ਜੇਕਰ ਪਾਕਿ ਨਾਲ ਗੱਲਬਾਤ ਹੋਵੇਗੀ ਤਾਂ ਸਿਰਫ POK ''ਤੇ: ਰਾਜਨਾਥ

08/18/2019 12:52:21 PM

ਪੰਚਕੂਲਾ—ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਭਾਵ ਐਤਵਾਰ ਨੂੰ ਹਰਿਆਣਾ ਦੇ ਪੰਚਕੂਲਾ 'ਚ ਆਯੋਜਿਤ ਸਭਾ 'ਚ ਸੰਬੋਧਨ ਕਰ ਰਹੇ ਹਨ। ਉਨ੍ਹਾਂ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਹੁਣ ਗੱਲਬਾਤ ਹੋਵੇਗੀ ਤਾਂ ਸਿਰਫ ਪੀ. ਓ. ਕੇ 'ਤੇ ਹੋਵੇਗੀ। ਇਸ ਦੇ ਨਾਲ ਹੀ ਪਾਕਿਸਤਾਨ ਨਾਲ ਗੱਲਬਾਤ ਉਸ ਸਮੇਂ ਹੋਵੇਗੀ, ਜਦੋਂ ਉਹ ਅੱਤਵਾਦ ਦਾ ਸਮਰੱਥਨ ਕਰਨਾ ਬੰਦ ਕਰ ਦੇਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਪਾਕਿਸਤਾਨ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਭਾਰਤ ਬਾਲਾਕੋਟ ਤੋਂ ਵੱਡਾ ਕਦਮ ਚੁੱਕਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਦਾ ਮਤਲਬ ਇਹ ਹੈ ਕਿ ਪਾਕਿਸਤਾਨ ਪੀ. ਐੱਮ. ਨੇ ਸਵੀਕਾਰ ਕਰ ਲਿਆ ਹੈ ਕਿ ਭਾਰਤ ਨੇ ਬਾਲਾਕੋਟ 'ਚ ਕੀ ਕੀਤਾ ਸੀ।

PunjabKesari

ਰੱਖਿਆ ਮੰਤਰੀ ਰਾਜਨਾਥ ਨੇ ਧਾਰਾ 370 'ਤੇ ਬੋਲਦੇ ਹੋਏ ਕਿਹਾ ਹੈ ਕਿ ਇਸ ਨੂੰ ਜੰਮੂ-ਕਸ਼ਮੀਰ ਦੇ ਵਿਕਾਸ ਲਈ ਸਮਾਪਤ ਕੀਤਾ ਗਿਆ ਹੈ। ਗੁਆਂਢੀ ਅੰਤਰ ਰਾਸ਼ਟਰੀ ਭਾਈਚਾਰੇ ਦਾ ਦਰਵਾਜ਼ਾ ਖੜਕਾ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਭਾਰਤ ਨੇ ਗਲਤੀ ਕੀਤੀ ਹੈ। 

PunjabKesari

ਦੱਸ ਦੇਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਲਈ 'ਜਨ ਅਸ਼ੀਰਵਾਦ ਯਾਤਰਾ' ਦੀ ਸ਼ੁਰੂਆਤ ਲਈ ਅੱਜ ਭਾਵ ਐਤਵਾਰ ਨੂੰ ਕਾਲਕਾ ਮੰਡੀ 'ਚ ਆਯੋਜਿਤ ਸਭਾ ਮੰਚ 'ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ ਸਭਾ 'ਚ ਕੇਂਦਰੀ ਮੰਤਰੀ ਰਤਨ ਲਾਲ ਕਟਾਰੀਆ, ਸੂਬਾ ਸਰਕਾਰ 'ਚ ਮੰਤਰੀ ਰਾਮ ਬਿਲਾਸ ਸ਼ਰਮਾ, ਓਮ ਪ੍ਰਕਾਸ਼ ਧਨਖੜ, ਕਵਿਤਾ ਜੈਨ, ਕ੍ਰਿਸ਼ਣ ਕੁਮਾਰ ਬੇਦੀ, ਕਰਣਦੇਵ ਕੰਬੋਜ, ਮਨੀਸ਼ ਗ੍ਰੋਵਰ, ਭਾਜਪਾ ਸੰਗਠਨ ਮਹਾਮੰਤਰੀ ਸੁਰੇਸ਼ ਭੱਟ, ਸੰਸਦ ਮੈਂਬਰ ਸੰਜੈ ਭਾਟੀਆ, ਸੁਨੀਤਾ ਦੁੱਗਲ ਆਦਿ ਮੰਚ 
'ਤੇ ਮੌਜੂਦ ਹਨ। ਬਾਰਿਸ਼ ਦੇ ਬਾਵਜੂਦ ਕਾਫੀ ਗਿਣਤੀ 'ਚ ਵਰਕਰ ਇੱਕਠੇ ਹੋਏ ਹਨ।

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਹਰ ਪੜਾਅ 'ਚ 18 ਵਿਧਾਨ ਸਭਾ ਖੇਤਰਾਂ ਨੂੰ ਕਵਰ ਕਰਨ ਦਾ ਉਦੇਸ਼ ਰੱਖਿਆ ਗਿਆ ਹੈ। ਸੂਬਾ ਭਰ 'ਚ ਲਗਭਗ 2,100 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਮੁੱਖ ਮੰਤਰੀ ਦਾ ਰੱਥ ਹਰ ਰੋਜ਼ ਲਗਭਗ 150 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੱਕ ਚੱਲੇਗਾ। ਰੱਥ ਯਾਤਰਾ ਰਾਹੀਂ ਮੁੱਖ ਮੰਤਰੀ ਜਿੱਥੇ ਪਾਰਟੀ ਵਰਕਰਾਂ ਅਤੇ ਆਮ ਜਨਤਾ ਨਾਲ ਸਿੱਧੀ ਗੱਲਬਾਤ ਕਰਨਗੇ , ਉੱਥੇ ਸਰਕਾਰ ਦੀਆਂ ਉਪਲੱਬਧੀਆਂ ਦੱਸ ਕੇ ਜਨਤਾ ਦੇ ਵਿਚਾਰ ਵੀ ਸੁਣਨਗੇ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਭਾਜਪਾ ਸੂਬਾ ਦਫਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਾਰਟੀ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਨੇ ਕਿਹਾ ਕਿ ਇਹ ਯਾਤਰਾ 8 ਸਤੰਬਰ ਨੂੰ ਵਿਜੈ ਸੰਕਲਪ ਰੈਲੀ ਦੇ ਰੂਪ ਹੋਵੇਗੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਆਲ ਓਵਰ ਯਾਤਰਾ ਦਾ ਇੰਚਾਰਜ ਸੰਜੈ ਭਾਟੀਆ ਨੂੰ ਬਣਾਇਆ ਗਿਆ ਹੈ।


Iqbalkaur

Content Editor

Related News