ਰਾਜਕੋਟ ਅਗਨੀਕਾਂਡ ''ਚ ਹੋਏ ਵੱਡੇ ਖ਼ੁਲਾਸੇ- 3 ਹਜ਼ਾਰ ਲੀਟਰ ਪੈਟਰੋਲ-ਡੀਜ਼ਲ ਨਾਲ ਭੜਕੀ ਸੀ ਅੱਗ

Sunday, May 26, 2024 - 05:17 AM (IST)

ਰਾਜਕੋਟ- ਗੁਜਰਾਤ ਦੇ ਰਾਜਕੋਟ 'ਚ ਟੀ.ਆਰ.ਪੀ. ਗੇਮ ਜ਼ੋਨ 'ਚ ਭਿਆਨਕ ਅੱਗ ਲੱਗਣ ਕਾਰਨ 24 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿਚ 9 ਬੱਚੇ ਵੀ ਸ਼ਾਮਲ ਹਨ। ਉਥੇ ਹੀ ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਨੇ 24 ਮੌਤਾਂ ਦੀ ਪੁਸ਼ਟੀ ਕੀਤੀ ਹੈ। ਅਗ ਕਿਵੇਂ ਲੱਗੀ ਇਸਦੀ ਕੋਈ ਜਾਣਕਾਰੀ ਨਹੀਂ ਹੈ। ਉਥੇ ਹੀ ਇਸ ਅਗਨੀਕਾਂਡ 'ਤੇ ਰਾਸ਼ਟਰਪਤੀ ਦ੍ਰੌਪਤੀ ਮੁਰਮੂ, ਪੀ.ਐੱਮ. ਮੋਦੀ, ਕਾਂਗਰਸ ਨੇਤਾ ਰਾਹੁਲ ਗਾਂਧੀ ਸਮੇਤ ਸਾਰੀਆਂ ਰਾਜਨੀਤਿਕ ਹਸਤੀਆਂ ਨੇ ਦੁਖ ਜਤਾਇਆ ਹੈ। 

2000 ਲੀਟਰ ਡੀਜ਼ਲ, 1500 ਲੀਟਰ ਪੈਟਰੋਲ ਸੀ ਸਟੋਰ, 99 ਰੁਪਏ ਦੀ ਸਕੀਮ ਕਾਰਨ ਇੱਕਠੇ ਹੋਏ ਸਨ ਜ਼ਿਆਦਾ ਲੋਕ

ਟੀ.ਆਰ.ਪੀ. ਗੇਮ ਜ਼ੋਨ 'ਚ 1500 ਤੋਂ 2000 ਲੀਟਰ ਡੀਜ਼ਲ ਜਨਰੇਟਰ ਲਈ, ਗੋ ਕਾਰ ਰੇਸਿੰਗ ਲਈ 1000 ਤੋਂ 1500 ਲੀਟਰ ਪੈਟਰੋਲ ਜਮ੍ਹਾ ਸੀ। ਜਿਸ ਕਾਰਨ ਅੱਗ ਇੰਨੀ ਜ਼ਿਆਦਾ ਫੈਲੀ ਅਤੇ ਪੂਰਾ ਢਾਂਚਾ ਸੜ ਕੇ ਸੁਆਹ ਹੋ ਗਿਆ। ਗੇਮ ਜ਼ੋਨ 'ਚੋਂ ਬਾਹਰ ਨਿਕਲਣ ਅਤੇ ਐਂਟਰੀ ਲਈ 6 ਤੋਂ 7 ਫੁੱਟ ਦਾ ਇਕ ਹੀ ਰਸਤਾ ਸੀ। ਅੱਜ ਐਂਟਰੀ ਲਈ 99 ਰੁਪਏ ਦੀ ਸਕੀਨ ਸੀ ਜਿਸ ਕਾਰਨ ਵੱਡੀ ਗਿਣਤੀ 'ਚ ਲੋਕ ਹਾਦਸੇ ਦੇ ਸਮੇਂ ਗੇਮ ਜ਼ੋਨ 'ਚ ਮੌਜੂਦ ਸਨ। 

ਮਾਲਕ, ਮੈਨੇਜਰ ਸਮੇਤ ਤਿੰਨ ਗ੍ਰਿਫ਼ਤਾਰ

ਰਾਜਕੋਟ ਗੇਮ ਜ਼ੋਨ ਦੇ ਸੰਚਾਲਕ, ਮਾਲਕ ਸਮੇਤ 3 ਲੋਕਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਸੁਭਾਸ਼ ਤ੍ਰਿਵੇਦੀ ਦੀ ਅਗਵਾਈ 'ਚ 5 ਅਧਿਕਾਰੀਆਂ ਦੀ ਐੱਸ.ਆਈ.ਟੀ. ਜਾਂਚ ਕਰੇਗੀ। ਸਾਹਮਣੇ ਆਇਆ ਹੈ ਕਿ ਇਸ ਗੇਮਿੰਗ ਜ਼ੋਨ ਦਾ ਮਾਲਕ ਯੁਵਰਾਜ ਸਿੰਘ ਸੋਲੰਕੀ ਹੈ ਅਤੇ ਨਿਤੀਨ ਜੈਨ ਮੈਨੇਜਰ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਪੁਲਸ ਨੇ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। 

ਮਾਮਲੇ ਦੀ ਜਾਂਚ ਲਈ ਐੱਸ.ਆਈ.ਟੀ. ਦਾ ਗਠਨ

ਗੇਮ ਜ਼ੋਨ ਅਗਨੀਕਾਂਡ ਮਾਮਲੇ ਦੀ ਜਾਂਚ ਲਈ ਸੂਬਾ ਸਰਕਾਰ ਨੇ ਐੱਸ.ਆਈ.ਟੀ. ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਲਈ 5 ਅਫ਼ਸਰਾਂ ਦੀ ਐੱਸ.ਆਈ.ਟੀ. ਟੀਮ ਗਠਿਤ ਕੀਤੀ ਗਈ ਹੈ। ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਸੁਭਾਸ਼ ਤ੍ਰਿਵੇਦੀ ਦੀ ਅਗਵਾਈ 'ਚ 5 ਅਧਿਕਾਰੀਆਂ ਦੀ ਟੀਮ ਮਾਮਲੇ ਦੀ ਐੱਸ.ਆਈ.ਟੀ. ਜਾਂਚ ਕਰੇਗੀ। ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਐਕਸ 'ਤੇ ਪੋਸਟ 'ਚ ਕਿਹਾ ਕਿ ਰਾਜਕੋਟ 'ਚ ਗੇਮ ਜ਼ੋਨ 'ਚ ਅੱਗ ਲੱਗਣ ਦੀ ਘਟਨਾ 'ਚ ਸ਼ਹਿਰ ਪ੍ਰਸ਼ਾਸਨ ਨੂੰ ਤੁਰੰਤ ਬਚਾਅ ਅਤੇ ਰਾਹਤ ਕੰਮ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। 


Rakesh

Content Editor

Related News