ਰਾਜਨਾਥ ਸਿੰਘ ਨੇ ਹਿਮਾਚਲ ਲਈ ਰਵਾਨਾ ਕੀਤੀ ਕੋਰੋਨਾ ਰਾਹਤ ਸਮੱਗਰੀ, ਦੱਸਿਆ ਸ਼ਲਾਘਾਯੋਗ ਕਦਮ

Tuesday, Jul 06, 2021 - 01:43 PM (IST)

ਰਾਜਨਾਥ ਸਿੰਘ ਨੇ ਹਿਮਾਚਲ ਲਈ ਰਵਾਨਾ ਕੀਤੀ ਕੋਰੋਨਾ ਰਾਹਤ ਸਮੱਗਰੀ, ਦੱਸਿਆ ਸ਼ਲਾਘਾਯੋਗ ਕਦਮ

ਹਿਮਾਚਲ ਪ੍ਰਦੇਸ਼/ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸ਼ਾਮਾ ਪ੍ਰਸਾਦ ਮੁਖਰਜੀ ਦੀ 120ਵੀਂ ਜਯੰਤੀ ਮੌਕੇ ਹਿਮਾਚਲ ਪ੍ਰਦੇਸ਼ ਲਈ ਕੋਰੋਨਾ ਰਾਹਤ ਸਮੱਗਰੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਪ੍ਰੋਗਰਾਮ 'ਚ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਵੀ ਸ਼ਾਮਲ ਸਨ। ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ,''ਇਹ ਕੋਰੋਨਾ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਇਕ ਕੋਸ਼ਿਸ਼ ਹੈ।'' ਮੈਂ ਭਾਰਤ ਦੇ ਮਹਾਨ ਪੁੱਤਰ ਡਾ. ਸ਼ਾਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕਰਦਾ ਹਾਂ। ਉਹ ਇਕ ਸੱਚੇ ਰਾਸ਼ਟਰਵਾਦੀ ਸਨ, ਜਿਨ੍ਹਾਂ ਨੇ ਖ਼ੁਦ ਨੂੰ ਇਕ ਉੱਘੇ ਵਿਦਵਾਨ ਅਤੇ ਸੁਧਾਰਵਾਦੀ ਵਜੋਂ ਪੇਸ਼ ਕੀਤਾ। ਭਾਰਤ ਦੇ ਜਨਤਕ ਜੀਵਨ ਅਤੇ ਰਾਜਨੀਤੀ 'ਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਵੇਗਾ।''

PunjabKesari

ਰਾਜਨਾਥ ਸਿੰਘ ਨੇ ਦੱਸਿਆ ਕਿ ਅਨੁਰਾਗ ਠਾਕੁਰ ਨੇ ਹਿਮਾਚਲ ਪ੍ਰਦੇਸ਼ 'ਚ ਆਕਸੀਜਨ ਬੈਂਕ ਬਣਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਅਨੁਰਾਗ ਠਾਕੁਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ,''ਪਾਰਟੀ ਦੇ ਨੇਤਾ ਹੋਣ ਦੇ ਨਾਤੇ, ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਸਮਾਜਿਕ ਜ਼ਿੰਮੇਵਾਰੀ ਨਿਭਾਈ ਹੈ, ਉਹ ਪ੍ਰਸ਼ੰਸਾਯੋਗ ਹੈ। ਇਸ ਤੋਂ ਇਲਾਵਾ ਰੱਖਿਆ ਮੰਤਰੀ ਨੇ ਸੰਭਾਵਿਤ ਕੇਂਦਰੀ ਮੰਤਰੀ ਮੰਡਲ ਵਿਸਥਾਰ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ,''ਮੈਂ ਇਸ 'ਤੇ ਟਿੱਪਣੀ ਨਹੀਂ ਕਰ ਸਕਦਾ। ਮੀਡੀਆਕਰਮੀਆਂ ਨਾਲ ਗੱਲ ਕਰਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ,''ਰੱਖਿਆ ਮੰਤਰੀ ਨੇ ਅੱਜ ਹਿਮਾਚਲ ਪ੍ਰਦੇਸ਼ 'ਚ 900 ਤੋਂ ਵੱਧ ਸੰਵੇਦਕ ਭੇਜੇ ਹਨ।'' ਇਸ ਦੌਰਾਨ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੁੱਲੂ ਜ਼ਿਲ੍ਹੇ ਦੇ ਪ੍ਰਿਡੀ 'ਚ ਰੁਦਰਾਕਸ਼ ਦਾ ਪੌਦਾ ਲਗਾ ਕੇ ਸ਼ਾਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ।


author

DIsha

Content Editor

Related News