ਰਾਜ ਸਭਾ ''ਚ ਗੂੰਜਿਆ ਔਟਿਜ਼ਮ ਦਾ ਮੁੱਦਾ ! ਸਪੀਕਰ ਪੀੜਤਾਂ ਦੇ ਹੱਕ ''ਚ ਉਠਾਈ ਗਈ ਆਵਾਜ਼
Thursday, Apr 02, 2026 - 01:19 PM (IST)
ਨਵੀਂ ਦਿੱਲੀ- ਰਾਜ ਸਭਾ ਦੇ ਸਪੀਕਰ ਸੀ.ਪੀ. ਰਾਧਾਕ੍ਰਿਸ਼ਨਨ ਨੇ ਵੀਰਵਾਰ ਨੂੰ ਕਿਹਾ ਕਿ ਔਟਿਜ਼ਮ ਨਾਲ ਪੀੜਤ ਵਿਅਕਤੀਆਂ ਨੂੰ ਸਿਰਫ਼ ਅਨੁਕੂਲਤਾ ਦੀ ਬਜਾਏ ਸਮਾਜ ਦੇ ਮਹੱਤਵਪੂਰਨ ਮੈਂਬਰ ਵਜੋਂ ਪੂਰਨ ਰੂਪ ਨਾਲ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਅਤੇ ਇਹ ਇਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ। ਸੰਯੁਕਤ ਰਾਸ਼ਟਰ ਨੇ 2 ਅਪ੍ਰੈਲ ਨੂੰ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਉਦੋਂ ਤੋਂ ਹਰ ਸਾਲ 2 ਅਪ੍ਰੈਲ ਨੂੰ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਰਾਜ ਸਭਾ 'ਚ ਆਪਣੇ ਸੰਬੋਧਨ 'ਚ ਸਪੀਕਰ ਨੇ ਕਿਹਾ ਕਿ ਸੰਸਦ ਔਟਿਜ਼ਮ ਤੋਂ ਪ੍ਰਭਾਵਿਤ ਵਿਅਕਤੀਆਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਦੇ ਕਲਿਆਣ ਨੂੰ ਉਤਸ਼ਾਹ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦਾ ਵਿਸ਼ਾ ਇਹ ਰੇਖਾਂਕਿਤ ਕਰਦਾ ਹੈ ਕਿ ਨਿਊਰੋਡਾਇਵਰਸਿਟੀ ਨੂੰ ਮਨੁੱਖੀ ਵਿਭਿੰਨਤਾ ਦਾ ਅਭਿੰਨ ਹਿੱਸਾ ਮੰਨਿਆ ਜਾਣਾ ਚਾਹੀਦਾ ਅਤੇ ਵਿਕਾਸ ਦੀ ਕੋਸ਼ਿਸ਼ ਸਮਾਵੇਸ਼ੀ ਅਤੇ ਟਿਕਾਊ ਹੋਣੇ ਚਾਹੀਦੇ ਹਨ।
ਰਾਧਾਕ੍ਰਿਸ਼ਨਨ ਨੇ ਕਿਹਾ ਕਿ ਔਟਿਜ਼ਮ ਸਪੈਕਟ੍ਰਮ ਡਿਸਆਰਡਰ ਸੰਚਾਰ, ਵਿਵਹਾਰ ਅਤੇ ਸਮਾਜਿਕ ਪਰਸਪਰ ਨੂੰ ਪ੍ਰਭਾਵਿਤ ਕਰਦਾ ਹੈ ਪਰ ਇਸ ਨਾਲ ਜੁੜੇ ਵਿਅਕਤੀਆਂ 'ਚ ਵਿਸ਼ੇਸ਼ ਸਮਰੱਥਾਵਾਂ ਅਤੇ ਪ੍ਰਤਿਭਾਵਾਂ ਵੀ ਹੁੰਦੀਆਂ ਹਨ, ਜੋ ਉੱਚਿਤ ਸਮਰਥਨ ਅਤੇ ਮੌਕੇ ਮਿਲਣ 'ਤੇ ਸਮਾਜ ਨੂੰ ਅਮੀਰ ਕਰ ਸਕਦੀਆਂ ਹਨ। ਉਨ੍ਹਾਂ ਨੇ ਭਾਰਤ 'ਚ ਮੌਜੂਦ ਕਾਨੂੰਨੀ ਢਾਂਚੇ, ਦਿਵਿਆਂਗ ਅਧਿਕਾਰ ਐਕਟ 2016 ਅਤੇ ਰਾਸ਼ਟਰੀ ਟਰੱਸਟ ਐਕਟ 1999 ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਅਧਿਕਾਰਾਂ ਦੀ ਸੁਰੱਖਇਆ ਅਤੇ ਮਦਦ ਸੇਵਾਵਾਂ ਉਪਲੱਬਧ ਕਰਵਾਉਣ ਲਈ ਮਜ਼ਬੂਤ ਆਧਾਰ ਪ੍ਰਦਾਨ ਕਰਦੇ ਹਨ। ਸਪੀਕਰ ਨੇ ਚਿਤਾਵਨੀ ਦਿੱਤੀ ਕਿ ਕਾਨੂੰਨ ਅਤੇ ਯੋਜਨਾਵਾਂ ਉਦੋਂ ਪ੍ਰਭਾਵੀ ਹੁੰਦੀਆਂ ਹਨ, ਜਦੋ ਉਨ੍ਹਾਂ ਦੇ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਣ। ਉਨ੍ਹਾਂ ਨੇ ਸ਼ੁਰੂਆਤੀ ਪਛਾਣ, ਸਮਾਵੇਸ਼ੀ ਸਿੱਖਿਆ, ਕੌਸ਼ਲ ਵਿਕਾਸ ਅਤੇ ਭਾਈਚਾਰਕ ਜਾਗਰੂਕਤਾ 'ਤੇ ਵੱਧ ਧਿਆਨ ਦੇਣ ਦੀ ਲੋੜ ਦੱਸੀ। ਉਨ੍ਹਾਂ ਕਿਹਾ ਕਿ ਇਕ ਸਮਾਵੇਸ਼ੀ ਸਮਾਜ ਉਦੋਂ ਮਜ਼ਬੂਤ ਹੁੰਦਾ ਹੈ, ਜੋ ਹਰ ਨਾਗਰਿਕ ਨੂੰ, ਉਸ ਦੀਆਂ ਸਮਰੱਥਾਵਾਂ ਦੀ ਪਰਵਾਹ ਕੀਤੇ ਬਿਨਾਂ, ਯੋਗਦਾਨ ਦੇਣ ਅਤੇ ਸਫ਼ਲ ਹੋਣ ਦਾ ਮੌਕਾ ਮਿਲੇ। ਨਾਲ ਹੀ ਉਨ੍ਹਾਂ ਨੇ ਮੈਂਬਰਾਂ ਨੂੰ ਸਮਝ, ਮਨਜ਼ੂਰੀ ਅਤੇ ਸਮਾਨ ਹਿੱਸੇਦਾਰੀ ਦਾ ਵਾਤਾਵਰਣ ਬਣਾਉਣ ਲਈ ਸਮੂਹਿਕ ਸੰਕਲਪ ਦੋਹਰਾਉਣ ਦੀ ਅਪੀਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
