ਰਾਜਨਾਥ ਸਿੰਘ ਨੇ ਫਰਾਂਸੀਸੀ ਰੱਖਿਆ ਮੰਤਰੀ ਨਾਲ ਕੀਤੀ ਗੱਲ, ਰਾਫੇਲ ਦੀ ਸਪਲਾਈ ''ਚ ਕੋਰੋਨਾ ਰੁਕਾਵਟ ਨਹੀਂ

06/02/2020 3:57:39 PM

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਯਾਨੀ ਮੰਗਲਵਾਰ ਨੂੰ ਫਰਾਂਸ ਦੀ ਰੱਖਿਆ ਮੰਤਰੀ ਫਲੋਰੇਂਸ ਪਾਰਲੇ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਦੋਹਾਂ ਮੰਤਰੀਆਂ ਨੇ ਰੱਖਿਆ ਖੇਤਰ 'ਚ ਦੋ-ਪੱਖੀ ਸਹਿਯੋਗ ਨੂੰ ਮਜ਼ਬੂਤ ਬਣਾਉਣ 'ਤੇ ਸਹਿਮਤੀ ਜਤਾਈ। ਗੱਲਬਾਤ ਦੌਰਾਨ ਫਰਾਂਸੀਸੀ ਰੱਖਿਆ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਚੁਣੌਤੀ ਦੇ ਬਾਵਜੂਦ ਰਾਫੇਲ ਲੜਾਕੂ ਜਹਾਜ਼ਾਂ ਦੀ ਸਪਲਾਈ 'ਚ ਕੋਈ ਰੁਕਾਵਟ ਨਹੀਂ ਆਏਗੀ। ਰਾਜਨਾਥ ਸਿੰਘ ਅਤੇ ਪਾਰਲੇ ਨੇ ਕੋਰੋਨਾ ਮਹਾਮਾਰੀ ਸਮੇਤ ਆਪਸੀ ਮਹੱਤਵ ਦੇ ਵੱਖ-ਵੱਖ ਮਾਮਲਿਆਂ ਅਤੇ ਖੇਤਰੀ ਸੁਰੱਖਿਆ ਦੇ ਮੁੱਦਿਆਂ 'ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਰੱਖਿਆ ਖੇਤਰ 'ਚ ਦੋ-ਪੱਖੀ ਸਹਿਯੋਗ ਵਧਾਉਣ 'ਤੇ ਵੀ ਸਹਿਮਤੀ ਜ਼ਾਹਰ ਕੀਤੀ।

ਦੋਹਾਂ ਮੰਤਰੀਆਂ ਨੇ ਭਾਰਤ ਅਤੇ ਫਰਾਂਸ ਦੀਆਂ ਹਥਿਆਰਬੰਦ ਫੌਜਾਂ ਵਲੋਂ ਕੋਰੋਨਾ ਮਹਾਮਾਰੀ ਨਾਲ ਨਜਿੱਠਣ 'ਚ ਸਹਿਯੋਗ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਗੱਲਬਾਤ 'ਚ ਫਰਾਂਸ ਨੇ ਰਾਫੇਲ ਲੜਾਕੂ ਜਹਾਜ਼ਾਂ ਦੀ ਸਮੇਂ 'ਤੇ ਸਪਲਾਈ ਕਰਨ ਦੀ ਵਚਨਬੱਧਤਾ ਦੋਹਰਾਈ ਅਤੇ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਚੁਣੌਤੀ ਦੇ ਬਾਵਜੂਦ ਜਹਾਜ਼ਾਂ ਦੀ ਸਪਲਾਈ 'ਚ ਕੋਈ ਰੁਕਾਵਟ ਨਹੀਂ ਆਏਗੀ। ਸ਼੍ਰੀ ਸਿੰਘ ਨੇ ਫਰਾਂਸ ਨੂੰ ਹਿੰਦ ਮਹਾਸਾਗਰ ਜਲ ਸੈਨਿਕ ਸੰਮੇਲਨ ਦਾ 2 ਸਾਲ ਲਈ ਪ੍ਰਧਾਨ ਬਣਨ 'ਤੇ ਫਰਾਂਸੀਸੀ ਰੱਖਿਆ ਮੰਤਰੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਦੋਹਾਂ ਮੰਤਰੀਆਂ ਨੇ ਹਿੰਦ ਮਹਾਸਾਗਰ ਖੇਤਰ 2018 ਬਾਰੇ ਭਾਰਤ-ਫਰਾਂਸ ਸੰਯੁਕਤ ਸਾਮਰਿਕ ਵਿਜਨ ਨੂੰ ਮਿਲ ਕੇ ਪੂਰਾ ਕਰਨ 'ਤੇ ਵੀ ਸਹਿਮਤੀ ਜਤਾਈ।


DIsha

Content Editor

Related News