ਪੁਲਵਾਮਾ ਐਨਕਾਊਟਰ ''ਚ ਜ਼ਖਮੀ ਹੋਏ DIG ਦਾ ਹਾਲ ਜਾਣਨ ਪੁੱਜੇ ਰਾਜਨਾਥ

Sunday, Feb 24, 2019 - 01:13 PM (IST)

ਪੁਲਵਾਮਾ ਐਨਕਾਊਟਰ ''ਚ ਜ਼ਖਮੀ ਹੋਏ DIG ਦਾ ਹਾਲ ਜਾਣਨ ਪੁੱਜੇ ਰਾਜਨਾਥ

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਐਤਵਾਰ ਨੂੰ ਯਾਨੀ ਕਿ ਅੱਜ ਏਮਜ਼ ਹਸਪਤਾਲ ਗਏ। ਰਾਜਨਾਥ ਨੇ ਇੱਥੇ ਭਰਤੀ ਜੰਮੂ-ਕਸ਼ਮੀਰ ਦੇ ਡੀ. ਆਈ. ਜੀ ਅਮਿਤ ਕੁਮਾਰ ਦਾ ਹਾਲ-ਚਾਲ ਜਾਣਿਆ। ਅਮਿਤ ਕੁਮਾਰ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ 18 ਫਰਵਰੀ ਨੂੰ ਪੁਲਵਾਮਾ ਜ਼ਿਲੇ 'ਚ ਹੀ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਇਸ ਮੁਕਾਬਲੇ 'ਚ 3 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਸੀ। ਅੱਤਵਾਦੀਆਂ ਵਿਰੁੱਧ ਇਹ ਆਪਰੇਸ਼ਨ 16 ਘੰਟੇ ਚੱਲਿਆ। ਸੁਰੱਖਿਆ ਫੋਰਸ ਦੇ ਕਰਮਚਾਰੀਆਂ ਨੇ ਮੁਕਾਬਲੇ ਵਿਚ ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਕਾਮਰਾਨ ਨੂੰ ਮਾਰ ਦਿੱਤਾ, ਜੋ ਕਿ ਅਬਦੁੱਲ ਰਾਸ਼ਿਦ ਗਾਜ਼ੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

ਮੁਕਾਬਲੇ ਗੰਭੀਰ ਰੂਪ ਨਾਲ ਜ਼ਖਮੀ ਡੀ. ਆਈ. ਜੀ. ਨੂੰ ਅਮਿਤ ਕੁਮਾਰ ਨੂੰ ਕਸ਼ਮੀਰ ਦੇ ਸਥਾਨਕ ਆਰਮੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਅਤੇ ਬਾਅਦ ਵਿਚ ਏਮਜ਼ 'ਚ ਸ਼ਿਫਟ ਕੀਤਾ ਗਿਆ। ਇੱਥੇ ਦੱਸ ਦੇਈਏ ਕਿ ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਜਵਾਨਾਂ ਦੇ ਕਾਫਿਲੇ 'ਤੇ ਹੋਏ ਆਤਮਘਾਤੀ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸਨ। ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਹਮਲੇ ਤੋਂ ਬਾਅਦ ਪੁਲਵਾਮਾ ਜ਼ਿਲੇ ਵਿਚ ਹੀ ਅੱਤਵਾਦੀਆਂ ਅਤੇ ਸੁਰੱਖਿਆ ਫੋਰਸ ਵਿਚਾਲੇ ਮੁਕਾਬਲਾ ਹੋਇਆ ਅਤੇ ਫੌਜੀਆਂ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਨੂੰ ਮਾਰ ਡਿਗਾਇਆ ਸੀ।


author

Tanu

Content Editor

Related News