ਉੱਭਰਦੀਆਂ ਤਕਨੀਕਾਂ ਨੇ ਯੁੱਧ ਦੀ ਪਰਿਭਾਸ਼ਾ ਬਦਲ ਦਿੱਤੀ: ਰਾਜਨਾਥ ਸਿੰਘ
Saturday, Jun 13, 2026 - 11:31 AM (IST)
ਹੈਦਰਾਬਾਦ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਅਧਿਕਾਰੀਆਂ ਨੂੰ ਆਧੁਨਿਕ ਟਕਰਾਅ ਦੇ ਬਦਲਦੇ ਸੁਭਾਅ ਲਈ ਮਾਨਸਿਕ ਤੌਰ 'ਤੇ ਤਿਆਰ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਵੱਡੀਆਂ ਸ਼ਕਤੀਆਂ ਨੂੰ ਹੁਣ ਜੰਗ ਦੇ ਮੈਦਾਨ ਵਿੱਚ ਉਹੀ ਫਾਇਦਾ ਨਹੀਂ ਮਿਲਦਾ, ਕਿਉਂਕਿ ਛੋਟੀਆਂ ਫੌਜਾਂ ਵੀ ਵਿਸ਼ੇਸ਼ ਰਣਨੀਤੀਆਂ ਦੀ ਵਰਤੋਂ ਕਰਕੇ ਭਾਰੀ ਨੁਕਸਾਨ ਪਹੁੰਚਾ ਸਕਦੀਆਂ ਹਨ। ਸਿੰਘ ਨੇ ਇੱਥੋਂ ਨੇੜੇ ਭਾਰਤੀ ਹਵਾਈ ਸੈਨਾ ਅਕੈਡਮੀ ਵਿਖੇ ਸੰਯੁਕਤ ਗ੍ਰੈਜੂਏਸ਼ਨ ਪਰੇਡ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੱਭਰ ਰਹੀਆਂ ਤਕਨਾਲੋਜੀਆਂ ਨੇ ਯੁੱਧ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ।
ਪੜ੍ਹੋ ਇਹ ਵੀ - ਮੈਨੂੰ ਮੁੱਖ ਮੰਤਰੀ ਪਸੰਦ ਨਹੀਂ...! ਕੇਰਲ ਦੇ CM ਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ, ਦੋਸ਼ੀ ਗ੍ਰਿਫ਼ਤਾਰ
ਰੱਖਿਆ ਮੰਤਰੀ ਨੇ ਕਿਹਾ, "ਪਹਿਲਾਂ ਇਹ ਜਾਪਦਾ ਸੀ ਕਿ ਵੱਡੀਆਂ ਸ਼ਕਤੀਆਂ ਨੂੰ ਜੰਗ ਦੇ ਮੈਦਾਨ ਵਿੱਚ ਫ਼ੈਸਲਾਕੁੰਨ ਫਾਇਦਾ ਹੁੰਦਾ ਸੀ ਪਰ ਹੁਣ ਮੁਕਾਬਲਤਨ ਛੋਟੀਆਂ ਸ਼ਕਤੀਆਂ ਵੀ ਆਪਣੇ ਛੋਟੇ ਪਰ ਖ਼ਤਰਨਾਕ ਹਥਿਆਰਾਂ ਅਤੇ ਨਵੀਆਂ ਰਣਨੀਤੀਆਂ ਨਾਲ ਭਾਰੀ ਨੁਕਸਾਨ ਪਹੁੰਚਾ ਸਕਦੀਆਂ ਹਨ। ਮੇਰਾ ਤੁਹਾਨੂੰ ਸਾਰਿਆਂ ਨੂੰ ਇਹ ਦੱਸਣ ਦਾ ਉਦੇਸ਼ ਹਰ ਤਰ੍ਹਾਂ ਦੇ ਯੁੱਧ ਲਈ ਮਾਨਸਿਕ ਤੌਰ 'ਤੇ ਤਿਆਰ ਰਹਿਣਾ ਹੈ।" ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਣ ਵਾਲੀਆਂ ਮਹਿਲਾ ਪਾਇਲਟਾਂ ਨੂੰ ਵਧਾਈ ਦਿੰਦੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭਾਗੀਦਾਰੀ ਨੇ ਹਵਾਈ ਸੈਨਾ ਨੂੰ ਵਧੇਰੇ ਸ਼ਕਤੀਸ਼ਾਲੀ, ਸੰਤੁਲਿਤ ਅਤੇ ਮਜ਼ਬੂਤ ਬਣਾਇਆ ਹੈ ਅਤੇ ਇੱਕ ਸਮਾਵੇਸ਼ੀ ਬਲ ਦੀ ਤਾਕਤ ਨੂੰ ਦਰਸਾਉਂਦਾ ਹੈ।
ਪੜ੍ਹੋ ਇਹ ਵੀ - ਅਗਲੇ 5 ਦਿਨ ਅਹਿਮ! ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 22 ਸੂਬਿਆਂ 'ਚ IMD ਦਾ ਅਲਰਟ ਜਾਰੀ
ਉਨ੍ਹਾਂ ਨੇ ਭਾਰਤੀ ਹਵਾਈ ਸੈਨਾ ਦੀ ਬਹੁਤ ਹੀ ਜੋਖਮ ਭਰੇ ਬਚਾਅ ਕਾਰਜਾਂ ਨੂੰ ਅੰਜਾਮ ਦੇਣ ਵਿੱਚ ਸਫਲਤਾ ਅਤੇ ਸੰਕਟ ਦੇ ਸਮੇਂ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਇਸਦੀ ਭੂਮਿਕਾ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ, "ਭਾਰਤੀ ਹਵਾਈ ਸੈਨਾ ਨੇ ਮਾਨਵਤਾਵਾਦੀ ਕਾਰਜਾਂ ਦੌਰਾਨ ਭਾਰਤੀ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਦੀ ਸ਼ਾਨ ਵਧਾਈ ਹੈ।"
ਪੜ੍ਹੋ ਇਹ ਵੀ - 6 ਹਜ਼ਾਰ ਦੀ ਨੌਕਰੀ..., 2 ਕਰੋੜ ਕੈਸ਼, 47 ਲੱਖ ਦਾ ਸੋਨਾ! ਓੜੀਸ਼ਾ 'ਚ ਇੰਜੀਨੀਅਰ ਦੇ ਘਰ ਰੇਡ, Lockers ਦੇਖ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
