ਰਹੱਸਮਈ ਮੌਤਾਂ ਨੇ ਵਧਾਈ ਸਰਕਾਰ ਦੀ ਚਿੰਤਾ! ਘਰ ਕਰ''ਤੇ ਸੀਲ, ਪੂਰੇ ਇਲਾਕੇ ''ਚ ਦਾਖਲੇ ''ਤੇ ਵੀ ਰੋਕ
Wednesday, Jan 22, 2025 - 02:19 PM (IST)
ਰਾਜੌਰੀ/ਜੰਮੂ (ਭਾਸ਼ਾ) : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਬਧਾਲ ਪਿੰਡ ਨੂੰ ਤਿੰਨ ਪਰਿਵਾਰਾਂ ਦੇ 17 ਲੋਕਾਂ ਦੀ ਮੌਤ ਤੇ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਬਿਮਾਰ ਹੋਣ ਤੋਂ ਬਾਅਦ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸੇ ਪਿੰਡ ਦੇ ਇੱਕ ਹੋਰ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਭਾਰਤੀ ਸਿਵਲ ਸੁਰੱਖਿਆ ਕੋਡ (BNSS) ਦੀ ਧਾਰਾ 163 ਦੇ ਤਹਿਤ ਪਿੰਡ ਵਿੱਚ ਸਾਰੇ ਜਨਤਕ ਅਤੇ ਨਿੱਜੀ ਸਮਾਗਮਾਂ 'ਤੇ ਪਾਬੰਦੀ ਲਗਾਈ ਗਈ ਹੈ।
ਇਹ ਵੀ ਪੜ੍ਹੋ : ਫੁੱਟਬਾਲਰ ਦੀ Wife ਨੇ ਸ਼ੇਅਰ ਕੀਤਾ Love Calendar, ਦੱਸਿਆ ਸਾਲ 'ਚ ਕਿੰਨੀ ਵਾਰ ਕੀਤਾ 'ਈਲੂ-ਈਲੂ'
ਬੀਐੱਨਐੱਸਐੱਸ ਦੀ ਧਾਰਾ 163 ਜ਼ਿਲ੍ਹਾ ਮੈਜਿਸਟਰੇਟ ਨੂੰ ਜ਼ਰੂਰੀ ਹਾਲਾਤਾਂ ਵਿੱਚ ਲਿਖਤੀ ਆਦੇਸ਼ ਜਾਰੀ ਕਰਨ ਦੀ ਸ਼ਕਤੀ ਦਿੰਦੀ ਹੈ। ਇਹਨਾਂ ਆਦੇਸ਼ਾਂ ਦੀ ਵਰਤੋਂ ਪਰੇਸ਼ਾਨੀਆਂ ਜਾਂ ਖ਼ਤਰਿਆਂ ਨੂੰ ਰੋਕਣ ਜਾਂ ਹੱਲ ਕਰਨ ਲਈ ਕੀਤੀ ਜਾ ਸਕਦੀ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਰਾਜੌਰੀ) ਰਾਜੀਵ ਕੁਮਾਰ ਖਜੂਰੀਆ ਵੱਲੋਂ ਜਾਰੀ ਹੁਕਮ ਵਿੱਚ, ਪਿੰਡ ਨੂੰ ਤਿੰਨ ਵਰਜਿਤ ਖੇਤਰਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਜ਼ੋਨ ਵਿੱਚ ਉਹ ਪਰਿਵਾਰ ਸ਼ਾਮਲ ਹਨ ਜਿਨ੍ਹਾਂ ਵਿੱਚ ਮੌਤਾਂ ਹੋਈਆਂ ਹਨ। ਇਨ੍ਹਾਂ ਘਰਾਂ ਨੂੰ ਸੀਲ ਕਰ ਦਿੱਤਾ ਜਾਵੇਗਾ ਅਤੇ ਉੱਥੇ ਕਿਸੇ ਵੀ ਵਿਅਕਤੀ ਦੇ ਦਾਖਲੇ ਦੀ ਮਨਾਹੀ ਹੋਵੇਗੀ। ਦੂਜੇ ਜ਼ੋਨ ਵਿੱਚ ਉਹ ਪਰਿਵਾਰ ਸ਼ਾਮਲ ਹਨ ਜੋ ਪ੍ਰਭਾਵਿਤ ਲੋਕਾਂ ਦੇ ਨੇੜਲੇ ਸੰਪਰਕ ਵਿੱਚ ਆਏ ਸਨ। ਇਨ੍ਹਾਂ ਲੋਕਾਂ ਨੂੰ ਸਰਕਾਰੀ ਮੈਡੀਕਲ ਕਾਲਜ, ਰਾਜੌਰੀ ਭੇਜਿਆ ਗਿਆ ਹੈ ਅਤੇ ਉਨ੍ਹਾਂ ਦੀ ਸਿਹਤ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਟਰੰਪ ਨੇ ਪੁਗਾਇਆ ਵਾਅਦਾ! ਰਾਸ਼ਟਰਪਤੀ ਬਣਦਿਆਂ ਹੀ ਇਸ ਕਾਰਜਕਾਰੀ ਹੁਕਮ 'ਤੇ ਕੀਤੇ ਦਸਤਖਤ
ਹੁਕਮਾਂ ਅਨੁਸਾਰ, ਪੂਰੇ ਪਿੰਡ ਨੂੰ ਤੀਜੇ ਜ਼ੋਨ ਅਧੀਨ ਵਰਜਿਤ ਖੇਤਰ ਐਲਾਨ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਹੁਕਮ ਦਿੱਤਾ ਹੈ ਕਿ ਪ੍ਰਭਾਵਿਤ ਪਰਿਵਾਰ ਅਤੇ ਉਨ੍ਹਾਂ ਦੇ ਨਜ਼ਦੀਕੀ ਸੰਪਰਕ ਸਿਰਫ਼ ਪ੍ਰਸ਼ਾਸਨ ਦੁਆਰਾ ਦਿੱਤੇ ਗਏ ਭੋਜਨ ਅਤੇ ਪਾਣੀ ਦੀ ਵਰਤੋਂ ਕਰਨਗੇ। ਘਰਾਂ ਵਿੱਚ ਉਪਲਬਧ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀ ਖਪਤ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਾਰੇ ਭੋਜਨ ਅਤੇ ਪਾਣੀ ਦੀ ਸਪਲਾਈ ਤੁਰੰਤ ਬਦਲ ਦਿੱਤੀ ਜਾਵੇਗੀ ਅਤੇ ਪ੍ਰਭਾਵਿਤ ਘਰਾਂ ਤੋਂ ਖਾਣ-ਪੀਣ ਦੀਆਂ ਚੀਜ਼ਾਂ ਜ਼ਬਤ ਕਰ ਲਈਆਂ ਜਾਣਗੀਆਂ।
ਇਹ ਵੀ ਪੜ੍ਹੋ : ਸਹੁੰ ਚੁੱਕਦਿਆਂ ਸਾਰ Trump ਨੇ ਲਾਏ ਠੁਮਕੇ! ਤਲਵਾਰ ਨਾਲ ਡਾਂਸ ਵੀਡੀਓ ਹੋ ਰਹੀ ਵਾਇਰਲ
ਮੰਗਲਵਾਰ ਨੂੰ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਪਿੰਡ ਦੇ ਦੌਰੇ ਤੋਂ ਬਾਅਦ ਸਖ਼ਤ ਆਦੇਸ਼ ਦਿੱਤੇ ਗਏ ਹਨ। 7 ਦਸੰਬਰ ਤੋਂ 19 ਜਨਵਰੀ ਦੇ ਵਿਚਕਾਰ, ਤਿੰਨ ਸਬੰਧਤ ਪਰਿਵਾਰਾਂ ਦੇ 17 ਮੈਂਬਰਾਂ ਦੀ ਰਹੱਸਮਈ ਹਾਲਤਾਂ ਵਿੱਚ ਮੌਤ ਹੋ ਗਈ। ਮੰਗਲਵਾਰ ਸ਼ਾਮ ਨੂੰ, 24 ਸਾਲਾ ਅਯਾਜ਼ ਅਹਿਮਦ ਦੀ ਸਿਹਤ ਵਿਗੜਨ ਤੋਂ ਬਾਅਦ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e