ਸਾਡੀ ਸਰਕਾਰ ਪੂਰੇ ਦੇਸ਼ ਦੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ : ਰਾਜਨਾਥ
Saturday, Mar 09, 2024 - 03:56 PM (IST)
ਛੱਤੀਸਗੜ੍ਹ- ਰਾਏਪੁਰ ਦੇ ਸਾਇੰਸ ਕਾਲਜ ਮੈਦਾਨ 'ਚ ਭਾਜਪਾ ਦੀ 'ਕਿਸਾਨ ਮਹਾਕੁੰਭ' ਜਨ ਸਭਾ ਦਾ ਆਯੋਜਨ ਕੀਤਾ ਗਿਆ। ਇਸ ਜਨ ਸਭਾ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਬੋਧਿਤ ਕੀਤਾ। ਰਾਜਨਾਥ ਨੇ ਕਿਹਾ ਕਿ ਲੰਬੇ ਅਰਸੇ ਮਗਰੋਂ ਕਿਸੇ ਜਨਤਕ ਸਭਾ ਨੂੰ ਸੰਬੋਧਿਤ ਕਰਨ ਲਈ ਜਨਤਾ ਦੇ ਸਾਹਮਣੇ ਖੜ੍ਹਾ ਹਾਂ। ਉਨ੍ਹਾਂ ਕਿਹਾ ਕਿ ਦਸੰਬਰ ਵਿਚ ਤੁਸੀਂ ਲੋਕਾਂ ਨੇ ਭਾਜਪਾ ਨੂੰ ਬੇਹੱਦ ਪਿਆਰ ਦਿੱਤਾ ਅਤੇ ਭਾਜਪਾ ਦੀ ਸਪੱਸ਼ਟ ਬਹੁਮਤ ਦੇ ਆਧਾਰ 'ਤੇ ਸਰਕਾਰ ਬਣੀ। ਲੰਬੇ ਅਰਸੇ ਮਗਰੋਂ ਪਹਿਲੀ ਵਾਰ ਕੋਈ ਆਦਿਵਾਸੀ ਮੁੱਖ ਮੰਤਰੀ ਬਣਿਆ। ਮੁੱਖ ਮੰਤਰੀ ਵਿਸ਼ਨੂੰ ਦੇਵ ਸਾਏ ਦੀ ਅਗਵਾਈ ਵਿਚ ਸੂਬਾ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ।
ਇਹ ਵੀ ਪੜ੍ਹੋ- ਬਟਰ ਚਿਕਨ ਖਾਣਾ ਸ਼ਖ਼ਸ ਨੂੰ ਪਿਆ ਮਹਿੰਗਾ, ਜਾਨ ਦੇ ਕੇ ਚੁਕਾਉਣੀ ਪਈ ਕੀਮਤ, ਸਾਹਮਣੇ ਆਈ ਅਸਲੀ ਵਜ੍ਹਾ
ਰਾਜਨਾਥ ਨੇ ਕਿਹਾ ਕਿ ਛੱਤੀਸਗੜ੍ਹ ਕਿਸਾਨਾਂ ਦਾ ਗੜ੍ਹ ਰਿਹਾ ਹੈ। ਇੱਥੋਂ ਦੇ ਕਿਸਾਨ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾ ਰਹੇ ਹਨ। ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। ਕਿਸਾਨਾਂ ਦੀ ਪਰੇਸ਼ਾਨੀ ਸਾਡੀ ਸਭ ਤੋਂ ਵੱਡੀ ਪਰੇਸ਼ਾਨੀ ਹੈ। ਛੱਤੀਸਗੜ੍ਹ ਨੂੰ ਚੌਲਾਂ ਦਾ ਕਟੋਰਾ ਕਿਹਾ ਜਾਂਦਾ ਹੈ। ਕਿਸਾਨ ਦੀ ਤਾਕਤ, ਕਿਸਾਨ ਦੀ ਮਿਹਨਤ ਮਿੱਟੀ ਵਿਚੋਂ ਵੀ ਸੋਨਾ ਕੱਢਣ ਦੀ ਤਾਕਤ ਰੱਖਦੀ ਹੈ। ਇਸ ਲਈ ਸਾਡੀ ਸਰਕਾਰ ਪੂਰੇ ਦੇਸ਼ ਦੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਹੁਣ ਸਾਡੀ ਸਰਕਾਰ ਨੇ ਮੋਟੇ ਅਨਾਜ ਨੂੰ ਨਵੀਂ ਪਛਾਣ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਜੀ ਮੋਟੇ ਅਨਾਜ ਵੀ ਖਾਂਦੇ ਹਨ, ਮੈਂ ਵੀ ਖਾਂਦਾ ਹਾਂ। ਪਿਛਲੇ ਸਾਲ ਜਦੋਂ ਭਾਰਤ ਵਿੱਚ ਜੀ-20 ਸੰਮੇਲਨ ਹੋਇਆ ਸੀ, ਤਾਂ ਦੁਨੀਆ ਦੇ ਪ੍ਰਮੁੱਖ ਨੇਤਾਵਾਂ ਨੇ ਵੀ ਮੋਟੇ ਅਨਾਜ ਤੋਂ ਬਣਿਆ ਭੋਜਨ ਖਾਧਾ ਸੀ।
