ਰਾਜੀਵ ਕੁਮਾਰ ਦੀ ਕੋਰਟ ''ਚ ਅਪੀਲ, ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਪਹਿਲਾਂ ਹੋਵੇ ਸੁਣਵਾਈ

09/18/2019 6:47:31 PM

ਕੋਲਕਾਤਾ — ਕੋਲਕਾਤਾ ਦੇ ਸਾਬਕਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ 'ਤੇ ਸੀ.ਬੀ.ਆਈ. ਸ਼ਿੰਕਜਾ ਕੱਸਣ ਦੀ ਪੂਰੀ ਤਿਆਰੀ ਕਰ ਰਹੀ ਹੈ। ਸੀ.ਬੀ.ਆਈ. ਨੇ ਰਾਜੀਵ ਕੁਮਾਰ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਲਈ ਕੋਲਕਾਤਾ ਦੀ ਅਦਾਲਤ ਦਾ ਰੂਖ ਕੀਤਾ ਹੈ। ਇਸੇ ਦੌਰਾਨ ਰਾਜੀਵ ਕੁਮਾਰ ਨੇ ਕੋਲਕਾਤਾ ਕੇ ਅਲੀਪੁਰ ਕੋਰਟ 'ਚ ਅਪੀਲ ਕੀਤੀ ਹੈ। ਅਪੀਲ 'ਚ ਰਾਜੀਵ ਕੁਮਾਰ ਨੇ ਕਿਹਾ ਹੈ ਕਿ ਕੋਰਟ ਵੱਲੋਂ ਗੈਰ-ਜ਼ਮਾਨਤੀ ਵਾਰੰਟ ਸਬੰਧਿਤ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਪਹਿਲਾਂ ਸੁਣਵਾਈ ਕੀਤੀ ਜਾਣੀ ਚਾਹੀਦੀ ਹੈ।


Inder Prajapati

Content Editor

Related News