ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਅਤਨਾਮ ਨੂੰ ਸੌਂਪੀਆਂ 12 ‘ਕੋਸਟ ਗਾਰਡ ਕਿਸ਼ਤੀਆਂ’

06/09/2022 11:29:38 AM

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਵੀਅਤਨਾਮ ਨੂੰ 12 ਹਾਈ ਸਪੀਡ ਕੋਸਟ ਗਾਰਡ ਕਿਸ਼ਤੀਆਂ ਸੌਂਪੀਆਂ। ਇਹ ਕਿਸ਼ਤੀਆਂ ਭਾਰਤ ਵੱਲੋਂ ਵੀਅਤਨਾਮ ਨੂੰ ਦਿੱਤੇ ਗਏ 10 ਕਰੋੜ ਡਾਲਰ ਦੇ ਕਰਜ਼ੇ ਤਹਿਤ ਬਣਾਈਆਂ ਗਈਆਂ ਹਨ। ਰਾਜਨਾਥ ਨੇ ਆਪਣੇ ਵੀਅਤਨਾਮ ਦੌਰੇ ਦੇ ਦੂਜੇ ਦਿਨ ਹੋਂਗ ਹਾ ਜਹਾਜ਼ 'ਤੇ ਸਵਾਰ ਹੋ ਕੇ ਆਯੋਜਿਤ ਇਕ ਸਮਾਰੋਹ 'ਚ ਇਹ ਅਤਿ-ਆਧੁਨਿਕ ਕੋਸਟ ਗਾਰਡ ਕਿਸ਼ਤੀਆਂ (ਹਾਈ-ਸਪੀਡ ਗਾਰਡ ਕਿਸ਼ਤੀਆਂ) ਸੌਂਪੀਆਂ।

ਰੱਖਿਆ ਮੰਤਰੀ ਨੇ ਇਸ ਮੌਕੇ 'ਤੇ ਕਿਹਾ, “ਮੈਨੂੰ ਇਸ ਇਤਿਹਾਸਕ ਸਮਾਰੋਹ ’ਚ ਹਿੱਸਾ ਲੈ ਕੇ ਬਹੁਤ ਖੁਸ਼ੀ ਹੋ ਰਹੀ ਹੈ, ਜਿਸ ਵਿਚ ਭਾਰਤ ਵਲੋਂ 10 ਕਰੋੜ ਅਮਰੀਕੀ ਡਾਲਰ ਦੀ ਡਿਫੈਂਸ ਲਾਈਨ ਆਫ ਕ੍ਰੈਡਿਟ ਦੇ ਤਹਿਤ 12 ਅਤਿ-ਆਧੁਨਿਕ ਕੋਸਟ ਗਾਰਡ ਕਿਸ਼ਤੀਆਂ ਦੇ ਨਿਰਮਾਣ ਦੇ ਪ੍ਰਾਜੈਕਟ ਦੇ ਸਫਲਤਾਪੂਰਵਕ ਸੰਪੂਰਨ ਹੋਣ ਦੀ ਨਿਸ਼ਾਨਦੇਹੀ ਕੀਤੀ ਗਈ ਹੈ।  ਸ਼ੁਰੂਆਤੀ ਪੰਜ ਕਿਸ਼ਤੀਆਂ ਭਾਰਤ ਵਿਚ ਐੱਲ. ਐਂਡ. ਟੀ. ਸ਼ਿਪਯਾਰਡ ’ਚ ਬਣਾਈਆਂ ਗਈਆਂ ਸਨ, ਜਦੋਂ ਕਿ ਬਾਕੀ 7 ਕਿਸ਼ਤੀਆਂ ਹਾਂਗ ਹਾ ਸ਼ਿਪਯਾਰਡ ’ਚ ਬਣਾਈਆਂ ਗਈਆਂ।

ਰਾਜਨਾਥ ਸਿੰਘ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਇਹ ਸਹਿਯੋਗ ਭਾਰਤ ਅਤੇ ਵੀਅਤਨਾਮ ਵਿਚਕਾਰ ਕਈ ਹੋਰ ਸਹਿਯੋਗੀ ਰੱਖਿਆ ਪ੍ਰਾਜੈਕਟਾਂ ਦਾ ਧੁਰਾ ਸਾਬਤ ਹੋਵੇਗਾ। ਇਹ ਪ੍ਰਾਜੈਕਟ ਸਾਡੇ ‘ਮੇਕ ਇਨ ਇੰਡੀਆ’,  ‘ਮੇਕ ਫਾਰ ਦਿ ਵਰਲਡ’ ਮਿਸ਼ਨ ਦੀ ਇਕ ਜਿਉਂਦੀ ਜਾਗਦੀ ਮਿਸਾਲ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਵਿਅਤਨਾਮ ਵਰਗੇ ਕਰੀਬੀ ਦੋਸਤ ਰੱਖਿਆ ਨਿਰਮਾਣ ’ਚ ਸ਼ਾਮਲ ਹੁੰਦੇ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭਾਰਤ ਅਤੇ ਵੀਅਤਨਾਮ ਨੇ 2030 ਤੱਕ ਰੱਖਿਆ ਸਬੰਧਾਂ ਦੇ 'ਦਾਇਰੇ' ਨੂੰ ਹੋਰ ਚੌੜਾ ਕਰਨ ਲਈ ਇਕ 'ਵਿਜ਼ਨ' ਦਸਤਾਵੇਜ਼ ਅਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੂੰ ਇਕ-ਦੂਜੇ ਦੀਆਂ ਸਥਾਪਨਾਵਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਲਈ 'ਲਾਜਿਸਟਿਕਸ' 'ਸਪੋਰਟ' (ਸਾਂਝਾ ਸਮਰਥਨ) ਮਾਲ ਅਤੇ ਸੇਵਾਵਾਂ ਦੀ ਆਵਾਜਾਈ) ਸਮਝੌਤੇ 'ਤੇ ਦਸਤਖ਼ਤ ਕੀਤੇ ਗਏ ਸਨ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਆਪਣੇ ਵੀਅਤਨਾਮੀ ਹਮਰੁਤਬਾ ਜਨਰਲ ਫਾਨ ਵਾਨ ਗਿਆਂਗ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਦੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਵਧਾਉਣ ਲਈ ਸਹਿਮਤ ਹੋਣ ਤੋਂ ਬਾਅਦ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ। ਦੱਖਣੀ ਚੀਨ ਸਾਗਰ 'ਚ ਚੀਨ ਦੇ ਵੱਧਦੇ ਹਮਲਾਵਰ ਰਵੱਈਏ ਕਾਰਨ ਦੋਵਾਂ ਦੇਸ਼ਾਂ ਦੇ ਰਣਨੀਤਕ ਸਬੰਧਾਂ 'ਚ ਇਸ ਤਰੱਕੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਇਹ ਪਹਿਲਾ ਵੱਡਾ ਸਮਝੌਤਾ ਹੈ, ਜਿਸ 'ਤੇ ਵੀਅਤਨਾਮ ਨੇ ਕਿਸੇ ਦੇਸ਼ ਨਾਲ ਕੀਤਾ ਹੈ। 


Tanu

Content Editor

Related News