ਇਹ ਵੀ ਪੜ੍ਹੋ- ਬਸਪਾ ਇਕੱਲਿਆਂ ਹੀ ਲੜੇਗੀ ਲੋਕ ਸਭਾ ਚੋਣਾਂ, ਮਾਇਆਵਤੀ ਨੇ ਟਵੀਟ ਕਰ ਆਖੀ ਇਹ ਗੱਲ
ਰਾਜਨਾਥ ਮੁਤਾਬਕ ਇਸ ਸਮੇਂ ਦੁਨੀਆ ਵਿਚ ਖਾਦਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ ਪਰ ਸਾਡੇ ਮੋਦੀ ਜੀ ਨੇ ਕਿਸਾਨਾਂ 'ਤੇ ਇਸ ਦਾ ਅਸਰ ਨਹੀਂ ਪੈਣ ਦਿੱਤਾ। ਯੂਰੀਆ ਦੀ ਜਿਸ ਇਕ ਬੋਰੀ ਲਈ ਤੁਸੀਂ 300 ਰੁਪਏ ਤੋਂ ਵੀ ਘੱਟ ਭੁਗਤਾਨ ਕਰਦੇ ਹੋ, ਅਮਰੀਕੀ ਕਿਸਾਨਾਂ ਨੂੰ 3000 ਰੁਪਏ ਤੋਂ ਵੱਧ ਖਰਚ ਕਰਨਾ ਪੈਂਦਾ ਹੈ। ਸਾਲ 2014 'ਚ ਖੇਤੀ ਬਜਟ ਸਿਰਫ 25 ਹਜ਼ਾਰ ਕਰੋੜ ਰੁਪਏ ਸੀ, ਜੋ ਵਧ ਕੇ 1 ਲੱਖ 25 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ 10 ਸਾਲਾਂ ਵਿਚ ਕਿਸਾਨਾਂ ਲਈ ਬੈਂਕਾਂ ਤੋਂ ਆਸਾਨ ਕਰਜ਼ੇ ਵਿਚ 3 ਗੁਣਾ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਅੰਕਿਤ ਸਕਸੈਨਾ ਕਤਲ ਕੇਸ: 3 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ, ਮੁਸਲਿਮ ਪ੍ਰੇਮਿਕਾ ਦੇ ਮਾਪੇ ਪ੍ਰੇਮ ਸਬੰਧਾਂ ਤੋਂ ਸਨ ਨਾਰਾਜ਼
ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਹੁਣ ਤੱਕ ਕਿਸਾਨਾਂ ਨੇ 30 ਹਜ਼ਾਰ ਕਰੋੜ ਰੁਪਏ ਦਾ ਪ੍ਰੀਮੀਅਮ ਅਦਾ ਕੀਤਾ ਹੈ। ਬਦਲੇ ਵਿਚ ਉਨ੍ਹਾਂ ਨੂੰ 1.5 ਲੱਖ ਕਰੋੜ ਰੁਪਏ ਦਾ ਕਲੇਮ ਮਿਲਿਆ ਹੈ। ਕਿਸਾਨਾਂ ਦੀ ਮਦਦ ਲਈ ਪਿਛਲੇ ਸਾਲ ਦੇਸ਼ ਭਰ ਵਿਚ 1.25 ਲੱਖ ਤੋਂ ਵੱਧ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ ਦੇਸ਼ ਨੂੰ ਸਮਰਪਿਤ ਕੀਤੇ ਗਏ ਹਨ। ਇਹ ਸਾਰੇ ਕੇਂਦਰ ਸਹੀ ਅਰਥਾਂ ਵਿਚ ਕਿਸਾਨਾਂ ਦੀ ਖੁਸ਼ਹਾਲੀ ਦਾ ਰਾਹ ਪੱਧਰਾ ਕਰਨਗੇ। ਜਦੋਂ ਵੀ ਕਾਂਗਰਸ ਦੀ ਸਰਕਾਰ ਆਈ ਹੈ, ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ ਪਰ ਮੋਦੀ ਜੀ ਦੀ ਅਗਵਾਈ 'ਚ 10 ਸਾਲ ਹੋ ਗਏ ਹਨ, ਸਰਕਾਰ ਦੇ ਮੋਢਿਆਂ 'ਤੇ ਭ੍ਰਿਸ਼ਟਾਚਾਰ ਦਾ ਇਕ ਵੀ ਦਾਗ ਨਹੀਂ ਲੱਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8