ਰੱਖਿਆ ਖੇਤਰ ''ਚ ਆਤਮਨਿਰਭਰਤਾ ਅਤੇ ਮਿੱਤਰ ਦੇਸ਼ਾਂ ਵਿਚਾਲੇ ਤਕਨੀਕੀ ਸਹਿਯੋਗ ਜ਼ਰੂਰੀ : ਰਾਜਨਾਥ ਸਿੰਘ

Saturday, Oct 10, 2026 - 04:47 PM (IST)

ਰੱਖਿਆ ਖੇਤਰ ''ਚ ਆਤਮਨਿਰਭਰਤਾ ਅਤੇ ਮਿੱਤਰ ਦੇਸ਼ਾਂ ਵਿਚਾਲੇ ਤਕਨੀਕੀ ਸਹਿਯੋਗ ਜ਼ਰੂਰੀ : ਰਾਜਨਾਥ ਸਿੰਘ

ਨਵੀਂ ਦਿੱਲੀ (ਏਜੰਸੀ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਧੁਨਿਕ ਯੁੱਧ 'ਚ ਤਕਨਾਲੋਜੀ, ਸਟੀਕ ਕਾਰਵਾਈ ਅਤੇ ਤੇਜ਼ੀ ਨਾਲ ਫੈਸਲੇ ਲੈਣ ਦੀ ਸਮਰੱਥਾ ਨੂੰ ਅਹਿਮ ਦੱਸਦੇ ਹੋਏ ਰੱਖਿਆ ਖੇਤਰ 'ਚ ਮਿੱਤਰ ਦੋਸਤਾਂ ਨਾਲ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ ਹੈ। ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਜੋਧਪੁਰ ਹਵਾਈ ਫ਼ੌਜ ਸਟੇਸ਼ਨ 'ਤੇ ਤਰੰਗ ਸ਼ਕਤੀ-2026 ਅਭਿਆਸ ਦੇ ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ।

ਭਾਰਤੀ ਹਵਾਈ ਫ਼ੌਜ ਦੀ ਮੇਜ਼ਬਾਨੀ 'ਚ 26 ਸਤੰਬਰ ਤੋਂ 12 ਅਕਤੂਬਰ ਤੱਕ ਚੱਲਣ ਵਾਲੇ ਇਸ ਬਹੁ ਰਾਸ਼ਟਰੀ ਅਭਿਆਸ਼ 'ਚ ਆਸਟ੍ਰੇਲੀਆ, ਬੰਗਲਾਦੇਸ਼, ਫਰਾਂਸ, ਜਰਮਨੀ, ਸ਼੍ਰੀਲੰਕਾ, ਸੰਯੁਕਤ ਅਰਬ ਅਮੀਰਾਤ ਅਤੇ ਅਮਰੀਕਾ ਦੀਆਂ ਹਵਾਈ ਫ਼ੌਜਾਂ ਸ਼ਾਮਲ ਹੋਈਆਂ। ਇਸ ਤੋਂ ਇਲਾਵਾ 32 ਦੇਸ਼ਾਂ ਨੇ ਨਿਰੀਖਕਾਂ ਵਜੋਂ ਹਿੱਸਾ ਲਿਆ। ਰਾਜਨਾਥ ਸਿੰਘ ਨੇ ਕਿਹਾ ਕਿ ਡਰੋਨ, ਆਰਟੀਫੀਸ਼ੀਅਲ ਇੰਟੈਲੀਜੈਂਸ, ਇਲੈਕਟ੍ਰਾਨਿਕ ਯੁੱਧ ਅਤੇ ਲੰਬੀ ਦੂਰੀ ਦੇ ਸਟੀਕ ਹਥਿਆਰ ਆਧੁਨਿਕ ਯੁੱਧ ਦਾ ਰੂਪ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੇ ਹਥਿਆਰ ਅਤੇ ਜ਼ਰੂਰੀ ਰੱਖਿਆ ਤਕਨਾਲੋਜੀ ਖੁਦ ਵਿਕਸਿਤ ਕਰਨ 'ਚ ਸਮਰੱਥ ਹੋਣਾ ਚਾਹੀਦਾ।

ਤੇਜਸ ਲੜਾਕੂ ਜਹਾਜ਼, ਪ੍ਰਚੰਡ ਹੈਲੀਕਾਪਟਰ ਅਤੇ ਆਕਾਸ਼ ਹਵਾਈ ਰੱਖਿਆ ਪ੍ਰਣਾਲੀ ਵਰਗੀਆਂ ਸਵਦੇਸ਼ੀ ਪ੍ਰਣਾਲੀਆਂ ਇਸ ਦਿਸ਼ਾ 'ਚ ਤਰੱਕੀ ਨੂੰ ਦਿਖਾਉਂਦੀਆਂ ਹਨ। ਰੱਖਿਆ ਮੰਤਰੀ ਨੇ ਕਿਹਾ ਕਿ ਤਰੰਗ ਸ਼ਕਤੀ ਵਰਗੇ ਅਭਿਆਸ ਨਾਲ ਵੱਖ-ਵੱਖ ਦੇਸ਼ਾਂ ਦੀਆਂ ਹਵਾਈ ਫ਼ੌਜਾਂ ਨਾਲ ਕੰਮ ਕਰਨ, ਅਨੁਭਵ ਸਾਂਝਾ ਕਰਨ ਅਤੇ ਆਪਸੀ ਤਾਲਮੇਲ ਵਧਾਉਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਨੇ ਅਭਿਆਸ ਤੋਂ ਮਿਲੇ ਅਨੁਭਵਾਂ ਨੂੰ ਹਵਾਈ ਫ਼ੌਜ ਦੀ ਸਿਖਲਾਈ, ਰਣਨੀਤੀ ਅਤੇ ਭਵਿੱਖ ਦੀਆਂ ਸਮਰੱਥਾਵਾਂ 'ਚ ਸ਼ਾਮਲ ਕਰਨ 'ਤੇ ਜ਼ੋਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News