ਸੈਨਿਕ ਸਕੂਲਾਂ ''ਚ ਹੁਣ ਲੜਕੀਆਂ ਦੀ ਹੋਵੇਗੀ ਭਰਤੀ, ਰੱਖਿਆ ਮੰਤਰੀ ਨੇ ਦਿੱਤੀ ਮਨਜ਼ੂਰੀ
Friday, Oct 18, 2019 - 07:09 PM (IST)

ਨਵੀਂ ਦਿੱਲੀ — ਦੇਸ਼ ਦੇ ਸੈਨਿਕ ਸਕੂਲਾਂ 'ਚ ਲੜਕੀਆਂ ਦੇ ਐਡਮਿਸ਼ਨ ਨੂੰ ਲੈ ਕੇ ਸ਼ੁੱਕਰਵਾਰ ਨੂੰ ਵੱਡਾ ਫੈਸਲਾ ਲਿਆ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੈਨਿਕ ਸਕੂਲਾਂ 'ਚ ਲੜਕੀਆਂ ਦੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਦੋ ਸਾਲ ਪਹਿਲਾਂ ਰੱਖਿਆ ਮੰਤਰਾਲਾ ਵੱਲੋਂ ਮਿਜ਼ੋਰਮ ਦੇ ਸੈਨਿਕ ਸਕੂਲ 'ਚ ਲੜਕੀਆਂ ਦੀ ਭਰਤੀ ਨੂੰ ਲੈ ਕੇ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਦੀ ਸਫਲਤਾ ਤੋਂ ਬਾਅਦ ਲਿਆ ਗਿਆ ਹੈ।
ਰੱਖਿਆ ਮੰਤਰਾਲਾ ਵੱਲੋਂ ਦਿੱਤੀ ਗਈ ਇਸ ਮਨਜ਼ੂਰੀ ਮੁਤਾਬਕ 2021-2022 ਅਕੈਡਮਿਕ ਸੈਸ਼ਨ ਤੋਂ ਸੈਨਿਕ ਸਕੂਲਾਂ 'ਚ ਲੜਕੀਆਂ ਦੀ ਭਰਤੀ ਸ਼ੁਰੂ ਹੋਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਦੇ ਲਈ ਪੂਰੀ ਵਿਵਸਥਾ ਤੇ ਸਕੂਲਾਂ 'ਚ ਮਹਿਲਾ ਸਟਾਫ ਦੀ ਵਿਵਸਥਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਰੱਖਿਆ ਮੰਤਰਾਲਾ ਨੇ ਫੌਜ 'ਚ ਔ੍ਰਤਾਂ ਦੀ ਬਰਾਬਰ ਹਿੱਸੇਦਾਰੀ, ਲੈਂਗਿਕ ਸਮਾਨਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਨੂੰ ਅੱਗੇ ਵਧਾਉਣ ਦੇ ਲਿਹਾਜ਼ ਨਾਲ ਇਹ ਫੈਸਲਾ ਲਿਆ ਹੈ।