ਅਤੇ ਸੰਜੈ ਰਾਊਤ ਨੂੰ ਫਿਰ ਤੋਂ ਨਾਮਜ਼ਦ ਕਰਨ ਲਈ ਤਿਆਰ ਹਨ, ਜਦੋਂ ਕਿ ਪੀ. ਚਿਦਾਂਬਰਮ ਤਮਿਲਨਾਡੂ ਜਾ ਸਕਦੇ ਹਨ। ਕਾਂਗਰਸ ਦੀ ਇਕਲੌਤੀ ਰਾਜ ਸਭਾ ਸੀਟ ਲਈ ਖੇਡ ਖੁੱਲ੍ਹੀ ਹੈ। ਪੰਜਾਬ ’ਚ ਦੋ ਹੋਰ ਸੀਟਾਂ ਲਈ ਦੋ ਸਾਲਾਂ ਬਾਅਦ ਹੋਣ ਵਾਲੀਆਂ ਚੋਣਾਂ ਹੋਣਗੀਆਂ।
ਇਹ ਵੀ ਪੜ੍ਹੋ: BJP ਦਿੱਲੀ ’ਚ ਸਮੇਂ ’ਤੇ MCD ਚੋਣਾਂ ਕਰਵਾ ਜਿੱਤ ਕੇ ਵਿਖਾਵੇ, ਸਿਆਸਤ ਕਰਨਾ ਛੱਡ ਦੇਵਾਂਗੇ: ਕੇਜਰੀਵਾਲ