ਲਖਨਊ 'ਚ ਗ੍ਰਹਿ ਮੰਤਰੀ ਰਾਜਨਾਥ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ

Tuesday, Apr 16, 2019 - 12:17 PM (IST)

ਲਖਨਊ 'ਚ ਗ੍ਰਹਿ ਮੰਤਰੀ ਰਾਜਨਾਥ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ

ਲਖਨਊ-  ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਲਖਨਊ ਸੀਟ ਤੋਂ ਲੋਕ ਸਭਾ ਚੋਣਾਂ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਸ਼ਹਿਰ 'ਚ ਭਾਜਪਾ ਦਫਤਰ ਤੋਂ ਲੈ ਕੇ ਕੁਲੈਕਟਰ ਦਫਤਰ ਤੱਕ ਰੋਡ ਸ਼ੋਅ ਕੀਤਾ ਗਿਆ, ਜਿਸ 'ਚ  ਵੱਡੀ ਗਿਣਤੀ 'ਚ ਭਾਜਪਾ ਵਰਕਰ ਅਤੇ ਸਮਰਥਕ ਸ਼ਾਮਲ ਹੋਏ।

PunjabKesari

ਰੋਡ ਸ਼ੋਅ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਲਖਨਊ ਦੇ ਹਨੂਮਾਨ ਸੇਤੂ ਸਥਿਤ ਮੰਦਰ 'ਚ ਪੂਜਾ ਕੀਤੀ।ਭਾਜਪਾ ਵਰਕਰਾਂ ਦੀ ਵੱਡੀ ਗਿਣਤੀ 'ਚ ਮੌਜੂਦਗੀ ਨਾਲ ਹਜਰਤਗੰਜ 'ਚ ਕਾਫੀ ਵੱਡਾ ਜਾਮ ਲੱਗ ਗਿਆ। ਰਾਜਨਾਥ ਸਿੰਘ ਤੋਂ ਇਲਾਵਾ ਮੋਹਨਲਾਲ ਗੰਜ ਤੋਂ ਭਾਜਪਾ ਅਨੂਸੂਚਿਤ ਮੋਰਚੇ ਦੇ ਸੂਬਾ ਪ੍ਰਧਾਨ ਕੈਸ਼ਲ ਕਿਸ਼ੋਰ ਵੀ ਨਾਮਜ਼ਦਗੀ ਦਾਖਲ ਕਰਨਗੇ।

PunjabKesari

ਭਾਜਪਾ ਦੇ ਸੂਬਾ ਬੁਲਾਰੇ ਹੀਰੋ ਵਾਜਪਾਈ ਨੇ ਦੱਸਿਆ ਹੈ ਕਿ ਰਾਜਨਾਥ ਸਿੰਘ ਦਾ ਰੋਡ ਸ਼ੋਅ ਭਾਜਪਾ ਦਫਤਰ, ਹਜਰਤਗੰਜ ਚੌਰਾਹਾ, ਡੀ. ਐੱਮ. ਆਵਸ ਤੋਂ ਹੁੰਦੇ ਹੋਏ ਕੁਲੈਕਟਰ ਦੇ ਦਫਤਰ ਤੱਕ ਜਾਵੇਗਾ। ਰੋਡ ਸ਼ੋਅ 'ਚ ਉੱਤਰ ਸੂਬੇ ਦੇ ਉਪ ਮੁੱਖ ਮੰਤਰੀ ਕੇਸ਼ਵ ਯਾਦਵ ਮੌਰੀਆ, ਡਾਂ ਦਿਨੇਸ਼ ਸ਼ਰਮਾ, ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਨੇਤਾ ਕਲਰਾਜ ਮਿਸ਼ਰਾ, ਰਾਸ਼ਟਰੀ ਬੁਲਾਰੇ ਸੁਧਾਸ਼ੂ ਤ੍ਰਿਵੇਦੀ ਸਮੇਤ ਕਈ ਸੀਨੀਅਰ ਨੇਤਾ ਅਤੇ ਵਿਧਾਇਕ ਮੌਜੂਦ ਹਨ।

PunjabKesari

ਰੋਡ ਸ਼ੋਅ ਤੋਂ ਪਹਿਲਾਂ ਰਾਜਨਾਥ ਨੇ ਕੀਤਾ ਸੰਬੋਧਨ-
ਰੋਡ ਸ਼ੋਅ ਤੋਂ ਪਹਿਲਾਂ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ਮੈਂ ਦੇਸ਼ ਦੇ 10 ਸੁਬਿਆਂ ਦਾ ਦੌਰਾ ਕਰ ਚੁੱਕਿਆ ਹਾਂ, ਜਿਸ ਤਰ੍ਹਾਂ ਦਾ ਉਤਸ਼ਾਹ ਉਤਰ ਪ੍ਰਦੇਸ਼ ਅਤੇ ਲਖਨਊ 'ਚ ਹੈ, ਉਸੇ ਤਰ੍ਹਾਂ ਦਾ ਉਤਸ਼ਾਹ ਪੂਰੇ ਦੇਸ਼ 'ਚ ਹੈ। ਤਾਮਿਲ ਨਾਡੂ ਅਤੇ ਕੇਰਲ 'ਚ ਵੀ ਨਰਿੰਦਰ ਮੋਦੀ ਦਾ ਜ਼ੋਰ ਹੈ। ਨਰਿੰਦਰ ਮੋਦੀ ਹੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨੇ ਚਾਹੀਦੇ।


author

Iqbalkaur

Content Editor

Related News